ਸੋਢਲ ਰੋਡ ਫਾਇਰਿੰਗ ਮਾਮਲੇ ''ਚ ਨਵਾਂ ਮੋੜ, ਛੇੜਖਾਨੀ ਦਾ ਇਲਜ਼ਾਮ ਲਗਾਉਣ ਵਾਲੀ ਔਰਤ ਨੇ ਨਹੀਂ ਦਿੱਤਾ ਬਿਆਨ
Monday, Sep 23, 2024 - 03:53 AM (IST)
ਜਲੰਧਰ (ਵਰੁਣ)- ਸੋਢਲ ਰੋਡ ’ਤੇ ਰਾਮਲੀਲਾ ਗਰਾਊਂਡ ਨੇੜੇ ਇਕ ਵਿਆਹੁਤਾ ਔਰਤ ਨਾਲ ਛੇੜਖਾਨੀ ਕਰਨ ਤੋਂ ਬਾਅਦ ਹੋਏ ਵਿਵਾਦ ਦੇ ਮਾਮਲੇ ਵਿਚ ਪੁਲਸ ਨੇ ਅੱਧੀ ਦਰਜਨ ਨੌਜਵਾਨਾਂ ’ਤੇ ਕੁੱਟਮਾਰ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਦੇਰ ਰਾਤ 3 ਨੌਜਵਾਨਾਂ ਦੀ ਗ੍ਰਿਫ਼ਤਾਰੀ ਵੀ ਦਿਖਾ ਦਿੱਤੀ ਹੈ, ਜੋ ਦੇਰ ਰਾਤ ਹੀ ਮੌਕੇ ਤੋਂ ਗ੍ਰਿਫਤਾਰ ਕੀਤੇ ਗਏ ਸਨ।
ਪੁਲਸ ਹੋਰ ਨੌਜਵਾਨਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਦੂਜੇ ਪਾਸੇ ਪੁਲਸ ਦਾ ਦਾਅਵਾ ਹੈ ਕਿ ਲੋਕਾਂ ਨੇ ਗੋਲੀ ਚੱਲਣ ਦੀ ਅਫਵਾਹ ਫੈਲਾਈ ਸੀ ਕਿਉਂਕਿ ਮੌਕੇ ਤੋਂ ਨਾ ਤਾਂ ਗੋਲੀ ਦਾ ਖੋਲ ਮਿਲਿਆ ਹੈ ਅਤੇ ਨਾ ਹੀ ਗੋਲੀ ਚੱਲਣ ਦਾ ਕੋਈ ਸਬੂਤ ਸਾਹਮਣੇ ਆਇਆ ਹੈ। ਪੁਲਸ ਨੇ ਸੋਢਲ ਇਲਾਕੇ ਦੇ ਰਹਿਣ ਵਾਲੇ ਰਿਧਮ, ਦਿਵਯਾਨ ਅਤੇ ਮਹੇਸ਼ ਉਰਫ਼ ਮੋਹਿਤ ਦੀ ਗ੍ਰਿਫ਼ਤਾਰੀ ਦਿਖਾਈ ਹੈ। ਬਰਾਮਦ ਕੀਤੇ ਹਥਿਆਰ, ਮਾਊਜ਼ਰ ਅਤੇ ਗੋਲੀਆਂ ਮੋਹਿਤ ਦੀਆਂ ਹਨ।
ਇਸ ਤੋਂ ਪਹਿਲਾਂ ਦੂਜੀ ਧਿਰ ਨੇ ਦੋਸ਼ ਲਾਇਆ ਸੀ ਕਿ ਮੌਕੇ ’ਤੇ ਚਿੰਟੂ, ਸ਼ੇਰੂ ਅਤੇ ਸੰਨੀ ਵੀ ਮੌਜੂਦ ਸਨ ਪਰ ਅਜਿਹਾ ਕੁਝ ਨਹੀਂ ਸੀ। ਹਾਲਾਂਕਿ ਜਿਸ ਔਰਤ ਨੇ ਛੇੜਖਾਨੀ ਦਾ ਦੋਸ਼ ਲਾਇਆ ਸੀ, ਉਹ ਚਿੰਟੂ ਦੀ ਰਿਸ਼ਤੇਦਾਰੀ ਵਿਚੋਂ ਹੈ। ਪੁਲਸ ਦਾ ਕਹਿਣਾ ਹੈ ਕਿ ਦੂਜੀ ਧਿਰ ਖਿਲਾਫ ਛੇੜਖਾਨੀ ਦੇ ਦੋਸ਼ ਲਾਉਣ ਵਾਲੀ ਔਰਤ ਨੇ ਕੋਈ ਬਿਆਨ ਨਹੀਂ ਦਿੱਤਾ ਹੈ। ਜਿਉਂ ਹੀ ਉਹ ਆਪਣਾ ਬਿਆਨ ਦੇਵੇਗੀ, ਉਸ ਦੇ ਆਧਾਰ ’ਤੇ ਦੂਜੀ ਧਿਰ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਫ਼ਰਜ਼ੀ ਡਿਗਰੀ, 40-40 ਲੱਖ ਰੁਪਏ ਤੇ ਹੋਰ ਪਤਾ ਨਹੀਂ ਕੀ ਕੁਝ ! ਅਮਰੀਕੀ ਵੀਜ਼ਾ ਦੇ ਨਾਂ 'ਤੇ ਇੰਝ ਹੋਈ ਕਰੋੜਾਂ ਦੀ ਠੱਗੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e