ਨਹੁੰਆਂ ''ਚ ਦਿਖਣ ਇਹ ਲੱਛਣ ਤਾਂ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਗੰਭੀਰ ਬੀਮਾਰੀ

Monday, Aug 18, 2025 - 10:43 AM (IST)

ਨਹੁੰਆਂ ''ਚ ਦਿਖਣ ਇਹ ਲੱਛਣ ਤਾਂ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਗੰਭੀਰ ਬੀਮਾਰੀ

ਹੈਲਥ ਡੈਸਕ- ਥਾਇਰਾਇਡ ਸਾਡੇ ਸਰੀਰ ਦੀ ਇਕ ਬਹੁਤ ਮਹੱਤਵਪੂਰਨ ਗ੍ਰੰਥੀ ਹੈ, ਜੋ ਮੈਟਾਬੋਲਿਜ਼ਮ (ਸਰੀਰ ਦੀ ਊਰਜਾ ਵਰਤਣ ਦੀ ਪ੍ਰਕਿਰਿਆ) ਨੂੰ ਕਾਬੂ ਕਰਦੀ ਹੈ। ਜਦੋਂ ਇਹ ਗ੍ਰੰਥੀ ਪੂਰੀ ਮਾਤਰਾ 'ਚ ਹਾਰਮੋਨ ਨਹੀਂ ਬਣਾਉਂਦੀ, ਤਾਂ ਇਸ ਨੂੰ ਹਾਈਪੋਥਾਇਰਾਇਡਿਜ਼ਮ ਕਿਹਾ ਜਾਂਦਾ ਹੈ। ਇਹ ਸਮੱਸਿਆ ਹੌਲੀ-ਹੌਲੀ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ। ਹਾਈਪੋਥਾਇਰਾਇਡਿਜ਼ਮ ਦਾ ਅਸਰ ਸਿਰਫ਼ ਵਾਲਾਂ, ਚਮੜੀ ਅਤੇ ਮੂਡ 'ਤੇ ਹੀ ਨਹੀਂ, ਸਗੋਂ ਨਹੁੰਆਂ 'ਤੇ ਵੀ ਪੈਂਦਾ ਹੈ। ਜੇ ਤੁਹਾਡੇ ਨਹੁੰਆਂ 'ਚ ਕੁਝ ਖ਼ਾਸ ਤਬਦੀਲੀਆਂ ਆ ਰਹੀਆਂ ਹਨ, ਤਾਂ ਇਹ ਸਰੀਰ ਦੇ ਅੰਦਰ ਚੱਲ ਰਹੇ ਹਾਰਮੋਨਲ ਅਸੰਤੁਲਨ ਦਾ ਸੰਕੇਤ ਹੋ ਸਕਦਾ ਹੈ।

ਇਹ ਵੀ ਪੜ੍ਹੋ : Users ਦੀ ਲੱਗੀ ਮੌਜ ! ਹੁਣ 90 ਦਿਨਾਂ ਤੱਕ ਚੱਲੇਗਾ 30 ਦਿਨਾਂ ਵਾਲਾ ਇਹ ਧਾਕੜ ਪਲਾਨ

ਨਹੁੰਆਂ ਨਾਲ ਜੁੜੇ 5 ਸੰਕੇਤ ਜਿਨ੍ਹਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ:

ਨਹੁੰਆਂ ਦਾ ਟੁੱਟਣਾ ਅਤੇ ਫਟਣਾ

ਹਾਈਪੋਥਾਇਰਾਇਡਿਜ਼ਮ ਕਾਰਨ ਮੈਟਾਬੋਲਿਕ ਦਰ ਘੱਟ ਹੋ ਜਾਂਦੀ ਹੈ, ਜਿਸ ਨਾਲ ਪੋਸ਼ਕ ਤੱਤ ਸਹੀ ਤਰ੍ਹਾਂ ਸਰੀਰ 'ਚ ਨਹੀਂ ਪਹੁੰਚਦੇ। ਇਸ ਕਰ ਕੇ ਨਹੁੰ ਕਮਜ਼ੋਰ ਹੋ ਕੇ ਟੁੱਟਣ ਤੇ ਫਟਣ ਲੱਗਦੇ ਹਨ।

ਇਹ ਵੀ ਪੜ੍ਹੋ : ਚਸ਼ਮਾ ਹਟਾਉਣਾ ਚਾਹੁੰਦੇ ਹੋ ਤਾਂ ਹਰ ਦਿਨ ਖਾਓ ਸੌਂਫ, ਜਾਣੋ ਖਾਣ ਦਾ ਸਹੀ ਤਰੀਕਾ

ਨਹੁੰਆਂ ਦੀ ਹੌਲੀ ਵਾਧਾ ਦਰ

ਜੇ ਨਹੁੰ ਆਮ ਤੋਂ ਕਾਫੀ ਹੌਲੀ ਗਤੀ ਨਾਲ ਵੱਧ ਰਹੇ ਹਨ, ਤਾਂ ਇਹ ਵੀ ਹਾਰਮੋਨ ਦੀ ਕਮੀ ਦਾ ਨਤੀਜਾ ਹੋ ਸਕਦਾ ਹੈ।

ਨਹੁੰਆਂ 'ਤੇ ਲੰਬੀਆਂ ਰੇਖਾਵਾਂ

ਨਹੁੰਆਂ 'ਤੇ ਉੱਪਰ ਤੋਂ ਹੇਠਾਂ ਵੱਲ ਪਤਲੀਆਂ ਲਾਈਨਾਂ ਬਣਨਾ ਆਮ ਗੱਲ ਹੈ, ਪਰ ਜੇ ਇਹ ਤੇਜ਼ੀ ਨਾਲ ਅਤੇ ਗਹਿਰੀਆਂ ਨਜ਼ਰ ਆਉਣ, ਤਾਂ ਇਹ ਹਾਰਮੋਨਲ ਗੜਬੜ ਦਾ ਸੰਕੇਤ ਹੋ ਸਕਦਾ ਹੈ।

ਇਹ ਵੀ ਪੜ੍ਹੋ : ਬਿਨਾਂ Recharge ਕੀਤੇ ਕਿੰਨੇ ਦਿਨਾਂ ਤੱਕ ਚੱਲਦੀ ਹੈ SIM, ਜਾਣੋ ਕੀ ਹੈ ਨਿਯਮ

ਨਹੁੰਆਂ ਦਾ ਚਮੜੀ ਤੋਂ ਵੱਖ ਹੋਣਾ

ਜੇ ਨਹੁੰ ਹੌਲੀ-ਹੌਲੀ ਚਮੜੀ ਤੋਂ ਵੱਖ ਹੋਣ ਲੱਗਣ, ਤਾਂ ਇਹ ਹਾਈਪੋਥਾਇਰਾਇਡਿਜ਼ਮ ਦਾ ਗੰਭੀਰ ਸੰਕੇਤ ਹੈ।

ਨਹੁੰਆਂ ਦਾ ਪੀਲਾ ਜਾਂ ਹਲਕਾ ਰੰਗ

ਥਾਇਰਾਇਡ ਦੀ ਸਮੱਸਿਆ ਕਾਰਨ ਖੂਨ ਦਾ ਸੰਚਾਰ ਘੱਟ ਹੋ ਜਾਂਦਾ ਹੈ, ਜਿਸ ਨਾਲ ਨਹੁੰਆਂ ਵਿੱਚ ਪੀਲਾਪਣ ਜਾਂ ਫਿੱਕਾਪਣ ਆ ਸਕਦਾ ਹੈ।

ਜੇ ਤੁਹਾਡੇ ਨਹੁੰਆਂ 'ਚ ਇਹ ਤਬਦੀਲੀਆਂ ਨਜ਼ਰ ਆ ਰਹੀਆਂ ਹਨ ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਡਾਕਟਰੀ ਸਲਾਹ ਜ਼ਰੂਰ ਲਓ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News