ਹੱਥ ਨਾਲ ਕਿਉਂ ਨਹੀਂ ਕੱਢਣਾ ਚਾਹੀਦਾ ਅਚਾਰ ? ਇਨ੍ਹਾਂ ਗਲਤੀਆਂ ਕਾਰਨ ਹੀ ਛੇਤੀ ਹੁੰਦੈ ਖ਼ਰਾਬ
Thursday, Aug 21, 2025 - 01:51 PM (IST)

ਵੈੱਬ ਡੈਸਕ- ਭਾਰਤੀ ਘਰਾਂ 'ਚ ਅਚਾਰ ਸਿਰਫ਼ ਸਾਈਡ ਡਿਸ਼ ਨਹੀਂ, ਸਵਾਦ ਅਤੇ ਪਰੰਪਰਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਮਾਨਸੂਨ ਦੇ ਮੌਸਮ 'ਚ ਨਮੀ ਕਾਰਨ ਅਚਾਰ ਅਕਸਰ ਖਰਾਬ ਹੋ ਜਾਂਦਾ ਹੈ। ਫੰਗਸ ਲੱਗਣਾ, ਖੱਟਾ ਹੋ ਜਾਣਾ ਜਾਂ ਨਰਮ ਪੈ ਜਾਣਾ ਆਮ ਸਮੱਸਿਆ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਆਪਣਾ ਬਣਾਇਆ ਹੋਇਆ ਸੁਆਦਿਸ਼ਟ ਅਚਾਰ ਸਾਲ ਭਰ ਤਾਜ਼ਾ ਰਹੇ, ਤਾਂ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਸੁੱਕੇ ਚਮਚ ਦਾ ਇਸਤੇਮਾਲ
ਅਚਾਰ 'ਚ ਨਮੀ ਦਾ ਇਕ ਵੀ ਕਣ ਉਸ ਨੂੰ ਖਰਾਬ ਕਰ ਸਕਦਾ ਹੈ। ਇਸ ਲਈ ਹਮੇਸ਼ਾ ਸਾਫ਼ ਅਤੇ ਸੁੱਕੀ ਚਮਚ ਨਾਲ ਹੀ ਅਚਾਰ ਕੱਢੋ। ਗਿੱਲੀ ਚਮਚ ਨਾਲ ਅਚਾਰ ਤੁਰੰਤ ਖਰਾਬ ਹੋ ਸਕਦਾ ਹੈ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਸਹੀ ਭਾਂਡੇ 'ਚ ਸਟੋਰ ਕਰੋ
ਅਚਾਰ ਨੂੰ ਕੱਚ ਜਾਂ ਸਿਰੇਮਿਕ ਦੇ ਜਾਰ 'ਚ ਰੱਖੋ। ਪਲਾਸਟਿਕ ਦੇ ਡੱਬਿਆਂ 'ਚ ਨਮੀ ਅਤੇ ਬੱਦਬੂ ਇਕੱਠੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਕਿ ਅਚਾਰ ਭਰੋ, ਜਾਰ ਨੂੰ ਚੰਗੀ ਤਰ੍ਹਾਂ ਸੁੱਕਾ ਲਓ।
ਹੱਥ ਨਾਲ ਨਾ ਕੱਢੋ
ਅਚਾਰ ਹੱਥ ਨਾਲ ਕੱਢਣਾ ਮਨਾਹੀ ਹੈ ਕਿਉਂਕਿ ਹੱਥ 'ਚ ਮੌਜੂਦ ਨਮੀ ਜਾਂ ਬੈਕਟੀਰੀਆ ਅਚਾਰ ਨੂੰ ਜਲਦੀ ਖਰਾਬ ਕਰ ਸਕਦੇ ਹਨ। ਇਸ ਲਈ ਹਮੇਸ਼ਾ ਸਾਫ਼ ਤੇ ਸੁੱਕਾ ਚਮਚ ਵਰਤੋਂ।
ਤੇਲ ਦੀ ਪਰਤ ਲਾਜ਼ਮੀ
ਤੇਲ ਅਚਾਰ ਲਈ ਕੁਦਰਤੀ ਪ੍ਰਿਜ਼ਰਵੇਟਿਵ ਦਾ ਕੰਮ ਕਰਦਾ ਹੈ। ਅਚਾਰ 'ਚ ਇੰਨਾ ਤੇਲ ਹੋਣਾ ਚਾਹੀਦਾ ਹੈ ਕਿ ਉਹ ਪੂਰੀ ਤਰ੍ਹਾਂ ਡੁੱਬਿਆ ਰਹੇ। ਤੇਲ ਦੀ ਇਹ ਪਰਤ ਅਚਾਰ ਅਤੇ ਹਵਾ ਵਿਚਕਾਰ ਸੁਰੱਖਿਆ ਕਵਚ ਬਣਾਉਂਦੀ ਹੈ, ਜਿਸ ਨਾਲ ਫੰਗਸ ਨਹੀਂ ਲੱਗਦੀ।
ਇਹ ਵੀ ਪੜ੍ਹੋ : Diabetic ਮਰੀਜ਼ਾਂ ਲਈ ਇੰਝ ਬਣਾਓ ਚੌਲ, ਕੰਟਰੋਲ 'ਚ ਰਹੇਗੀ ਸ਼ੂਗਰ
ਧੁੱਪ ਦਾ ਜਾਦੂ
ਧੁੱਪ ਅਚਾਰ ਨੂੰ ਤਾਜ਼ਾ ਰੱਖਣ ਦਾ ਸਭ ਤੋਂ ਪੁਰਾਣਾ ਅਤੇ ਕਾਰਗਰ ਤਰੀਕਾ ਹੈ। ਮਾਨਸੂਨ ਦੇ ਦਿਨਾਂ 'ਚ ਜਦੋਂ ਵੀ ਹਲਕੀ ਧੁੱਪ ਨਿਕਲੇ, ਅਚਾਰ ਦੇ ਜਾਰ ਨੂੰ ਕੁਝ ਘੰਟਿਆਂ ਲਈ ਬਾਹਰ ਰੱਖੋ। ਇਸ ਨਾਲ ਨਮੀ ਖਤਮ ਹੋ ਜਾਵੇਗੀ।
ਸਹੀ ਜਗ੍ਹਾ ’ਤੇ ਸਟੋਰ ਕਰੋ
ਅਚਾਰ ਦੇ ਜਾਰ ਨੂੰ ਠੰਡੀ ਅਤੇ ਸੁੱਕੀ ਜਗ੍ਹਾ ’ਤੇ ਰੱਖੋ। ਰਸੋਈ 'ਚ ਗੈਸ ਜਾਂ ਨਮੀ ਵਾਲੀ ਜਗ੍ਹਾ ਤੋਂ ਦੂਰ ਰੱਖਣਾ ਚਾਹੀਦਾ ਹੈ, ਕਿਉਂਕਿ ਨਮੀ ਅਤੇ ਗਰਮੀ ਦੋਵੇਂ ਹੀ ਅਚਾਰ ਦੇ ਵੱਡੇ ਦੁਸ਼ਮਣ ਹਨ।
ਇਨ੍ਹਾਂ ਛੋਟੀਆਂ-ਛੋਟੀਆਂ ਸਾਵਧਾਨੀਆਂ ਨਾਲ ਤੁਸੀਂ ਆਪਣੇ ਅਚਾਰ ਨੂੰ ਮਾਨਸੂਨ ਦੇ ਦਿਨਾਂ 'ਚ ਵੀ ਸੁਰੱਖਿਅਤ ਅਤੇ ਸੁਆਦਿਸ਼ਟ ਰੱਖ ਸਕਦੇ ਹੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8