ਮੂੰਹ ''ਚੋਂ ਆ ਰਹੀ ਬਦਬੂ ਤਾਂ ਨਾ ਕਰੋ ਇਗਨੋਰ ! ਹੋ ਸਕਦੀ ਹੈ ਇਹ ਗੰਭੀਰ ਸਮੱਸਿਆ, ਇੰਝ ਕਰੋ ਬਚਾਅ
Tuesday, Aug 19, 2025 - 01:19 PM (IST)

ਵੈੱਬ ਡੈਸਕ- ਮੂੰਹ 'ਚੋਂ ਬੱਦਬੂ ਆਉਣਾ (Halitosis) ਸਿਰਫ਼ ਔਰਲ ਹਾਈਜੀਨ ਦੀ ਕਮੀ ਦਾ ਨਤੀਜਾ ਨਹੀਂ, ਸਗੋਂ ਇਹ ਕਈ ਵਾਰ ਸਰੀਰ ਦੇ ਅੰਦਰੂਨੀ ਰੋਗਾਂ ਦਾ ਵੀ ਇਸ਼ਾਰਾ ਹੋ ਸਕਦਾ ਹੈ। ਮੈਡੀਕਲ ਮਾਹਿਰਾਂ ਅਨੁਸਾਰ ਦੁਨੀਆ 'ਚ ਹਰ ਚੌਥਾ ਵਿਅਕਤੀ ਇਸ ਸਮੱਸਿਆ ਤੋਂ ਪਰੇਸ਼ਾਨ ਹੈ।
ਮੂੰਹ 'ਚੋਂ ਬੱਦਬੂ ਦੇ ਮੁੱਖ ਕਾਰਨ:
- ਦਿਨ 'ਚ ਦੋ ਵਾਰ ਬਰੱਸ਼ ਤੇ ਜੀਭ ਦੀ ਸਫਾਈ ਨਾ ਕਰਨਾ
- ਪਿਆਜ਼, ਲਸਣ ਵਰਗੇ ਤੇਜ਼ ਗੰਧ ਵਾਲੇ ਖਾਣੇ
- ਮੂੰਹ ਸੁੱਕ ਜਾਣਾ ਜਾਂ ਲਾਰ ਘੱਟ ਬਣਨਾ
- ਮਸੂੜਿਆਂ ਦੀ ਬੀਮਾਰੀ ਜਾਂ ਸੋਜ
- ਗਲੇ 'ਚ ਟਾਂਸਿਲ ਸਟੋਨ
- ਪੇਟ ਦੀ ਐਸਿਡਿਟੀ ਜਾਂ ਗੈਸ ਦੀ ਸਮੱਸਿਆ
- ਸਾਇਨਸ, ਗਲੇ ਜਾਂ ਫੇਫੜਿਆਂ ਦਾ ਇਨਫੈਕਸ਼ਨ
ਇਹ ਵੀ ਪੜ੍ਹੋ : ਖ਼ਰਾਬ ਹੋ ਗਿਆ ਹੈ ਪੇਟ, ਘਬਰਾਓ ਨਾ ਬਸ ਘਰ ਦੀ ਰਸੋਈ 'ਚੋਂ ਕਰੋ ਇਹ ਇਲਾਜ
ਘਰੇਲੂ ਇਲਾਜ ਤੇ ਉਪਾਅ:
- ਦਿਨ 'ਚ ਘੱਟੋ-ਘੱਟ 2 ਵਾਰ ਬਰੱਸ਼ ਕਰੋ
- ਜੀਭ ਦੀ ਨਿਯਮਿਤ ਸਫਾਈ ਕਰੋ
- ਐਲਕੋਹਲ-ਫ੍ਰੀ ਮਾਊਥਵਾਸ਼ ਵਰਤੋਂ
- ਵੱਧ ਪਾਣੀ ਪੀਓ ਤਾਂ ਕਿ ਮੂੰਹ ਸੁੱਕਿਆ ਨਾ ਰਹੇ
- ਚਿਊਇੰਗਮ ਚਬਾਉਣਾ ਲਾਰ ਬਣਾਉਣ 'ਚ ਮਦਦ ਕਰਦਾ ਹੈ
- ਸਮੇਂ-ਸਮੇਂ ਤੇ ਡੈਂਟਲ ਚੈਕਅੱਪ ਕਰਵਾਓ
- ਦਹੀਂ, ਅਨਾਨਾਸ ਅਤੇ ਸੌਂਫ ਵਰਗੇ ਕੁਦਰਤੀ ਮਾਊਥ ਫ੍ਰੈਸ਼ਨਰ ਵਰਤੋਂ
ਇਹ ਵੀ ਪੜ੍ਹੋ : ਚਸ਼ਮਾ ਹਟਾਉਣਾ ਚਾਹੁੰਦੇ ਹੋ ਤਾਂ ਹਰ ਦਿਨ ਖਾਓ ਸੌਂਫ, ਜਾਣੋ ਖਾਣ ਦਾ ਸਹੀ ਤਰੀਕਾ
ਡਾਕਟਰ ਨੂੰ ਕਦੋਂ ਮਿਲਣਾ ਜ਼ਰੂਰੀ ਹੈ?
ਜੇ ਇਲਾਜ ਅਤੇ ਘਰੇਲੂ ਉਪਾਅ ਦੇ ਬਾਵਜੂਦ ਵੀ ਮੂੰਹ ਦੀ ਬੱਦਬੂ ਠੀਕ ਨਾ ਹੋਵੇ ਤਾਂ ਇਹ ਜਿਗਰ, ਗੁਰਦੇ ਜਾਂ ਸ਼ੂਗਰ ਵਰਗੀਆਂ ਬੀਮਾਰੀਆਂ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ। ਅਜਿਹੇ 'ਚ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।