ਅਧਿਆਪਕਾ ਨਾਲ ਬਲਾਤਕਾਰ ਕਰਨ ਦੇ ਮਾਮਲੇ ''ਚ ਚੇਅਰਮੈਨ ਦੀ ਗ੍ਰਿਫਤਾਰ ਲਈ ਦਿੱਤਾ ਧਰਨਾ

Saturday, Oct 07, 2017 - 03:39 PM (IST)


ਸ੍ਰੀ ਮੁਕਤਸਰ ਸਾਹਿਬ (ਜਗਤਾਰ) - ਆਦਰਸ਼ ਸਕੂਲ ਦੇ ਸਮੂਹ ਸਟਾਫ਼ ਵੱਲੋ ਪਿਛਲੇ ਲੰਬੇ ਸਮੇਂ ਤੋਂ ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਰੰਧਾਵਾ ਅਤੇ ਉਸਦੇ ਬੇਟੇ ਜਸਮੀਤ ਰੰਧਾਵਾ 'ਤੇ ਸਕੂਲ ਦੀ ਅਧਿਆਪਕਾ ਨਾਲ ਕਥਿਤ ਤੌਰ 'ਤੇ ਬਲਾਤਕਾਰ ਕਰਨ ਦੇ ਦੋਸ਼ ਲਾਏ ਸਨ, ਜਿਸ ਦੇ ਤਹਿਤ ਪੁਲਸ ਵੱਲੋਂ ਕਾਰਵਾਈ ਕਰਦਿਆਂ ਦੋਵਾਂ ਪਿਓ ਪੁੱਤ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਪਰ ਗ੍ਰਿਫਤਾਰੀ ਨਹੀਂ ਹੋਈ। ਇਸ ਲਈ ਸਕੂਲ ਦੇ ਕੁਝ ਟੀਚਰ ਜਿਨ੍ਹਾਂ ਦਾ ਸਕੂਲ ਮੈਨੇਜਮੈਂਟ ਨਾਲ ਕਾਫੀ ਸਮੇਂ ਤੋਂ ਰੌਲਾ ਚੱਲ ਰਿਹਾ ਸੀ ਨੇ ਕਾਰਵਾਈ ਨਾ ਹੁੰਦੀਆਂ ਦੇਖ ਜ਼ਹਿਰੀਲੀ ਚੀਜ ਖ਼ਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਇਨਸਾਫ ਦੀ ਮੰਗ ਨੂੰ ਲੈ ਕੇ ਟੀਚਰਾਂ ਵੱਲੋਂ ਰੋਸ ਮਾਰਚ ਕੱਢੇ ਜਾਣ ਦੀ ਸੂਚਨਾ ਮਿਲੀ ਹੈ। ਭਾਈ ਘਨਈਆ ਚੋਂਕ 'ਚ ਕੀਤੇ ਰੋਸ ਧਰਨੇ 'ਚ ਚੇਅਰਮੈਨ ਰੰਧਾਵਾ ਅਤੇ ਉਸ ਦੇ ਪੁੱਤਰ ਨੂੰ ਗਿਰਫ਼ਤਾਰ ਕਰਨ ਅਤੇ ਸਕੂਲ ਮੈਨੇਜਮੈਂਟ ਨੂੰ ਬਦਲਣ ਦੀ ਮੰਗ ਨੂੰ ਲੈ ਕੇ ਫਰੀਦਕੋਟ  ਦੇ ਨਾਇਬ ਤਹਿਸੀਲਦਰ ਨੇ ਟੀਚਰਾਂ ਤੋਂ ਮੰਗ ਪੱਤਰ ਲਿਆ।

PunjabKesari


ਇਸ ਮੌਕੇ ਸਕੂਲ ਦੀ ਅਧਿਆਪਕ ਸਰਬਜੀਤ ਕੌਰ ਨੇ ਬਲਤਕਾਰ ਦੇ ਆਰੋਪੀਆਂ ਨੂੰ ਜਲਦ ਗ੍ਰਿਫਤਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ (ਪੀੜਤ) ਅਧਿਆਪਕਾ ਨੂੰ ਆਦਰਸ਼ ਸਕੂਲ ਪੱਕਾ ਵਿਖੇ ਜਲਦੀ ਤੋਂ ਜਲਦੀ ਜੁਆਇਨ ਕਰਵਾਇਆ ਜਾਵੇ। ਇਸ ਮੌਕੇ ਸਮਾਜ ਸੇਵੀ ਅਮਨ ਵੀੜੰਗ ਨੇ ਕਿਹਾ ਆਰੋਪੀ ਦੀ ਗ੍ਰਿਫਤਾਰੀ ਨਾ ਹੋਣ 'ਤੇ ਜੱਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

ਇਸ ਮੌਕੇ ਨਾਇਬ ਤਹਿਸੀਲਦਾਰ ਹਰਕੀਰਤ ਸਿੰਘ ਨੇ ਕਿਹਾ ਅਧਿਆਪਕਾ ਦੁਆਰਾ ਦਿੱਤੇ ਮੰਗ ਪੱਤਰ ਨੂੰ ਲੈ ਕੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀ ਮੰਗ ਨੂੰ ਡਿਪਟੀ ਕਮਿਸ਼ਨਰ ਰਾਹੀ ਸਰਕਾਰ ਤੱਕ ਜ਼ਰੂਰ ਪਹੁੰਚਾਉਣਗੇਂ।


Related News