ਤੁਹਾਡੇ ਬੱਚੇ ਵੀ ਖਾਂਦੇ ਹਨ ਕ੍ਰੀਮ ਵਾਲੇ Biscuits ਤਾਂ ਹੋ ਜਾਓ ਸਾਵਧਾਨ ! ਜਾਣੋ ਸਿਹਤ ਨੂੰ ਹੋਣ ਵਾਲੇ ਨੁਕਸਾਨ
Wednesday, Aug 20, 2025 - 01:16 PM (IST)

ਵੈੱਬ ਡੈਸਕ- ਅੱਜ-ਕੱਲ੍ਹ ਬੱਚਿਆਂ ਨੂੰ ਸਾਦੇ ਬਿਸਕੁਟ ਨਹੀਂ ਭਾਂਦੇ, ਉਹ ਕ੍ਰੀਮ ਵਾਲੇ ਬਿਸਕੁਟ ਹੀ ਖਾਣਾ ਪਸੰਦ ਕਰਦੇ ਹਨ। ਮਾਰਕੀਟ 'ਚ ਚਾਕਲੇਟ, ਸਟ੍ਰਾਬੇਰੀ, ਸੰਤਰਾ ਆਦਿ ਕਈ ਸਵਾਦਾਂ 'ਚ ਕ੍ਰੀਮ ਵਾਲੇ ਬਿਸਕੁਟ ਮਿਲਦੇ ਹਨ। ਪਰ ਇਹ ਬਿਸਕੁਟ ਮਾਸੂਮ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਬਿਸਕੁਟਾਂ 'ਚ ਅਸਲੀ ਦੁੱਧ-ਮਲਾਈ ਨਹੀਂ ਹੁੰਦੀ, ਸਗੋਂ ਪ੍ਰੋਸੈਸਡ ਕ੍ਰੀਮ ਹੁੰਦੀ ਹੈ। ਜੋ ਹਾਈਡਰੋਜਨਰੇਟਡ ਆਇਲ, ਆਰਟੀਫਿਸ਼ਲ ਰੰਗ, ਜ਼ਿਆਦਾ ਸ਼ੂਗਰ ਅਤੇ ਸਿੰਥੈਟਿਕ ਰੰਗ ਨਾਲ ਤਿਆਰ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : Users ਦੀ ਲੱਗੀ ਮੌਜ ! ਹੁਣ 90 ਦਿਨਾਂ ਤੱਕ ਚੱਲੇਗਾ 30 ਦਿਨਾਂ ਵਾਲਾ ਇਹ ਧਾਕੜ ਪਲਾਨ
ਕ੍ਰੀਮ ਵਾਲੇ ਬਿਸਕੁਟਾਂ ਨਾਲ ਹੋਣ ਵਾਲੇ ਨੁਕਸਾਨ
- ਬਹੁਤ ਜ਼ਿਆਦਾ ਸ਼ੂਗਰ, ਫੈਟ ਅਤੇ ਕੈਲੋਰੀ ਹੁੰਦੀ ਹੈ– ਜਿਸ ਨਾਲ ਮੋਟਾਪਾ ਤੇਜ਼ੀ ਨਾਲ ਵਧਦਾ ਹੈ।
- ਹਾਈ ਬਲੱਡ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ।
- ਬੈਡ ਕੋਲੇਸਟਰੋਲ ਵਧਦਾ ਹੈ।
- ਬੱਚਿਆਂ ਨੂੰ ਇਨ੍ਹਾਂ ਦੀ ਪੈ ਸਕਦੀ ਹੈ।
- ਵੱਧ ਮਿੱਠਾ ਖਾਣ ਨਾਲ ਹਾਈਪਰਐਕਟਿਵਿਟੀ, ਇਨਸੁਲਿਨ ਰਜ਼ਿਸਟੈਂਸ ਜਾਂ ਅਚਾਨਕ ਇਨਸੁਲਿਨ ਵਧਣ ਦੀ ਸਮੱਸਿਆ ਹੋ ਸਕਦੀ ਹੈ।
ਕ੍ਰੀਮ ਵਾਲੇ ਬਿਸਕੁਟ 'ਚ ਕੀ ਹੁੰਦਾ ਹੈ?
- ਦੁੱਧ, ਗਲੂਟਨ, ਸੋਇਆ, ਨਟਸ, ਆਰਟੀਫਿਸ਼ਲ ਰੰਗ ਤੇ ਫਲੇਵਰ ਹੁੰਦਾ ਹੈ।
- ਇਹ ਸਭ ਮਿਲ ਕੇ ਐਲਰਜੀ ਟ੍ਰਿਗਰ ਕਰ ਸਕਦੇ ਹਨ।
ਇਹ ਵੀ ਪੜ੍ਹੋ : Apple ਲਾਂਚ ਕਰ ਸਕਦੈ ਪਹਿਲਾ ਫੋਲਡੇਬਲ iPhone, ਜਾਣੋ ਕਿੰਨੀ ਹੋਵੇਗੀ ਕੀਮਤ
ਸਾਵਧਾਨੀਆਂ
- ਜ਼ਿਆਦਾ ਫੁੱਲੇ ਹੋਏ ਪੈਕੇਟ ਵਾਲੇ ਬਿਸਕੁਟ ਖਾਣ ਤੋਂ ਬਚੋ।
- ਜੇ ਕ੍ਰੀਮ 'ਚ ਬੱਦਬੂ, ਫੰਗਸ ਜਾਂ ਅਜੀਬ ਸੁਆਦ ਲੱਗੇ ਤਾਂ ਬਿਸਕੁਟ ਨਾ ਖਾਓ।
- ਪੈਕੇਟ 'ਤੇ ਦਿੱਤੀ ਸਮੱਗਰੀ (Ingredients) ਚੈੱਕ ਕਰੋ।
- ਜੇ ਟ੍ਰਾਂਸ ਫੈਟ ਵੱਧ ਹੋਵੇ ਤਾਂ ਉਹ ਬਿਸਕੁਟ ਨਾ ਖਰੀਦੋ।
ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਇਹ ਸੋਚ ਕੇ ਕ੍ਰੀਮ ਵਾਲੇ ਬਿਸਕੁਟ ਨਾ ਦੇਣ ਕਿ "ਕੁਝ ਤਾਂ ਖਾ ਰਹੇ ਹਨ"। ਇਹ ਬਿਸਕੁਟ ਹੌਲੀ-ਹੌਲੀ ਬੱਚਿਆਂ ਦੀ ਸਿਹਤ ਲਈ ਖਤਰਨਾਕ ਬੀਮਾਰੀਆਂ ਦੀ ਜੜ੍ਹ ਬਣ ਰਹੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8