ਝੜਦੇ ਵਾਲਾਂ ਤੋਂ ਹੋ ਪਰੇਸ਼ਾਨ ਤਾਂ ਨਾ ਖਰੀਦੋ ਮਹਿੰਗੇ ਪ੍ਰੋਡਕਟ ! ਇਹ ਘਰੇਲੂ ਚੀਜ਼ਾਂ ਹੀ ਕਰ ਦੇਣਗੀਆਂ ਕਮਾਲ

Tuesday, Aug 19, 2025 - 04:55 PM (IST)

ਝੜਦੇ ਵਾਲਾਂ ਤੋਂ ਹੋ ਪਰੇਸ਼ਾਨ ਤਾਂ ਨਾ ਖਰੀਦੋ ਮਹਿੰਗੇ ਪ੍ਰੋਡਕਟ ! ਇਹ ਘਰੇਲੂ ਚੀਜ਼ਾਂ ਹੀ ਕਰ ਦੇਣਗੀਆਂ ਕਮਾਲ

ਵੈੱਬ ਡੈਸਕ- ਅੱਜ-ਕੱਲ੍ਹ ਵਾਲਾਂ ਦਾ ਝੜਨਾ ਇਕ ਆਮ ਸਮੱਸਿਆ ਬਣ ਗਈ ਹੈ। ਇਸ ਦੇ ਕਾਰਨ ਤਣਾਅ, ਪ੍ਰਦੂਸ਼ਣ, ਹਾਰਮੋਨਲ ਅਸੰਤੁਲਨ ਅਤੇ ਪੋਸ਼ਣ ਦੀ ਘਾਟ ਹੋ ਸਕਦੇ ਹਨ। ਮਹਿੰਗੇ ਹੇਅਰ ਪ੍ਰੋਡਕਟ ਅਕਸਰ ਕਾਰਗਰ ਨਹੀਂ ਹੁੰਦੇ, ਇਸ ਲਈ ਘਰੇਲੂ ਨੁਸਖੇ ਸਭ ਤੋਂ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਚੋਣ ਹਨ। ਤੁਹਾਡੇ ਰਸੋਈ ਘਰ 'ਚ ਹੀ ਕੁਝ ਅਜਿਹੀਆਂ ਚੀਜ਼ਾਂ ਮੌਜੂਦ ਹਨ ਜੋ ਵਾਲਾਂ ਨੂੰ ਮਜ਼ਬੂਤ ਬਣਾਉਣ ਅਤੇ ਝੜਨ ਤੋਂ ਰੋਕਣ 'ਚ ਮਦਦ ਕਰਦੀਆਂ ਹਨ।

ਘਰੇਲੂ ਨੁਸਖੇ ਅਤੇ ਉਨ੍ਹਾਂ ਦੇ ਫਾਇਦੇ

ਮੇਥੀ ਦੇ ਬੀਜ

ਕਿਵੇਂ ਕਰੀਏ ਇਸਤੇਮਾਲ:

  • 2 ਚਮਚ ਮੇਥੀ ਦੇ ਬੀਜ ਰਾਤ ਭਰ ਪਾਣੀ 'ਚ ਭਿਓਂ ਕੇ ਰੱਖੋ।
  • ਸਵੇਰੇ ਇਸ ਦਾ ਪੇਸਟ ਬਣਾ ਕੇ ਸਕੈਲਪ 'ਤੇ ਲਗਾਓ ਅਤੇ 30 ਮਿੰਟ ਬਾਅਦ ਧੋ ਲਓ।

ਫਾਇਦਾ: ਮੇਥੀ 'ਚ ਪ੍ਰੋਟੀਨ ਅਤੇ ਨਿਕੋਟੀਨਿਕ ਐਸਿਡ ਹੁੰਦਾ ਹੈ ਜੋ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਝੜਨ ਤੋਂ ਰੋਕਦਾ ਹੈ।

ਪਿਆਜ਼ ਦਾ ਰਸ

ਕਿਵੇਂ ਕਰੀਏ ਇਸਤੇਮਾਲ:

  • ਇਕ ਪਿਆਜ਼ ਕਦੂਕਸ ਕਰਕੇ ਇਸ ਦਾ ਰਸ ਕੱਢੋ।
  • ਰੂੰ ਦੀ ਮਦਦ ਨਾਲ ਸਿਰ ‘ਤੇ ਲਗਾਓ।
  • 20-30 ਮਿੰਟ ਬਾਅਦ ਮਾਇਲਡ ਸ਼ੈਂਪੂ ਨਾਲ ਧੋ ਲਓ।

ਫਾਇਦਾ: ਪਿਆਜ਼ 'ਚ ਮੌਜੂਦ ਸਲਫਰ ਵਾਲਾਂ ਦੀ ਗ੍ਰੋਥ ਵਧਾਉਂਦਾ ਹੈ ਅਤੇ ਡੈਂਡਰਫ ਘਟਾਉਂਦਾ ਹੈ।

ਨਾਰੀਅਲ ਦਾ ਤੇਲ

ਕਿਵੇਂ ਕਰੀਏ ਇਸਤੇਮਾਲ:

  • ਨਾਰੀਅਲ ਦੇ ਤੇਲ ਨੂੰ ਹਲਕਾ ਗਰਮ ਕਰੋ।
  • ਫਿਰ ਹੌਲੀ-ਹੌਲੀ ਸਿਰ ਦੀ ਮਾਲਿਸ਼ ਕਰੋ।
  • ਰਾਤ ਭਰ ਲਈ ਛੱਡ ਦਿਓ ਅਤੇ ਸਵੇਰੇ ਧੋ ਲਓ।

ਫਾਇਦਾ: ਨਾਰੀਅਲ ਦਾ ਤੇਲ ਵਾਲਾਂ ਨੂੰ ਜੜ੍ਹ ਤੋਂ ਪੋਸ਼ਣ ਦਿੰਦਾ ਹੈ ਅਤੇ ਉਨ੍ਹਾਂ ਨੂੰ ਨਰਮ ਤੇ ਚਮਕਦਾਰ ਬਣਾਉਂਦਾ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News