3 ਦਿਨਾਂ ਤੋਂ ਲਗਾਤਾਰ ਤੇਜ਼ ਬੁਖ਼ਾਰ ਦੇ ਨਾਲ ਜੋੜਾਂ ''ਚ ਹੈ ਦਰਦ ਤਾਂ ਹੋ ਜਾਓ ਸਾਵਧਾਨ
Friday, Aug 22, 2025 - 10:28 AM (IST)

ਹੈਲਥ ਡੈਸਕ- ਬਰਸਾਤੀ ਮੌਸਮ ਦੌਰਾਨ ਗਲਾ ਖ਼ਰਾਬ, ਜ਼ੁਕਾਮ-ਖੰਘ ਦੇ ਨਾਲ ਬੁਖ਼ਾਰ ਅਤੇ ਜੋੜਾਂ ਦੇ ਦਰਦ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਡਾਕਟਰਾਂ ਦੇ ਅਨੁਸਾਰ ਇਹ ਲੱਛਣ ਚਿਕਨਗੁਨੀਆ ਦੇ ਵੀ ਹੋ ਸਕਦੇ ਹਨ। ਚਿਕਨਗੁਨੀਆ ਇਕ ਵਾਇਰਲ ਬੀਮਾਰੀ ਹੈ ਜੋ Aedes aegypti ਅਤੇ Aedes albopictus ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ। ਇਹੋ ਜਿਹੇ ਮੱਛਰ ਡੇਂਗੂ ਵੀ ਫੈਲਾਉਂਦੇ ਹਨ ਜੋ ਸਾਫ਼ ਪਾਣੀ 'ਚ ਪੈਦਾ ਹੁੰਦੇ ਹਨ ਅਤੇ ਦਿਨ ਦੇ ਸਮੇਂ ਵੱਧ ਕੱਟਦੇ ਹਨ।
ਚਿਕਨਗੁਨੀਆ ਦੇ ਮੁੱਖ ਲੱਛਣ
- ਤੇਜ਼ ਬੁਖ਼ਾਰ (102–104°F ਤੱਕ)
- ਪੂਰੇ ਸਰੀਰ ਅਤੇ ਸਿਰ 'ਚ ਤੇਜ਼ ਦਰਦ
- ਚਮੜੀ 'ਤੇ ਲਾਲ ਨਿਸ਼ਾਨ ਵਰਗੇ ਰੈਸ਼ੇਜ਼
- ਉਲਟੀ ਆਉਣਾ ਵਰਗਾ ਮਹਿਸੂਸ ਹੋਣਾ
- ਜੋੜਾਂ 'ਚ ਤੇਜ਼ ਦਰਦ (ਹੱਥ-ਪੈਰ, ਗੋਡੇ, ਗਿੱਟੇ, ਕਲਾਈ) – ਕਈ ਵਾਰ ਹਫ਼ਤਿਆਂ-ਮਹੀਨਿਆਂ ਤੱਕ ਰਹਿ ਸਕਦਾ ਹੈ
- ਮਾਸਪੇਸ਼ੀਆਂ ਦਾ ਦਰਦ
- ਜੋੜਾਂ 'ਚ ਸੋਜ
- ਗੰਭੀਰ ਹਾਲਤ 'ਚ ਖੂਨ ਵਗਣ ਦੀ ਸਮੱਸਿਆ
- ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਸ਼ੂਗਰ, ਹਾਈ BP ਜਾਂ ਦਿਲ ਦੀ ਬੀਮਾਰੀ ਵਾਲੇ ਮਰੀਜ਼ਾਂ ਲਈ ਇਹ ਹੋਰ ਖ਼ਤਰਨਾਕ ਹੋ ਸਕਦਾ ਹੈ।
ਲੱਛਣ ਸਾਹਮਣੇ ਆਉਣ ‘ਤੇ ਕੀ ਕਰਨਾ ਚਾਹੀਦਾ ਹੈ?
- ਮਰੀਜ਼ ਨੂੰ ਵੱਧ ਤੋਂ ਵੱਧ ਪਾਣੀ ਪੀਣ ਲਈ ਪ੍ਰੇਰਿਤ ਕਰੋ
- ਬੁਖ਼ਾਰ ਜਾਂ ਦਰਦ ਨੂੰ ਨਜ਼ਰਅੰਦਾਜ਼ ਨਾ ਕਰੋ
- ਤੁਰੰਤ ਡਾਕਟਰ ਨਾਲ ਸੰਪਰਕ ਕਰੋ ਅਤੇ ਬਲੱਡ ਟੈਸਟ (CBC, ELISA ਜਾਂ ਡੇਂਗੂ-ਚਿਕਨਗੁਨੀਆ ਟੈਸਟ) ਕਰਵਾਓ
- ਪੂਰਾ ਆਰਾਮ ਕਰੋ, ਸਰੀਰ 'ਤੇ ਜ਼ੋਰ ਨਾ ਪਾਓ
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਚਿਕਨਗੁਨੀਆ ਦੀ ਜਾਂਚ ਲਈ ਮੁੱਖ ਟੈਸਟ
- RT-PCR ਟੈਸਟ: ਲੱਛਣਾਂ ਦੀ ਸ਼ੁਰੂਆਤ ਤੋਂ 1–5 ਦਿਨ ਦੇ ਅੰਦਰ, ਵਾਇਰਸ ਦੇ RNA ਦੀ ਪਹਿਚਾਣ ਕਰਦਾ ਹੈ।
- IgM ਐਂਟੀਬਾਡੀ ਟੈਸਟ: ਲੱਛਣਾਂ ਦੇ 4–7 ਦਿਨ ਬਾਅਦ।
- IgG ਐਂਟੀਬਾਡੀ ਟੈਸਟ: ਪੁਰਾਣੇ ਇਨਫੈਕਸ਼ਨ ਦੀ ਜਾਣਕਾਰੀ ਦਿੰਦਾ ਹੈ।
ਜੋੜਾਂ ਦਾ ਦਰਦ ਕਿੰਨਾ ਸਮਾਂ ਰਹਿੰਦਾ ਹੈ?
- ਬੁਖ਼ਾਰ ਅਤੇ ਸਿਰਦਰਦ ਤੋਂ ਆਮ ਤੌਰ ‘ਤੇ ਜਲਦੀ ਰਾਹਤ ਮਿਲਦੀ ਹੈ, ਪਰ ਜੋੜਾਂ ਦਾ ਦਰਦ ਲੰਬੇ ਸਮੇਂ ਤੱਕ ਰਹਿ ਸਕਦਾ ਹੈ। ਇਸ ਕਾਰਨ ਤੁਰਨ-ਫਿਰਨ 'ਚ ਪਰੇਸ਼ਾਨੀ ਆਉਂਦੀ ਹੈ।
- ਜੋੜਾਂ 'ਤੇ ਤੇਲ ਨਾਲ ਮਾਲਸ਼ ਕਰੋ
- ਕੋਸੇ ਪਾਣੀ ਨਾਲ ਸਿਕਾਈ ਕਰੋ
- ਡਾਕਟਰ ਦੀ ਸਲਾਹ ‘ਤੇ ਹਲਕੀ ਫਿਜ਼ਿਓਥੈਰੇਪੀ/ਕਸਰਤ ਕਰੋ
- ਜ਼ਰੂਰਤ ਪੈਣ 'ਤੇ ਦਵਾਈ ਲਵੋ
- ਮਾਹਿਰਾਂ ਦੀ ਸਲਾਹ ਹੈ ਕਿ ਜੇ ਬੁਖ਼ਾਰ 2–3 ਦਿਨਾਂ 'ਚ ਠੀਕ ਨਾ ਹੋਵੇ, ਜੋੜਾਂ 'ਚ ਦਰਦ ਜਾਂ ਚਮੜੀ 'ਤੇ ਖੂਨ ਦੇ ਧੱਬੇ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਨੂੰ ਮਿਲੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8