ਸਰੀਰ ''ਚ ਦਿੱਸਣ ਇਹ ਸੰਕੇਤ ਤਾਂ ਹੋ ਸਕਦੈ ਹੈ ਪੇਟ ਦਾ ਕੈਂਸਰ, ਜਾਣੋ ਲੱਛਣ
Wednesday, Aug 27, 2025 - 01:49 PM (IST)

ਹੈਲਥ ਡੈਸਕ- ਕੈਂਸਰ ਇਕ ਖ਼ਤਰਨਾਕ ਬੀਮਾਰੀ ਹੈ, ਪਰ ਅਕਸਰ ਇਸ ਦੇ ਸ਼ੁਰੂਆਤੀ ਲੱਛਣ ਬਹੁਤ ਹੀ ਆਮ ਦਿਖਾਈ ਦਿੰਦੇ ਹਨ। ਖ਼ਾਸ ਕਰਕੇ ਪੇਟ ਦਾ ਕੈਂਸਰ (Stomach Cancer) ਹੌਲੀ-ਹੌਲੀ ਵੱਧਦਾ ਹੈ ਅਤੇ ਇਸ ਦੇ ਸੰਕੇਤ ਇੰਨੇ ਸਧਾਰਣ ਹੁੰਦੇ ਹਨ ਕਿ ਲੋਕ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਮਾਹਿਰਾਂ ਦੇ ਅਨੁਸਾਰ, ਜੇ ਇਹ ਲੱਛਣ ਲੰਮੇ ਸਮੇਂ ਤੱਕ ਰਹਿਣ ਤਾਂ ਬਿਨਾਂ ਦੇਰੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਮੁੱਖ ਲੱਛਣ
ਥੋੜਾ ਖਾਣ ਨਾਲ ਹੀ ਪੇਟ ਭਰ ਜਾਣਾ: ਜੇ ਤੁਹਾਨੂੰ ਥੋੜਾ ਜਿਹਾ ਖਾਣ ਤੋਂ ਬਾਅਦ ਵੀ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ, ਤਾਂ ਇਹ ਆਮ ਗੱਲ ਨਹੀਂ। ਇਹ ਪੇਟ ਅੰਦਰ ਟਿਊਮਰ ਹੋਣ ਦਾ ਸੰਕੇਤ ਹੋ ਸਕਦਾ ਹੈ।
ਲਗਾਤਾਰ ਜਲਣ: ਹਰ ਰੋਜ਼ ਖਾਣ ਤੋਂ ਬਾਅਦ ਛਾਤੀ 'ਚ ਜਲਣ, ਖੱਟੀਆਂ ਡਕਾਰਾਂ ਜਾਂ ਪੇਟ ਭਾਰੀ ਲੱਗਣ ਦੀ ਸਮੱਸਿਆ ਕੈਂਸਰ ਦਾ ਸ਼ੁਰੂਆਤੀ ਇਸ਼ਾਰਾ ਹੋ ਸਕਦੀ ਹੈ, ਖ਼ਾਸ ਕਰਕੇ ਜੇ ਲੱਛਣ ਹਫ਼ਤਿਆਂ ਤੱਕ ਰਹਿਣ।
ਬਿਨਾਂ ਕਾਰਨ ਮਨ ਖ਼ਰਾਬ ਹੋਣਾ: ਵਾਰ-ਵਾਰ ਉਲਟੀ ਜਾਂ ਪੇਟ 'ਚ ਬੇਚੈਨੀ ਮਹਿਸੂਸ ਹੋਣਾ ਵੀ ਪੇਟ ਦੇ ਕੈਂਸਰ ਦੀ ਸ਼ੁਰੂਆਤ ਦਾ ਨਿਸ਼ਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ
ਭੁੱਖ ਘਟ ਜਾਣਾ: ਜੇ ਸਿਹਤ ਠੀਕ ਹੈ ਪਰ ਫਿਰ ਵੀ ਭੁੱਖ ਨਹੀਂ ਲੱਗਦੀ, ਤਾਂ ਇਹ ਚਿੰਤਾ ਵਾਲੀ ਗੱਲ ਹੈ। ਇਸ ਦਾ ਸਿੱਧਾ ਅਸਰ ਭਾਰ ਅਤੇ ਐਨਰਜੀ ਲੈਵਲ 'ਤੇ ਪੈਂਦਾ ਹੈ।
ਬਿਨਾਂ ਕਾਰਨ ਥਕਾਵਟ ਤੇ ਕਮਜ਼ੋਰੀ: ਜੇ ਬਿਨਾਂ ਕਿਸੇ ਵੱਡੇ ਕੰਮ ਦੇ ਵੀ ਹਮੇਸ਼ਾ ਥਕਾਵਟ ਰਹਿੰਦੀ ਹੈ ਜਾਂ ਥੋੜ੍ਹਾ ਜਿਹਾ ਕੰਮ ਕਰਨ 'ਤੇ ਹੀ ਸਾਹ ਚੜ੍ਹਦਾ ਹੈ, ਤਾਂ ਇਹ ਅੰਦਰੂਨੀ ਖੂਨ ਦੀ ਕਮੀ ਜਾਂ ਬਲੀਡਿੰਗ ਦੀ ਨਿਸ਼ਾਨੀ ਹੋ ਸਕਦੀ ਹੈ, ਜੋ ਪੇਟ ਦੇ ਕੈਂਸਰ ਨਾਲ ਜੁੜੀ ਹੋ ਸਕਦੀ ਹੈ।
ਧਿਆਨ ਰਹੇ
ਇਨ੍ਹਾਂ ਲੱਛਣਾਂ ਨੂੰ ਵੇਖ ਕੇ ਘਬਰਾਉਣ ਦੀ ਲੋੜ ਨਹੀਂ, ਪਰ ਉਨ੍ਹਾਂ ਨੂੰ ਅਣਡਿੱਠਾ ਕਰਨਾ ਖ਼ਤਰਨਾਕ ਹੈ। ਜੇ ਇਹ ਸੰਕੇਤ ਲੰਬੇ ਸਮੇਂ ਤੱਕ ਰਹਿਣ, ਤਾਂ ਫੌਰੀ ਤੌਰ 'ਤੇ ਡਾਕਟਰ ਨਾਲ ਸੰਪਰਕ ਕਰੋ। ਯਾਦ ਰੱਖੋ, ਕੈਂਸਰ ਜਿੰਨਾ ਜਲਦੀ ਪਤਾ ਲੱਗਦਾ ਹੈ, ਉਸ ਦਾ ਇਲਾਜ ਓਨਾ ਹੀ ਸਫਲ ਹੁੰਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8