ਮੌਸਮ ਬਦਲਦੇ ਹੀ ਸਰਦੀ-ਜ਼ੁਕਾਮ ਦੇ ਹੋ ਜਾਂਦੇ ਹੋ ਸ਼ਿਕਾਰ ਤਾਂ ਇਹ ਘਰੇਲੂ ਨੁਸਖ਼ੇ ਦੇਣਗੇ ਆਰਾਮ
Saturday, Aug 23, 2025 - 02:42 PM (IST)

ਹੈਲਥ ਡੈਸਕ- ਮੌਸਮ ਦੇ ਬਦਲਦੇ ਹੀ ਸਰਦੀ-ਜ਼ੁਕਾਮ ਦੀ ਸਮੱਸਿਆ ਵਧਣ ਲੱਗਦੀ ਹੈ, ਖ਼ਾਸ ਕਰਕੇ ਬਾਰਿਸ਼ ਦੇ ਮੌਸਮ 'ਚ। ਇਹ ਸਮੱਸਿਆ ਕਈ ਵਾਰ ਸਾਡੀ ਇਮਿਊਨ ਸਿਸਟਮ ਦੀ ਕਮਜ਼ੋਰੀ ਕਾਰਨ ਹੁੰਦੀ ਹੈ, ਜਿਸ ਨਾਲ ਸਰੀਰ ਸੰਕ੍ਰਮਿਤ ਹੋ ਜਾਂਦਾ ਹੈ। ਤੁਸੀਂ ਦੱਸੇ ਗਏ ਕੁਝ ਘਰੇਲੂ ਨੁਸਖੇ ਅਜਮਾਉਣ ਨਾਲ ਸਰਦੀ-ਜ਼ੁਕਾਮ ਤੋਂ ਬਚ ਸਕਦੇ ਹਨ। ਇਹ ਘਰੇਲੂ ਨੁਸਖ਼ੇ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ : ਡਰਾਉਣੀ ਰਿਪੋਰਟ! ਰੀੜ੍ਹ ਦੀ ਹੱਡੀ ਦੇ ਦਰਦ ਨਾਲ ਜੂਝ ਰਿਹੈ ਹਰ 5 'ਚੋਂ 1 ਭਾਰਤੀ ਨੌਜਵਾਨ, ਜਾਣੋ ਕਿਉਂ
ਘਰੇਲੂ ਨੁਸਖੇ ਜੋ ਸਰਦੀ-ਜ਼ੁਕਾਮ ਤੋਂ ਦੇਣਗੇ ਰਾਹਤ
ਵਿਟਾਮਿਨ C ਵਾਲੇ ਫਲ ਖਾਓ:
ਮੌਸਮ ਦੇ ਬਦਲਣ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਬਚਣ ਲਈ ਆਪਣੀ ਡਾਈਟ 'ਚ ਖੱਟੇ ਫਲ ਸ਼ਾਮਲ ਕਰੋ। ਨਿੰਬੂ, ਸੰਤਰਾ ਅਤੇ ਆਂਵਲਾ ਵਰਗੇ ਫਲਾਂ 'ਚ ਵਿਟਾਮਿਨ C ਹੁੰਦਾ ਹੈ, ਜੋ ਤੁਹਾਡੀ ਇਮਿਊਨਟੀ ਨੂੰ ਮਜ਼ਬੂਤ ਕਰਦਾ ਹੈ।
ਹਲਦੀ ਵਾਲਾ ਦੁੱਧ ਪੀਓ:
ਹਲਦੀ 'ਚ ਐਂਟੀ-ਵਾਇਰਲ ਅਤੇ ਇਲਾਜ ਗੁਣ ਹੁੰਦੇ ਹਨ, ਜੋ ਇਸ ਨੂੰ ਸਰਦੀ-ਜ਼ੁਕਾਮ ਦੇ ਮੌਸਮ 'ਚ ਰਾਹਤ ਦਿੰਦੀ ਹੈ। ਇਹ ਬੈਕਟੀਰੀਆ ਅਤੇ ਵਾਇਰਸ ਨੂੰ ਖਤਮ ਕਰਨ 'ਚ ਸਹਾਇਕ ਹੈ। ਹਲਦੀ ਵਾਲਾ ਦੁੱਧ ਤੁਹਾਨੂੰ ਬੀਮਾਰੀ ਤੋਂ ਕੁਦਰਤੀ ਤਰੀਕੇ ਨਾਲ ਠੀਕ ਕਰਨ 'ਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਗਰਮ ਪਾਣੀ ਪੀਓ:
ਸਾਰਾ ਦਿਨ ਕੋਸਾ ਪਾਣੀ ਪੀਣ ਨਾਲ ਗਲੇ ਨੂੰ ਆਰਾਮ ਮਿਲਦਾ ਹੈ ਅਤੇ ਸਰੀਰ ਤੋਂ ਟੌਕਸਿਨਜ਼ (ਜ਼ਹਿਰੀਲੇ ਪਦਾਰਥ) ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ।
ਭਾਫ਼ ਲਓ:
ਨੱਕ ਬੰਦ ਹੋਣਾ, ਗਲੇ ਦੀ ਖਰਾਸ਼ ਅਤੇ ਜਕੜਨ ਤੋਂ ਰਾਹਤ ਪਾਉਣ ਲਈ ਕੋਸੇ ਪਾਣੀ ਦੀ ਭਾਫ਼ ਲੈਣੀ ਚਾਹੀਦੀ ਹੈ। ਇਸ 'ਚ ਪੁਦੀਨੇ ਦੇ ਪੱਤੇ ਜਾਂ ਅਜਵਾਇਨ ਵੀ ਸ਼ਾਮਲ ਕਰ ਸਕਦੇ ਹੋ। ਇਸ ਦੇ ਨਾਲ ਹੀ ਆਪਣੀ ਡਾਈਟ 'ਚ ਕਾੜ੍ਹਾ ਸ਼ਾਮਲ ਕਰੋ, ਜਿਵੇਂ ਅਜਵਾਇਨ-ਲਸਨ ਦਾ ਕਾੜ੍ਹਾ ਜਾਂ ਅਦਰਕ-ਤੁਲਸੀ ਦਾ ਕਾੜ੍ਹਾ, ਇਹ ਹਰ ਰੋਜ਼ ਪੀਣਾ ਤੁਹਾਨੂੰ ਸਰਦੀ-ਜ਼ੁਕਾਮ ਤੋਂ ਬਚਣ 'ਚ ਮਦਦ ਕਰੇਗਾ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8