Diabetes ਨਹੀਂ ਹੈ, ਫਿਰ ਵੀ ਵਾਰ-ਵਾਰ ਕਰਦੇ ਹੋ ਬਲੱਡ ਸ਼ੂਗਰ ਦੀ ਜਾਂਚ? ਤਾਂ ਪੜ੍ਹੋ ਇਹ ਖ਼ਬਰ
Thursday, Aug 28, 2025 - 01:37 PM (IST)

ਹੈਲਥ ਡੈਸਕ- ਸ਼ੂਗਰ ਇਸ ਸਮੇਂ ਇਕ ਆਮ ਬੀਮਾਰੀ ਬਣ ਗਈ ਹੈ, ਜਿਸ ਤੋਂ ਕਈ ਲੋਕ ਪੀੜਤ ਹਨ। ਇਸ ਦੇ ਕਈ ਕਾਰਣ ਹਨ ਜਿਵੇਂ ਕਿ ਮੋਟਾਪਾ, ਗਲਤ ਖਾਣ-ਪੀਣ ਅਤੇ ਸਰੀਰਕ ਗਤਿਵਿਧੀ ਦੀ ਘਾਟ। ਜੇਕਰ ਸਮੇਂ ਸਿਰ ਇਲਾਜ ਕੀਤਾ ਜਾਵੇ ਤਾਂ ਇਸ ਬੀਮਾਰੀ ਨੂੰ ਰੋਕਿਆ ਜਾ ਸਕਦਾ ਹੈ, ਜਿਸ ਕਰਕੇ ਅੱਜਕੱਲ੍ਹ ਬਿਨਾਂ ਸ਼ੂਗਰ ਦੇ ਲੋਕ ਵੀ ਗਲੂਕੋਜ਼ ਮੋਨੀਟਰਿੰਗ ਕਰਨ ਲੱਗੇ ਹਨ।
ਇਹ ਵੀ ਪੜ੍ਹੋ : ਤੁਸੀਂ ਵੀ ਤੋੜ ਕੇ ਖਾਂਦੇ ਹੋ ਦਵਾਈ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਕਰਾ ਨਾ ਬੈਠਿਓ ਨੁਕਸਾਨ
ਗਲੂਕੋਜ਼ ਮੋਨੀਟਰਿੰਗ ਕਿਉਂ ਜ਼ਰੂਰੀ ਹੈ?
ਅੱਜ-ਕੱਲ੍ਹ Continuous Glucose Monitors (CGM) ਅਤੇ ਗਲੂਕੋਮੀਟਰ ਆਸਾਨੀ ਨਾਲ ਉਪਲਬਧ ਹਨ। ਸੋਸ਼ਲ ਮੀਡੀਆ ਅਤੇ ਫਿਟਨੈੱਸ ਟ੍ਰੈਂਡਾਂ ਦੀ ਵਜ੍ਹਾ ਨਾਲ ਲੋਕ ਸਿਹਤਮੰਦ ਰਹਿਣ ਲਈ ਇਨ੍ਹਾਂ ਦਾ ਉਪਯੋਗ ਕਰਨ ਲੱਗੇ ਹਨ। ਕੁਝ ਲੋਕ ਭਾਰ ਘਟਾਉਣ ਜਾਂ ਡਾਇਟ ਕੰਟਰੋਲ ਕਰਨ ਲਈ ਵੀ ਸ਼ੁਗਰ ਲੈਵਲ ਦੇਖਦੇ ਹਨ।
ਐਕਸਪਰਟ ਕੀ ਕਹਿੰਦੇ ਹਨ?
ਐਕਸਪਰਟਾਂ ਦਾ ਕਹਿਣਾ ਹੈ ਕਿ ਜੇ ਤੁਹਾਨੂੰ ਡਾਇਬੀਟੀਜ਼ ਨਹੀਂ ਹੈ ਅਤੇ ਤੁਹਾਡਾ ਸਰੀਰ ਸਧਾਰਨ ਤਰੀਕੇ ਨਾਲ ਕੰਮ ਕਰ ਰਿਹਾ ਹੈ, ਤਾਂ ਰੋਜ਼ਾਨਾ ਸ਼ੁਗਰ ਚੈੱਕ ਕਰਵਾਉਣਾ ਜ਼ਰੂਰੀ ਨਹੀਂ ਹੈ। ਬਲੱਡ ਸ਼ੁਗਰ ਲੈਵਲ ਦਿਨ 'ਚ ਕਈ ਵਾਰੀ ਬਦਲਦਾ ਹੈ - ਖਾਣਾ, ਤਣਾਅ, ਨੀਂਦ ਅਤੇ ਕਸਰਤ ਨਾਲ। ਇਨ੍ਹਾਂ ਨੂੰ ਵਾਰ-ਵਾਰ ਟੈਸਟ ਕਰਨ ਨਾਲ ਚਿੰਤਾ ਅਤੇ ਗਲਤਫਹਿਮੀ ਵੱਧ ਸਕਦੀ ਹੈ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਜਾਂਚ ਕਦੋਂ ਕਰਵਾਈ ਜਾਵੇ?
ਡਾਕਟਰਾਂ ਦਾ ਕਹਿਣਾ ਹੈ ਕਿ ਗਲੂਕੋਜ਼ ਮੋਨੀਟਰਿੰਗ ਕੁਝ ਖਾਸ ਸਥਿਤੀਆਂ 'ਚ ਫਾਇਦੇਮੰਦ ਹੋ ਸਕਦੀ ਹੈ, ਜਿਵੇਂ ਕਿ ਜੇ ਤੁਹਾਡੇ ਪਰਿਵਾਰ 'ਚ ਡਾਇਬੀਟੀਜ਼ ਦਾ ਇਤਿਹਾਸ ਹੈ, ਤੁਸੀਂ ਜ਼ਿਆਦਾ ਭਾਰ ਵਾਲੇ ਹੋ ਜਾਂ ਜੇ ਤੁਸੀਂ ਗਰਭਵਤੀ ਹੋ। ਇਸ ਦੌਰਾਨ ਗੈਸਟੇਸ਼ਨਲ ਡਾਇਬੀਟੀਜ਼ ਦਾ ਖਤਰਾ ਹੋ ਸਕਦਾ ਹੈ। ਜੇਕਰ ਤੁਹਾਨੂੰ ਵਾਰ-ਵਾਰ ਥਕਾਵਟ, ਪਿਆਸ ਲੱਗਣਾ ਜਾਂ ਵਾਰ-ਵਾਰ ਪਿਸ਼ਾਬ ਆਉਣ ਦੀ ਸ਼ਿਕਾਇਤ ਹੋਵੇ, ਤਾਂ ਇਹ ਡਾਇਬੀਟੀਜ਼ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।
ਇਹ ਵੀ ਪੜ੍ਹੋ : ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ
ਸ਼ੂਗਰ ਨੂੰ ਕਿਵੇਂ ਰੋਕਿਆ ਜਾਵੇ?
ਇਕ ਸਿਹਤਮੰਦ ਜੀਵਨਸ਼ੈਲੀ (ਸੰਤੁਲਿਤ ਭੋਜਨ, ਕਸਰਤ, ਪੂਰੀ ਨੀਂਦ ਅਤੇ ਤਣਾਅ ਨੂੰ ਘਟਾਉਣਾ) ਹੀ ਸ਼ੁਗਰ ਨੂੰ ਕੰਟਰੋਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸ਼ੁਗਰ ਲੈਵਲ ਆਮ ਨਹੀਂ ਹੋ ਸਕਦਾ ਹੈ, ਤਾਂ ਆਪਣੀ ਜਾਂਚ ਲਈ ਡਾਕਟਰ ਦੀ ਸਲਾਹ ਲੈਣਾ ਬਿਹਤਰ ਹੈ, ਬਜਾਏ ਆਪਣੇ ਆਪ ਵਾਰ-ਵਾਰ ਟੈਸਟ ਕਰਨ ਦੇ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8