ਖ਼ਰਾਬ ਹੋ ਗਿਆ ਹੈ ਪੇਟ, ਘਬਰਾਓ ਨਾ ਬਸ ਘਰ ਦੀ ਰਸੋਈ ''ਚੋਂ ਕਰੋ ਇਹ ਇਲਾਜ

Monday, Aug 18, 2025 - 05:59 PM (IST)

ਖ਼ਰਾਬ ਹੋ ਗਿਆ ਹੈ ਪੇਟ, ਘਬਰਾਓ ਨਾ ਬਸ ਘਰ ਦੀ ਰਸੋਈ ''ਚੋਂ ਕਰੋ ਇਹ ਇਲਾਜ

ਵੈੱਬ ਡੈਸਕ- ਮਾਨਸੂਨ ਜਿੱਥੇ ਗਰਮੀ ਤੋਂ ਰਾਹਤ ਲਿਆਉਂਦਾ ਹੈ, ਉੱਥੇ ਹੀ ਕਈ ਸਿਹਤ ਸਮੱਸਿਆਵਾਂ ਵੀ ਨਾਲ ਲਿਆਉਂਦਾ ਹੈ। ਇਸ ਮੌਸਮ 'ਚ ਪੇਟ ਦਰਦ, ਫੂਡ ਪੁਆਇਜ਼ਨਿੰਗ, ਦਸਤ ਤੇ ਫਲੂ ਆਮ ਗੱਲ ਹੈ। ਹਵਾ 'ਚ ਨਮੀ ਵੱਧ ਜਾਣ ਕਾਰਨ ਬੈਕਟੀਰੀਆ ਤੇਜ਼ੀ ਨਾਲ ਪੈਦਾ ਹੁੰਦੇ ਹਨ। ਖਾਣ-ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਪਾਣੀ ਤੱਕ ਜ਼ਿਆਦਾਤਰ ਚੀਜ਼ਾਂ ਸੰਕਰਮਿਤ ਹੋ ਸਕਦੀਆਂ ਹਨ।

ਮਾਨਸੂਨ 'ਚ ਪੇਟ ਖ਼ਰਾਬ ਕਿਉਂ ਹੁੰਦਾ ਹੈ?

ਬਾਰਿਸ਼ ਦੌਰਾਨ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਹੋ ਸਕਦਾ ਹੈ, ਜੋ ਗੈਸਟ੍ਰੋਐਂਟਰਾਈਟਿਸ, ਹੈਜ਼ਾ ਤੇ ਟਾਇਫਾਈਡ ਵਰਗੀਆਂ ਬੀਮਾਰੀਆਂ ਦਾ ਕਾਰਨ ਬਣਦਾ ਹੈ। ਸਟਰੀਟ ਫੂਡ ਵੀ ਬਹੁਤ ਖ਼ਤਰਨਾਕ ਸਾਬਤ ਹੁੰਦਾ ਹੈ, ਕਿਉਂਕਿ ਇਸ ਮੌਸਮ 'ਚ ਬੈਕਟੀਰੀਆ ਤੇ ਵਾਇਰਸ ਜ਼ਿਆਦਾ ਤੇਜ਼ੀ ਨਾਲ ਪੈਦਾ ਹੁੰਦੇ ਹਨ।

ਇਹ ਵੀ ਪੜ੍ਹੋ : ਚਸ਼ਮਾ ਹਟਾਉਣਾ ਚਾਹੁੰਦੇ ਹੋ ਤਾਂ ਹਰ ਦਿਨ ਖਾਓ ਸੌਂਫ, ਜਾਣੋ ਖਾਣ ਦਾ ਸਹੀ ਤਰੀਕਾ

ਦੇਸੀ ਨੁਸਖੇ ਜਿਨ੍ਹਾਂ ਨਾਲ ਮਿਲੇਗੀ ਰਾਹਤ:

ਜੀਰਾ ਪਾਣੀ ਨਾਲ ਸ਼ਹਿਦ- ਜੀਰੇ ਦੇ ਐਂਟੀ-ਇੰਫਲਾਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣ ਪੇਟ ਨੂੰ ਸ਼ਾਂਤ ਕਰਦੇ ਹਨ ਤੇ ਡਾਈਜੇਸ਼ਨ ਸੁਧਾਰਦੇ ਹਨ।

ਅਦਰਕ ਅਤੇ ਗੁੜ- ਅਦਰਕ ਦਾ ਇਸਤੇਮਾਲ ਲੰਮੇ ਸਮੇਂ ਤੋਂ ਸੋਜ ਅਤੇ ਉਲਟੀ ਤੋਂ ਰਾਹਤ ਪਾਉਣ ਲਈ ਕੀਤਾ ਜਾ ਰਿਹਾ ਹੈ। ਅਦਰਕ-ਗੁੜ ਵਾਲਾ ਕਾੜ੍ਹਾ ਪੀਣ ਨਾਲ ਗਟ ਹੈਲਥ ਵਧੀਆ ਹੁੰਦੀ ਹੈ।

ਦਹੀਂ ਨਾਲ ਮੇਥੀ ਦਾਣਾ- ਮੇਥੀ 'ਚ ਫਾਈਬਰ ਅਤੇ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ। ਇਸ ਨੂੰ ਦਹੀਂ ਨਾਲ ਖਾਣ ਨਾਲ ਪਾਚਣ ਤੰਤਰ ਮਜ਼ਬੂਤ ਹੁੰਦਾ ਹੈ।

ਹਲਦੀ ਵਾਲਾ ਦੁੱਧ- ਹਲਦੀ 'ਚ ਮੌਜੂਦ ਕਰਕਿਊਮਿਨ ਐਂਟੀ-ਬੈਕਟੀਰੀਅਲ ਤੇ ਐਂਟੀ-ਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਹੈ। ਇਹ ਪੇਟ ਦੇ ਸੰਕਰਮਣ ਨੂੰ ਘਟਾਉਂਦਾ ਤੇ ਇਮਿਊਨਿਟੀ ਵਧਾਉਂਦਾ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News