ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀਆਂ? ਕਿਡਨੀ ਨੂੰ ਹੋ ਸਕਦੀ ਹੈ ਭਾਰੀ ਨੁਕਸਾਨ
Wednesday, Jul 16, 2025 - 10:26 AM (IST)

ਹੈਲਥ ਡੈਸਕ- ਕਿਡਨੀ ਸਾਡੇ ਸਰੀਰ ਦੇ ਸਭ ਤੋਂ ਅਹਿਮ ਅੰਗਾਂ 'ਚੋਂ ਇਕ ਹੈ ਜੋ ਖੂਨ ਦੀ ਸਫ਼ਾਈ ਕਰਦੀ ਹੈ, ਜ਼ਹਿਰੀਲੇ ਤੱਤਾਂ ਅਤੇ ਵਾਧੂ ਪਾਣੀ ਨੂੰ ਬਾਹਰ ਕੱਢਦੀ ਹੈ। ਇਨ੍ਹਾਂ ਤੋਂ ਇਲਾਵਾ ਇਹ ਬਲੱਡ ਪ੍ਰੈਸ਼ਰ ਕੰਟਰੋਲ ਕਰਨ, ਹੱਡੀਆਂ ਲਈ ਜ਼ਰੂਰੀ ਵਿਟਾਮਿਨ ਡੀ ਨੂੰ ਐਕਟੀਵੇਟ ਕਰਨ ਅਤੇ ਮਿਨਰਲ ਦਾ ਸੰਤੁਲਨ ਬਣਾਈ ਰੱਖਣ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਪਰ ਅਫ਼ਸੋਸ ਇਹ ਹੈ ਕਿ ਅਸੀਂ ਅਣਜਾਣੇ ਵਿਚ ਕੁਝ ਅਜਿਹੀਆਂ ਆਦਤਾਂ ਅਪਣਾ ਬੈਠਦੇ ਹਾਂ ਜੋ ਕਿਡਨੀ ਨੂੰ ਹੌਲੀ-ਹੌਲੀ ਨੁਕਸਾਨ ਪਹੁੰਚਾਉਂਦੀਆਂ ਹਨ। ਇਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਕਿਡਨੀ ਫੇਲ ਹੋਣ ਜਾਂ Chronic Kidney Disease ਵਰਗੀਆਂ ਗੰਭੀਰ ਸਥਿਤੀਆਂ ਵਧ ਸਕਦੀਆਂ ਹਨ।
ਕਿਡਨੀ ਨੂੰ ਖ਼ਰਾਬ ਕਰਨ ਵਾਲੀਆਂ ਆਮ ਪਰ ਖ਼ਤਰਨਾਕ ਆਦਤਾਂ:
ਪੇਨਕਿਲਰ ਦੀ ਆਦਤ:
ਦਰਦ ਜਾਂ ਬੁਖਾਰ 'ਚ NSAIDs (ਜਿਵੇਂ ਆਈਬੂਪ੍ਰੋਫਨ, ਐਸਪਿਰਿਨ) ਵਰਗੀਆਂ ਦਵਾਈਆਂ ਦਾ ਲੰਬੇ ਸਮੇਂ ਤੱਕ ਇਸਤੇਮਾਲ ਕਿਡਨੀ ਦੀ ਬਲੱਡ ਸਪਲਾਈ ਘੱਟ ਕਰ ਦਿੰਦਾ ਹੈ। ਜਿਸ ਨਾਲ ਕਿਡਨੀ ਡੈਮੇਜ ਹੋ ਸਕਦੀ ਹੈ। ਪੇਨਕਿਲਰ ਕਦੇ ਵੀ ਬਿਨਾਂ ਡਾਕਟਰ ਦੀ ਸਲਾਹ ਦੇ ਨਾ ਲਵੋ।
ਵੱਧ ਲੂਣ ਖਾਣਾ:
ਜ਼ਿਆਦਾ ਸੋਡੀਅਮ ਬਲੱਡ ਪ੍ਰੈਸ਼ਰ ਵਧਾਉਂਦਾ ਹੈ ਜੋ ਕਿਡਨੀ ਦੀ ਵੱਡਾ ਦੁਸ਼ਮਣ ਹੈ।
ਘੱਟ ਪਾਣੀ ਪੀਣਾ:
ਘੱਟ ਪਾਣੀ ਪੀਣ ਨਾਲ ਕਿਡਨੀ 'ਤੇ ਜ਼ਿਆਦਾ ਦਬਾਅ ਪੈਂਦਾ ਹੈ। ਇਸ ਨਾਲ ਸਟੋਨ ਬਣਨ ਦਾ ਖ਼ਤਰਾ ਵੀ ਵਧ ਜਾਂਦਾ ਹੈ। ਰੋਜ਼ਾਨਾ ਘੱਟੋ-ਘੱਟ 6-8 ਗਿਲਾਸ ਪਾਣੀ ਜ਼ਰੂਰ ਪੀਵੋ।
ਜੰਕ ਅਤੇ ਪ੍ਰੋਸੈਸਡ ਫੂਡ ਖਾਣਾ:
ਇਨ੍ਹਾਂ 'ਚ ਲੁਕਿਆ ਹੋਇਆ ਲੂਣ, ਖੰਡ ਅਤੇ ਰਸਾਇਣ ਕਿਡਨੀ ਨੂੰ ਖ਼ਤਰਾ ਪਹੁੰਚਾਉਂਦੇ ਹਨ।
ਘੱਟ ਨੀਂਦ ਲੈਣਾ:
6 ਘੰਟਿਆਂ ਤੋਂ ਘੱਟ ਨੀਂਦ ਨਾਲ ਹਾਰਮੋਨਲ ਬੈਲੈਂਸ ਵਿਗੜਦਾ ਹੈ ਅਤੇ ਇਹ ਕਿਡਨੀ ਨੂੰ ਪ੍ਰਭਾਵਿਤ ਕਰਦਾ ਹੈ।
ਵੱਧ ਪ੍ਰੋਟੀਨ ਖਾਣਾ:
ਜ਼ਿਆਦਾ ਪ੍ਰੋਟੀਨ (ਖ਼ਾਸ ਕਰ ਕੇ ਰੈੱਡ ਮੀਟ) ਖਾਣ ਨਾਲ ਕਿਡਨੀ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ, ਕਿਉਂਕਿ ਉਸ ਨੂੰ ਜ਼ਿਆਦਾ ਵੇਸਟ ਬਾਹਰ ਕੱਢਣਾ ਪੈਂਦਾ ਹੈ। ਜੇਕਰ ਤੁਹਾਡੀ ਕਿਡਨੀ ਕਮਜ਼ੋਰ ਹੈ ਤਾਂ ਡਾਕਟਰ ਤੋਂ ਪੁੱਛ ਕੇ ਹੀ ਪ੍ਰਟੀਨ ਡਾਈਟ ਲਵੋ।
ਲੂਣ ਦਾ ਜ਼ਿਆਦਾ ਸੇਵਨ:
ਜ਼ਿਆਦਾ ਮਿਠਾਸ ਨਾਲ ਮੋਟਾਪਾ ਅਤੇ ਸ਼ੂਗਰ ਵਧਦੀ ਹੈ, ਜੋ ਕਿਡਨੀ ਫੇਲ ਹੋਣ ਦੇ ਮੁੱਖ ਕਾਰਣ ਹਨ।
ਸਿਗਰਟ ਅਤੇ ਸ਼ਰਾਬ ਦੀ ਆਦਤ:
ਇਹ ਦੋਵੇਂ ਹੀ ਕਿਡਨੀ ਦੀ ਬਲੱਡ ਸਪਲਾਈ ਅਤੇ ਕੰਮ ਕਰਨ ਦੀ ਸਮਰਥਾ ਘਟਾਉਂਦੇ ਹਨ।
ਕਸਰਤ ਦੀ ਘਾਟ:
ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਭਾਰ ਵਧਦਾ ਹੈ, ਬਲੱਡ ਪ੍ਰੈਸ਼ਰ ਵਧਦਾ ਹੈ ਅਤੇ ਸ਼ੂਗਰ ਦਾ ਖ਼ਤਰਾ ਵਧਦਾ ਹੈ- ਇਹ ਸਾਰੇ ਕਿਡਨੀ ਲਈ ਖ਼ਤਰਨਾਕ ਹਨ। ਰੋਜ਼ਾਨਾ ਹਲਕੀ-ਫੁਲਕੀ ਵਾਕ, ਯੋਗ ਜਾਂ ਸਟ੍ਰੇਚਿੰਗ ਜ਼ਰੂਰ ਕਰੋ।
ਬਿਨਾਂ ਡਾਕਟਰ ਦੀ ਸਲਾਹ ਦਵਾਈ ਲੈਣਾ:
ਕਿਸੇ ਵੀ ਦਵਾਈ ਨੂੰ ਲੰਮੇ ਸਮੇਂ ਲਈ ਡਾਕਟਰੀ ਸਲਾਹ ਤੋਂ ਬਿਨਾਂ ਨਾ ਲਵੋ।
ਕਿਡਨੀ ਨੂੰ ਸਿਹਤਮੰਦ ਰੱਖਣ ਦੇ ਆਸਾਨ ਉਪਾਅ:
- ਹਰ ਰੋਜ਼ 6-8 ਗਿਲਾਸ ਪਾਣੀ ਪੀਓ
- ਲੂਣ ਤੇ ਖੰਡ ਦੀ ਮਾਤਰਾ ਘੱਟ ਰੱਖੋ
- ਜੰਕ ਫੂਡ ਤੋਂ ਦੂਰ ਰਹੋ
- ਰੋਜ਼ 7-8 ਘੰਟੇ ਦੀ ਪੂਰੀ ਨੀਂਦ ਲਵੋ
- ਸਿਗਰਟ ਅਤੇ ਸ਼ਰਾਬ ਤੋਂ ਦੂਰੀ ਬਣਾਓ
- ਹਲਕੀ-ਫੁਲਕੀ ਕਸਰਤ ਜਾਂ ਯੋਗ ਕਰੋ
- ਕਿਸੇ ਵੀ ਦਵਾਈ ਨੂੰ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਵੋ
- ਜੇਕਰ ਤੁਹਾਨੂੰ ਸ਼ੂਗਰ ਜਾਂ ਹਾਈ ਬੀਪੀ ਹੈ, ਤਾਂ ਰੈਗੁਲਰ ਜਾਂਚ ਕਰਵਾਉਂਦੇ ਰਹੋ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।