ਚਾਹੁੰਦੇ ਹੋ ਤੰਦਰੁਸਤ ਤੇ ਤਾਕਤਵਰ ਸਰੀਰ ਤਾਂ ਡਾਇਟ 'ਚ ਸ਼ਾਮਲ ਕਰੋ ਇਹ ਚੀਜ਼ਾਂ, ਮਿਲਣਗੇ ਕਈ ਫ਼ਾਇਦੇ

Thursday, Aug 28, 2025 - 12:37 PM (IST)

ਚਾਹੁੰਦੇ ਹੋ ਤੰਦਰੁਸਤ ਤੇ ਤਾਕਤਵਰ ਸਰੀਰ ਤਾਂ ਡਾਇਟ 'ਚ ਸ਼ਾਮਲ ਕਰੋ ਇਹ ਚੀਜ਼ਾਂ, ਮਿਲਣਗੇ ਕਈ ਫ਼ਾਇਦੇ

ਵੈੱਬ ਡੈਸਕ- ਖਾਣਪੀਣ ਸੰਤੁਲਿਤ ਹੋਵੇ ਤਾਂ ਸਿਹਤ ਵੀ ਚੰਗੀ ਰਹਿੰਦੀ ਹੈ। ਇਸ ਲਈ ਖਾਣੇ ਵਾਲੀ ਥਾਲੀ ’ਚ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਸ ਨਾਲ ਸਰੀਰ ਨੂੰ ਪ੍ਰੋਟੀਨ, ਆਇਰਨ, ਕੈਲਸ਼ੀਅਮ ਵਿਟਾਮਿਨ ਅਤੇ ਐਂਟੀ-ਇੰਫਲੇਮੇਟਰੀ ਜਾਂ ਐਂਟੀ-ਆਕਸੀਡੈਂਟ ਗੁਣ ਮਿਲਣ। ਪਰ ਕਈ ਵਾਰ ਸਾਨੂੰ ਲੱਗਦਾ ਹੈ ਕਿ ਇਹ ਪੋਸ਼ਕ ਤੱਤ ਸਿਰਫ਼ ਮਹਿੰਗੇ ਫੂਡਸ ਹੀ ਦੇ ਸਕਦੇ ਹਨ ਪਰ ਅਜਿਹੀਆਂ ਬਹੁਤ ਸਾਰੀਆਂ ਦੇਸੀ ਚੀਜ਼ਾਂ ਹਨ, ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਬਹੁਤ ਫਾਇਦੇ ਮਿਲਦੇ ਹਨ।

ਸਰ੍ਹੋਂ ਦੇ ਦਾਣੇ

ਡਾਕਟਰ ਦੱਸਦੇ ਹਨ ਕਿ ਐਵੋਕੋਡਾ ਜਾਂ ਕਿਨੋਆ ਅਤੇ ਬ੍ਰਾਜ਼ੀਲ ਨਟਸ ਟ੍ਰੈਡਿੰਗ ਫੂਡਸ ਹਨ ਪਰ ਅਜਿਹੀਆਂ ਕਈ ਦੇਸੀ ਚੀਜ਼ਾਂ ਹਨ, ਜੋ ਅਸਲ ’ਚ ਸੁਪਰ ਫੂਡਸ ਹੁੰਦੀਆਂ ਹਨ। ਇਸ ਤਰ੍ਹਾਂ ਸਰ੍ਹੋਂ ਦੇ ਦਾਣੇ ਵੀ ਸੁਪਰਫੂਡਸ ਹਨ। ਇਨ੍ਹਾਂ ’ਚ ਸੇਲੇਨੀਅਮ ਅਤੇ ਓਮੇਗਾ-3 ਫੈਟਸ ਭਰਪੂਰ ਮਾਤਰਾ ’ਚ ਹੁੰਦੇ ਹਨ। ਇਹ ਦਾਣੇ ਤੁਹਾਡੇ ਸੁੱਤੇ ਹੋਏ ਮੇਟਾਬੋਲਿਜ਼ਮ ਨੂੰ ਫਾਸਟ ਕਰਦੇ ਹਨ ਨਾਲ ਹੀ ਥਾਇਰਾਇਡ ਅਤੇ ਵਾਲਾਂ ਲਈ ਵੀ ਫਾਇਦੇਮੰਦ ਹਨ।

ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ

ਕੜ੍ਹੀ ਪੱਤੇ

ਸਬਜ਼ੀ 'ਚ ਕੜ੍ਹੀ ਪੱਤੇ ਆਸਾਨੀ ਨਾਲ ਸ਼ਾਮਲ ਕੀਤੇ ਜਾ ਸਕਦੇ ਹਨ। ਕੜ੍ਹੀ ਪੱਤੇ ਆਇਰਨ ਅਤੇ ਫੋਲਿਕ ਐਸਿਡ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਪੱਤਿਆਂ ਦੇ ਸੇਵਨ ਨਾਲ ਬਲੱਡ ਸ਼ੂਗਰ ਕੰਟਰੋਲ ਹੁੰਦੀ ਹੈ, ਪਾਚਨ ਚੰਗਾ ਰਹਿੰਦਾ ਹੈ ਅਤੇ ਵਾਂਲਾਂ ਦੀ ਸਿਹਤ ਚੰਗੀ ਰੱਖਣ ’ਚ ਤਾਂ ਇਨ੍ਹਾਂ ਦਾ ਕਮਾਲ ਦਾ ਅਸਰ ਨਜ਼ਰ ਆਉਂਦਾ ਹੈ।

ਜੀਰਾ

ਇਸ ’ਚ ਐਂਟੀ-ਆਕਸੀਡੈਂਟਸ ਹੁੰਦੇ ਹਨ। ਇਹ ਬਲੋਟਿੰਗ ਨੂੰ ਘੱਟ ਕਰਦਾ ਹੈ, ਪਾਚਨ ਨੂੰ ਚੰਗਾ ਰੱਖਦਾ ਹੈ ਅਤੇ ਬਲੱਡ ਸ਼ੂਗਰ ਮੈਨੇਜਮੈਂਟ ’ਚ ਫਾਇਦੇਮੰਦ ਹੈ। ਜੀਰੇ ਨੂੰ ਸਬਜ਼ੀ ’ਚ ਤੜਕਾ ਲਗਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਜਾਂ ਫਿਰ ਤੁਸੀਂ ਜੀਰੇ ਦਾ ਪਾਣੀ ਬਣਾ ਕੇ ਪੀ ਸਕਦੇ ਹੋ।

ਇਹ ਵੀ ਪੜ੍ਹੋ : ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ

ਹਲਦੀ

ਹਲਦੀ ’ਚ ਕਰਕਿਊਮਿਨ ਹੁੰਦਾ ਹੈ। ਹਲਦੀ ਇੰਫਲੇਮੇਸ਼ਨ ਨੂੰ ਘੱਟ ਕਰਦੀ ਹੈ ਅਤੇ ਇਨਫੈਕਸ਼ਨ ਤੋਂ ਸੁਰੱਖਿਆ ਵੀ ਦਿੰਦੀ ਹੈ। ਹਲਦੀ ਦਾ ਪਾਣੀ, ਹਲਦੀ ਦੀ ਚਾਹ ਜਾਂ ਫਿਰ ਹਲਦੀ ਵਾਲਾ ਦੁੱਧ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਹਲਦੀ ਨੂੰ ਸਬਜ਼ੀ ਤੋਂ ਲੈ ਕੇ ਸੂਪ ’ਚ ਪੀ ਪਾਇਆ ਜਾ ਸਕਦਾ ਹੈ।

ਲਸਣ

ਲਸਣ ਐਲਿਸਿਨ ਨਾਲ ਭਰਪੂਰ ਹੁੰਦਾ ਹੈ। ਇਸ ’ਚ ਪਾਏ ਜਾਣ ਵਾਲੇ ਗੁਣ ਕੋਲਸਟ੍ਰੋਲ ਵਰਗੀਆਂ ਪਰੇਸ਼ਾਨੀਆਂ ਨੂੰ ਦੂਰ ਰੱਖਦੇ ਹਨ। ਲਸਣ ਨੂੰ ਕੱਚਾ ਖਾਧਾ ਜਾਵੇ ਤਾਂ ਹਾਈ ਕੋਲਸਟ੍ਰੋਲ ਘੱਟ ਹੋਣ ’ਚ ਇਸ ਦੇ ਫਾਇਦੇ ਨਜ਼ਰ ਆਉਂਦੇ ਹਨ।

ਅਦਰਕ 

ਅਦਰਕ ਨੂੰ ਵੀ ਇਕ ਸੁਪਰਫੂਡ ਮੰਨਿਆ ਜਾਂਦਾ ਹੈ। ਇਸ 'ਚ ਸੋਜ ਰੋਕੂ, ਜੀਵਾਣੂ ਰੋਕੂ ਅਤੇ ਐਂਟੀਵਾਇਰਲ ਗੁਣ ਹੁੰਦੇ ਹਨ, ਜੋ ਇਸ ਨੂੰ ਇਕ ਸਿਹਤਮੰਦ ਵਸਤੂ ਬਣਾਉਂਦੇ ਹਨ। ਇਸ ਦੀ ਵਰਤੋਂ ਨਾਲ ਪਾਚਨ ਵਿਚ ਸੁਧਾਰ, ਮਨ ਖ਼ਰਾਬ ਹੋਣ 'ਤੇ ਇਸ ਦੀ ਵਰਤੋਂ ਅਤੇ ਹੋਰ ਵੀ ਕਈ ਕੰਮਾਂ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਸਾਗ-ਸਬਜ਼ੀਆਂ ਵਿਚ ਵੀ ਇਸ ਦਾ ਗੁਣਕਾਰੀ ਰੋਲ ਹੁੰਦਾ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News