ਚੰਡੀਗੜ੍ਹ ਦੇ ਮਦਰੱਸੇ ''ਚ ਸ਼ਰਮਨਾਕ ਘਟਨਾ, 12 ਸਾਲਾ ਬੱਚੇ ਨਾਲ ਜੋ ਹੋਇਆ ਸੁਣ ਹੈਰਾਨ ਰਹਿ ਗਏ ਸਭ

Saturday, Sep 28, 2024 - 01:50 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਮਨੀਮਾਜਰਾ ਸਥਿਤ ਇਕ ਮਦਰੱਸੇ ਵਿਚ ਉਰਦੂ ਪੜ੍ਹਾਉਣ ਵਾਲੇ ਨੌਜਵਾਨ ਨੇ ਨਾਬਾਲਿਗ ਬੱਚੇ ਨੂੰ ਹਵਸ ਦਾ ਸ਼ਿਕਾਰ ਬਣਾਇਆ। ਘਟਨਾ ਦਾ ਪਤਾ ਪਰਿਵਾਰਕ ਮੈਂਬਰਾਂ ਨੂੰ ਉਸ ਸਮੇਂ ਲੱਗਿਆ ਜਦੋਂ 13 ਸਾਲ ਦੇ ਮਾਸੂਮ ਨੇ ਮਦਰੱਸੇ ਵਿਚ ਪੜ੍ਹਨ ਤੋਂ ਇਨਕਾਰ ਕਰ ਦਿੱਤਾ। ਬੱਚੇ ਨੇ ਮਾਂ ਨੂੰ ਮਦਰੱਸੇ ਵਿਚ ਪੜ੍ਹਾਉਣ ਵਾਲੇ ਮੁਲਜ਼ਮ ਅਧਿਆਪਕ ਵੱਲੋਂ ਉਸਦੇ ਨਾਲ ਗਲਤ ਕੰਮ ਬਾਰੇ ਦੱਸਿਆ। ਇਸ ਮਗਰੋਂ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਮਨੀਮਾਜਰਾ ਥਾਣਾ ਪੁਲਸ ਨੇ ਬੱਚੇ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਅਧਿਆਪਕ ਸਾਲਿਕ ਖ਼ਿਲਾਫ਼ ਪਾਕਸੋ ਸਣੇ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦਾ ਇਹ ਵੱਡਾ ਸ਼ਹਿਰ ਕਰਵਾਇਆ ਗਿਆ ਬੰਦ, ਭਖਿਆ ਮਾਹੌਲ

ਗ੍ਰਿਫ਼ਤਾਰ ਮੁਲਜ਼ਮ ਮਦਰੱਸੇ ਵਿਚ ਆਉਣ ਵਾਲੇ ਬੱਚਿਆਂ ਨੂੰ ਉਰਦੂ ਪੜ੍ਹਾਉਂਦਾ ਹੈ। ਸਾਰੰਗਪੁਰ ਥਾਣਾ ਖੇਤਰ ਵਿਚ ਰਹਿਣ ਵਾਲੇ ਵਿਅਕਤੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਆਪਣੇ ਬੱਚੇ ਨੂੰ ਧਰਮ ਨਾਲ ਰੂਬਰੂ ਕਰਵਾਉਣ ਲਈ ਉਰਦੂ ਦੀ ਤਾਮੀਲ ਦਿਵਾਉਣਾ ਚਾਹੁੰਦਾ ਸੀ। ਉਨ੍ਹਾਂ ਨੇ ਆਪਣੇ 13 ਸਾਲ ਦੇ ਬੱਚੇ ਨੂੰ ਉਰਦੂ ਸਿਖਾਉਣ ਲਈ ਮਨੀਮਾਜਰਾ ਦੇ ਮਦਰੱਸੇ ਵਿਚ ਭੇਜਣਾ ਸ਼ੁਰੂ ਕੀਤਾ। ਕੁਝ ਦਿਨ ਪਹਿਲਾਂ ਉੱਥੇ ਉਰਦੂ ਪੜ੍ਹਾਉਣ ਵਾਲੇ ਨੌਜਵਾਨ ਨੇ ਬੇਟੇ ਨਾਲ ਕੁਕਰਮ ਕੀਤਾ। ਉਸ ਦੇ ਬੇਟੇ ਨੇ ਘਰ ਪਹੁੰਚਣ ਤੋਂ ਬਾਅਦ ਆਪਣੀ ਮਾਂ ਨੂੰ ਪੂਰੀ ਗੱਲ ਦੱਸੀ। ਬੇਟੇ ਦੇ ਨਾਲ ਘਨੌਣੀ ਹਰਕਤ ਦੀ ਸ਼ਿਕਾਇਤ ਮਨੀਮਾਜਰਾ ਥਾਣਾ ਪੁਲਸ ਨੂੰ ਦਿੱਤੀ। ਡੀ.ਐੱਸ.ਪੀ. ਜਸਬੀਰ ਸਿੰਘ ਅਤੇ ਮਨੀਮਾਜਰਾ ਥਾਣਾ ਮੁਖੀ ਰਾਮਦਿਆਲ ਸਿੰਘ ਟੀਮ ਦੇ ਨਾਲ ਮਸਜਿਦ ਵਿਚ ਪਹੁੰਚੇ। ਪੁਲਸ ਨੇ ਉੱਥੇ ਉਸ ਕਮਰੇ ਦਾ ਨਿਰੀਖਣ ਕੀਤਾ, ਜਿੱਥੇ ਮੁਲਜ਼ਮ ਨੇ ਬੱਚੇ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਬੱਚੇ ਦਾ ਮੈਡਕੀਲ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਅਤੇ ਬੱਚੇ ਦੇ ਬਿਆਨਾਂ ’ਤੇ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਵਿਭਾਗ ਵਲੋਂ ਜਾਰੀ ਹੋਏ ਹੁਕਮ

ਮਦਰਸੇ ਵਿਚ ਆਉਣ ਵਾਲੇ ਦੂਜੇ ਬੱਚਿਆਂ ਤੋਂ ਵੀ ਪੁੱਛਗਿੱਛ

ਵਾਰਦਾਤ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ ਕਰਨ ਵਿਚ ਜੁਟ ਗਈ ਹੈ। ਪੁਲਸ ਸੂਤਰਾਂ ਦੇ ਅਨੁਸਾਰ ਸ਼ੱਕ ਹੈ ਕਿ ਮੁਲਜ਼ਮ ਨੇ ਹੋਰ ਵੀ ਬੱਚਿਆਂ ਨੂੰ ਡਰਾ-ਧਮਕਾ ਕੇ ਆਪਣਾ ਸ਼ਿਕਾਰ ਬਣਾਇਆ ਹੋਵੇ। ਇਸ ਲਈ ਪੁਲਸ ਮੁਲਜ਼ਮ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਵਿਚ ਜੁਟੀ ਹੈ। ਨਾਲ ਹੀ ਪੁਲਸ ਮਦਰਸੇ ਵਿਚ ਆਉਣ ਵਾਲੇ ਬੱਚਿਆਂ ਅਤੇ ਉੱਥੇ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕਰਨ ਵਿਚ ਲੱਗੀ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ ਐਡਵਾਇਜ਼ਰੀ, ਹੋ ਜਾਓ ਸਾਵਧਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News