ਬੱਚੇ ਦੇ ਲਿਵਰ ਹੁੰਦਾ ਹੈ ਬੇਹੱਦ ਨਾਜ਼ੁਕ, ਮਾਪਿਆਂ ਦੀ ਛੋਟੀ ਜਿਹੀ ਗਲਤੀ ਕਰ ਸਕਦੀ ਹੈ ਵੱਡਾ ਨੁਕਸਾਨ
Saturday, Aug 23, 2025 - 04:49 PM (IST)

ਵੈੱਬ ਡੈਸਕ- ਬੱਚਿਆਂ ਦਾ ਲਿਵਰ ਬਹੁਤ ਸੰਵੇਦਨਸ਼ੀਲ ਹੁੰਦਾ ਹੈ। ਮਾਪਿਆਂ ਦੀਆਂ ਛੋਟੀਆਂ ਗਲਤੀਆਂ ਵੀ ਕਈ ਵਾਰ ਇਸ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਗਲਤ ਖਾਣ-ਪੀਣ ਤੇ ਅਣਹੈਲਦੀ ਲਾਈਫਸਟਾਈਲ ਕਰ ਕੇ ਅੱਜ-ਕੱਲ੍ਹ ਬੱਚਿਆਂ 'ਚ ਲਿਵਰ ਦੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਜੇ ਬੱਚਿਆਂ ਦਾ ਲਿਵਰ ਬਚਪਨ ਤੋਂ ਹੀ ਸਿਹਤਮੰਦ ਰਹੇ, ਤਾਂ ਉਹ ਸਾਰੀ ਉਮਰ ਤੰਦਰੁਸਤ ਰਹਿ ਸਕਦੇ ਹਨ।
ਬੱਚਿਆਂ ਦਾ ਲਿਵਰ ਖਰਾਬ ਹੋਣ ਦੇ ਮੁੱਖ ਕਾਰਨ
- ਜ਼ਿਆਦਾ ਜੰਕ ਫੂਡ ਅਤੇ ਪੈਕੇਜਡ ਫੂਡ ਲਿਵਰ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੇ ਹਨ।
- ਪੀਜ਼ਾ, ਬਰਗਰ, ਚਿਪਸ, ਫ੍ਰਾਈਜ਼ ਅਤੇ ਕੋਲਡ ਡ੍ਰਿੰਕ ਨਾਲ ਫੈਟੀ ਲਿਵਰ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
- ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ ਅਤੇ ਸ਼ੱਕਰ ਵਾਲੇ ਡਰਿੰਕਸ ਨਾਲ ਮੋਟਾਪਾ ਅਤੇ ਲਿਵਰ 'ਚ ਚਰਬੀ ਜੰਮਣ ਲੱਗਦੀ ਹੈ।
- ਵਾਰ-ਵਾਰ ਪੈਰਾਸੀਟਾਮੋਲ ਜਾਂ ਐਂਟੀਬਾਇਓਟਿਕਸ ਦੇਣ ਨਾਲ ਲਿਵਰ ਡੈਮੇਜ ਹੋ ਸਕਦਾ ਹੈ।
- ਗੰਦਾ ਪਾਣੀ ਜਾਂ ਅਸ਼ੁੱਧ ਖਾਣਾ ਖਾਣ ਨਾਲ ਹੈਪੈਟਾਈਟਿਸ A ਅਤੇ E ਵਰਗੇ ਇਨਫੈਕਸ਼ਨ ਹੋ ਸਕਦੇ ਹਨ, ਜੋ ਲਿਵਰ ਨੂੰ ਸਿੱਧਾ ਪ੍ਰਭਾਵਿਤ ਕਰਦੇ ਹਨ।
- ਬੱਚੇ ਜੇ ਦਿਨ ਭਰ ਮੋਬਾਈਲ-ਟੀਵੀ ਦੇ ਸਾਹਮਣੇ ਬੈਠੇ ਰਹਿਣ ਤੇ ਸਰੀਰਕ ਸਰਗਰਮੀਆਂ ਨਾ ਕਰਨ, ਤਾਂ ਮੋਟਾਪਾ ਅਤੇ ਲਿਵਰ ਦੀਆਂ ਸਮੱਸਿਆਵਾਂ ਵਧਦੀਆਂ ਹਨ।
ਬੱਚਿਆਂ ਦਾ ਲਿਵਰ ਸੁਰੱਖਿਅਤ ਰੱਖਣ ਦੇ ਤਰੀਕੇ
- ਬੱਚਿਆਂ ਨੂੰ ਹਮੇਸ਼ਾ ਘਰੇਲੂ ਤੇ ਤਾਜ਼ਾ ਖਾਣਾ ਦਿਓ।
- ਉਨ੍ਹਾਂ ਨੂੰ ਵੱਧ ਤਲੀਆਂ-ਭੁੰਨੀਆਂ ਅਤੇ ਮਿੱਠੀਆਂ ਚੀਜ਼ਾਂ ਤੋਂ ਬਚਾਓ।
- ਸਾਫ਼ ਪਾਣੀ ਹੀ ਪਿਲਾਓ ਅਤੇ ਬਿਨਾ ਡਾਕਟਰੀ ਸਲਾਹ ਦੇ ਦਵਾਈਆਂ ਕਦੇ ਵੀ ਨਾ ਦਿਓ।
- ਬੱਚਿਆਂ ਨੂੰ ਰੋਜ਼ਾਨਾ ਖੇਡਾਂ ਅਤੇ ਸਰੀਰਕ ਸਰਗਰਮੀਆਂ ਲਈ ਉਤਸ਼ਾਹਤ ਕਰੋ।
- ਜੇ ਬੱਚਾ ਵਾਰ-ਵਾਰ ਥਕਾਵਟ, ਪੀਲੀਆ ਜਾਂ ਪੇਟ ਦਰਦ ਦੀ ਸ਼ਿਕਾਇਤ ਕਰੇ, ਤਾਂ ਸਮੇਂ-ਸਮੇਂ 'ਤੇ ਲਿਵਰ ਟੈਸਟ ਜ਼ਰੂਰ ਕਰਵਾਓ।
- ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਡਾਈਟ ਅਤੇ ਰੁਟੀਨ 'ਤੇ ਖ਼ਾਸ ਧਿਆਨ ਦੇਣ, ਤਾਂ ਕਿ ਉਨ੍ਹਾਂ ਦਾ ਲਿਵਰ ਸਿਹਤਮੰਦ ਰਹੇ ਅਤੇ ਉਹ ਬਿਨਾ ਕਿਸੇ ਵੱਡੀ ਸਮੱਸਿਆ ਦੇ ਤੰਦਰੁਸਤ ਜੀਵਨ ਜੀ ਸਕਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8