ਬਰਸਾਤ ਦੇ ਮੌਸਮ 'ਚ ਇਨ੍ਹਾਂ ਫਲਾਂ ਤੋਂ ਬਣਾਓ ਦੂਰੀ ! ਫ਼ਾਇਦੇ ਦੀ ਬਜਾਏ ਹੋ ਸਕਦੈ ਨੁਕਸਾਨ
Wednesday, Aug 27, 2025 - 12:58 PM (IST)

ਹੈਲਥ ਡੈਸਕ- ਮਾਨਸੂਨ ਦੇ ਦਿਨਾਂ 'ਚ ਜਿੱਥੇ ਗਰਮੀ ਤੋਂ ਰਾਹਤ ਮਿਲਦੀ ਹੈ, ਉੱਥੇ ਹੀ ਇਹ ਮੌਸਮ ਕਈ ਬੀਮਾਰੀਆਂ ਵੀ ਨਾਲ ਲਿਆਉਂਦਾ ਹੈ। ਇਸ ਸਮੇਂ ਇਮਿਊਨਿਟੀ ਕਮਜ਼ੋਰ ਹੋਣ ਕਰਕੇ ਇਨਫੈਕਸ਼ਨ ਅਤੇ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਖਾਸ ਕਰਕੇ ਖਾਣ-ਪੀਣ ਦਾ ਧਿਆਨ ਨਾ ਰੱਖਣ ਨਾਲ ਫੂਡ ਪੁਆਇਜ਼ਨਿੰਗ ਦੀ ਸਮੱਸਿਆ ਆਮ ਹੋ ਜਾਂਦੀ ਹੈ। ਡਾਕਟਰਾਂ ਦੇ ਅਨੁਸਾਰ, ਬਾਰਿਸ਼ 'ਚ ਕੁਝ ਫਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਕਿਹੜੇ ਫਲ ਨਹੀਂ ਖਾਣੇ
ਤਰਬੂਜ਼: ਬਾਰਿਸ਼ ਦੇ ਦਿਨਾਂ 'ਚ ਤਰਬੂਜ਼ ਜਲਦੀ ਖਰਾਬ ਹੋ ਜਾਂਦਾ ਹੈ। ਇਸ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਗੈਸ ਅਤੇ ਪੇਟ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਸਟ੍ਰਾਬੇਰੀ: ਇਸ ਦੀ ਉੱਪਰੀ ਪਰਤ 'ਤੇ ਫੰਗਸ ਅਤੇ ਕੀੜੇ ਹੋਣ ਦਾ ਖਤਰਾ ਰਹਿੰਦਾ ਹੈ, ਜੋ ਅਕਸਰ ਅੱਖ ਨਾਲ ਨਜ਼ਰ ਨਹੀਂ ਆਉਂਦੇ। ਇਸ ਦਾ ਸੇਵਨ ਪਾਚਨ ਤੰਤਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਇਹ ਵੀ ਪੜ੍ਹੋ : ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ
ਅੰਗੂਰ: ਅੰਗੂਰਾਂ ਦੀ ਬਾਹਰੀ ਪਰਤ 'ਤੇ ਫੰਗਲ ਇਨਫੈਕਸ਼ਨ ਤੇਜ਼ੀ ਨਾਲ ਵੱਧ ਸਕਦਾ ਹੈ, ਜਿਸ ਨਾਲ ਪੇਟ ਖ਼ਰਾਬ ਹੋ ਸਕਦਾ ਹੈ।
ਆੜੂ: ਆੜੂ ਨਰਮ ਫਲ ਹੁੰਦਾ ਹੈ ਜਿਸ 'ਚ ਬਾਰਿਸ਼ ਦੇ ਸਮੇਂ ਫੰਗਸ ਲੱਗਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦਾ ਸੇਵਨ ਇਨਫੈਕਸ਼ਨ ਵਧਾ ਸਕਦਾ ਹੈ।
ਕਿਹੜੇ ਫਲ ਖਾਣੇ ਚੰਗੇ ਹਨ
ਮਾਹਿਰਾਂ ਦੇ ਅਨੁਸਾਰ, ਬਾਰਿਸ਼ ਦੇ ਦਿਨਾਂ 'ਚ ਸੇਬ, ਨਾਸ਼ਪਾਤੀ ਅਤੇ ਕੇਲਾ ਸਿਹਤ ਲਈ ਫਾਇਦਾਮੰਦ ਮੰਨੇ ਜਾਂਦੇ ਹਨ। ਇਹ ਫਲ ਇਮਿਊਨਿਟੀ ਮਜ਼ਬੂਤ ਬਣਾਉਂਦੇ ਹਨ ਅਤੇ ਪਾਚਨ ਤੰਤਰ ਲਈ ਵੀ ਬਿਹਤਰ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8