ਅੱਖਾਂ ਨੂੰ ਵਾਰ-ਵਾਰ ਮਲਣ ਹੋ ਸਕਦੈ ਹਨ ਇਹ 5 ਵੱਡੇ ਨੁਕਸਾਨ
Tuesday, Aug 26, 2025 - 02:33 PM (IST)

ਹੈਲਥ ਡੈਸਕ- ਅੱਖਾਂ ਸਾਡੇ ਸਰੀਰ ਦਾ ਬਹੁਤ ਨਾਜ਼ੁਕ ਹਿੱਸਾ ਹਨ, ਜਿਨ੍ਹਾਂ ਨਾਲ ਥੋੜ੍ਹੀ ਜਿਹੀ ਲਾਪਰਵਾਹੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ। ਅਕਸਰ ਲੋਕ ਥਕਾਵਟ, ਨੀਂਦ ਦੀ ਕਮੀ ਜਾਂ ਖੁਜਲੀ ਕਾਰਨ ਅੱਖਾਂ ਨੂੰ ਵਾਰ–ਵਾਰ ਮਲਦੇ ਰਹਿੰਦੇ ਹਨ। ਇਹ ਆਦਤ ਭਾਵੇਂ ਆਮ ਲੱਗਦੀ ਹੈ, ਪਰ ਲੰਮੇ ਸਮੇਂ 'ਚ ਇਹ ਅੱਖਾਂ ਦੀ ਰੌਸ਼ਨੀ ਤੱਕ ਪ੍ਰਭਾਵਿਤ ਕਰ ਸਕਦੀ ਹੈ। ਮਾਹਿਰਾਂ ਮੁਤਾਬਕ ਅੱਖ ਮਲਣ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧਦਾ ਹੈ ਅਤੇ ਕਈ ਗੰਭੀਰ ਬੀਮਾਰੀਆਂ ਵੀ ਹੋ ਸਕਦੀਆਂ ਹਨ। ਆਓ ਜਾਣੀਏ ਅੱਖਾਂ ਨੂੰ ਮਲਣ ਦੇ 5 ਵੱਡੇ ਨੁਕਸਾਨ:-
1. ਇਨਫੈਕਸ਼ਨ ਦਾ ਖ਼ਤਰਾ
ਦਿਨ ਭਰ ਹੱਥਾਂ 'ਤੇ ਧੂੜ, ਮਿੱਟੀ ਤੇ ਬੈਕਟੀਰੀਆ ਲੱਗੇ ਰਹਿੰਦੇ ਹਨ। ਅੱਖ ਮਲਣ ਨਾਲ ਇਹ ਸਿੱਧੇ ਅੱਖਾਂ 'ਚ ਚਲੇ ਜਾਂਦੇ ਹਨ, ਜਿਸ ਨਾਲ ਕੰਜਕਟਿਵਾਇਟਿਸ, ਲਾਲੀ ਤੇ ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
2. ਕਾਰਨੀਆ 'ਤੇ ਖਰੋਚ
ਅੱਖ ਦੀ ਸਤਿਹ ਯਾਨੀ ਕਾਰਨੀਆ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਜ਼ੋਰ ਨਾਲ ਅੱਖ ਮਲਣ ਨਾਲ ਕਾਰਨੀਆ 'ਤੇ ਛੋਟੀਆਂ-ਛੋਟੀਆਂ ਖਰੋਚਾਂ ਪੈ ਸਕਦੀਆਂ ਹਨ, ਜਿਸ ਨਾਲ ਦਰਦ, ਜਲਣ, ਧੁੰਦਲਾ ਵੇਖਣਾ ਜਾਂ ਰੌਸ਼ਨੀ 'ਚ ਤਕਲੀਫ਼ ਹੋ ਸਕਦੀ ਹੈ।
3. ਗਲੂਕੋਮਾ ਦਾ ਖ਼ਤਰਾ
ਹੱਦ ਤੋਂ ਵੱਧ ਅੱਖ ਮਲਣ ਨਾਲ ਅੱਖਾਂ 'ਚ ਦਬਾਅ ਵੱਧਦਾ ਹੈ। ਲੰਮੇ ਸਮੇਂ ਤੱਕ ਇਹ ਆਦਤ ਗਲੂਕੋਮਾ ਵਰਗੀ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦੀ ਹੈ, ਜਿਸ 'ਚ ਆਪਟਿਕ ਨਰਵ ਹੌਲੀ–ਹੌਲੀ ਖਰਾਬ ਹੋਣ ਲੱਗਦੀ ਹੈ ਅਤੇ ਆਖ਼ਰਕਾਰ ਪੱਕੀ ਨਜ਼ਰ ਦੀ ਕਮੀ (ਵਿਜ਼ਨ ਲਾਸ) ਵੀ ਹੋ ਸਕਦੀ ਹੈ।
4. ਡਾਰਕ ਸਰਕਲ ਅਤੇ ਝੁਰੜੀਆਂ
ਅੱਖਾਂ ਦੇ ਆਲੇ–ਦੁਆਲੇ ਦੀ ਚਮੜੀ ਬਹੁਤ ਪਤਲੀ ਹੁੰਦੀ ਹੈ। ਵਾਰ-ਵਾਰ ਅੱਖ ਮਲਣ ਨਾਲ ਉੱਥੇ ਬਲੱਡ ਵੈਸਲਸ ‘ਤੇ ਦਬਾਅ ਪੈਂਦਾ ਹੈ, ਜਿਸ ਨਾਲ ਡਾਰਕ ਸਰਕਲ ਗੂੜ੍ਹੇ ਹੋ ਜਾਂਦੇ ਹਨ। ਨਾਲ ਹੀ, ਸਕਿਨ ਦਾ ਲਚਕੀਲਾਪਨ ਘਟਣ ਕਰਕੇ ਝੁਰੜੀਆਂ ਜਲਦੀ ਆ ਸਕਦੀਆਂ ਹਨ।
5. ਨਜ਼ਰ ਕਮਜ਼ੋਰ ਹੋਣਾ
ਜੇ ਪਹਿਲਾਂ ਤੋਂ ਹੀ ਮਾਇਓਪੀਆ ਜਾਂ ਐਸਟੀਗਮੈਟਿਜ਼ਮ ਵਰਗੀ ਸਮੱਸਿਆ ਹੈ ਤਾਂ ਅੱਖਾਂ ਨੂੰ ਮਲਣ ਨਾਲ ਇਹ ਹੋਰ ਵਧ ਸਕਦੀ ਹੈ। ਦਬਾਅ ਕਾਰਨ ਕਾਰਨੀਆ ਦਾ ਸ਼ੇਪ ਬਦਲਦਾ ਹੈ, ਜਿਸ ਨਾਲ ਚਸ਼ਮੇ ਦਾ ਨੰਬਰ ਤੇਜ਼ੀ ਨਾਲ ਵਧ ਸਕਦਾ ਹੈ ਅਤੇ ਨਜ਼ਰ ਕਮਜ਼ੋਰ ਹੁੰਦੀ ਜਾਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8