ਭੈਣ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਭਰਾ ਦਾ ਕਤਲ, ਚੁੰਨੀ ਨਾਲ ਬੰਨ੍ਹ ਬੋਰੀ ''ਚ ਪਾਈ ਲਾਸ਼, ਖੁਦ ਸੁੱਟ ਕੇ ਆਈ
Tuesday, Sep 17, 2024 - 06:21 PM (IST)
ਦੀਨਾਨਗਰ (ਹਰਜਿੰਦਰ ਗੋਰਾਇਆ, ਵਿਨੋਦ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਰਣਜੀਤ ਬਾਗ਼ ਨੇੜੇ ਬੀਤੇ ਦਿਨੀਂ ਇੱਕ ਰਜਵਾਹਾ ਤੋਂ ਬੋਰੀ ’ਚ ਬੰਦ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਜਿਸ ਦੀ ਜਾਂਚ ਕਰਦਿਆਂ ਮ੍ਰਿਤਕ ਦੇ ਮੁੰਡੇ ਦੀ ਧੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰਕੇ ਕਤਲ ’ਚ ਵਰਤੇ ਸਾਮਾਨ ਅਤੇ ਵਰਤਿਆ ਮੋਟਰ ਸਾਈਕਲ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਸ ਕੇਸ ਦੀ ਵਿਸ਼ੇਸ਼ਤਾ ਇਹ ਹੈ ਕਿ ਮ੍ਰਿਤਕ ਦੀ ਉਮਰ ਵੀ 19 ਸਾਲ ਤੋਂ ਘੱਟ ਸੀ ਅਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਉਮਰ ਵੀ 19 ਸਾਲ ਤੋਂ ਘੱਟ ਹੈ।
ਇਹ ਵੀ ਪੜ੍ਹੋ- ਬਾਹਰੋਂ ਖਾਣਾ ਖਾਣ ਤੋਂ ਪਹਿਲਾਂ ਪੜ੍ਹ ਲਿਓ ਪੂਰੀ ਖ਼ਬਰ, ਮਸ਼ਹੂਰ ਰੈਸਟੋਰੈਂਟ 'ਚੋਂ ਸਾਹਮਣੇ ਆਈ ਹੈਰਾਨੀ ਵਾਲੀ ਗੱਲ
ਇਸ ਸਬੰਧੀ ਐੱਸ.ਐੱਸ.ਪੀ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ.ਪੀ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮਿਲੀ ਲਾਸ਼ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਰਮੇਸ਼ ਲਾਲ ਲੁਭਾਇਆ ਵਾਸੀ ਪਿੰਡ ਦਾਖਲਾ ਵਜੋਂ ਹੋਈ ਹੈ ਜੋ ਕਿ ਸਥਾਨਕ ਹੋਟਲ ਮੈਨੇਜਮੈਂਟ ਅਤੇ ਕੇਟਰਿੰਗ ਇੰਸਟੀਚਿਊਟ 'ਚ ਕੋਰਸ ਕਰ ਰਿਹਾ ਸੀ। ਲਾਸ਼ ਦਾ ਜਾਂਚ ਕਰਨ ਉੁਪਰੰਤ ਇਕ ਚੁੰਨੀ ਮਿਲੀ, ਜਿਸ ਨਾਲ ਲਾਸ਼ ਬੰਨ੍ਹੀ ਹੋਈ ਸੀ। ਜਿਸ ਕਾਰਨ ਇਸ ਮਾਮਲੇ 'ਚ ਕਿਸੇ ਕੁੜੀ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਮ੍ਰਿਤਕ ਦੇ ਤਾਏ ਦੀ ਕੁੜੀ ਪ੍ਰਿਆ ਪੁੱਤਰੀ ਸਲਵਿੰਦਰ ਵਾਸੀ ਪਿੰਡ ਦਾਖਲਾ ਦਾ ਆਪਣੇ ਪ੍ਰੇਮੀ ਬੌਬੀ ਪੁੱਤਰ ਰਾਮ ਲੁਭਾਇਆ ਵਾਸੀ ਘਰੋਟੀਆ ਨਾਲ ਪ੍ਰੇਮ ਸਬੰਧ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ ਅੱਜ ਪਵੇਗਾ ਮੀਂਹ!
ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪ੍ਰਿਆ ਨੇ ਮੰਨਿਆ ਕਿ ਪਿਛਲੇ ਦਿਨੀਂ ਉਸ ਦੇ ਘਰ ਕੋਈ ਹੋਰ ਮੈਂਬਰ ਨਾ ਹੋਣ ਕਾਰਨ ਉਸ ਨੇ ਆਪਣੇ ਪ੍ਰੇਮੀ ਬੌਬੀ ਨੂੰ ਆਪਣੇ ਘਰ ਬੁਲਾਇਆ ਸੀ ਪਰ ਅਚਾਨਕ ਮ੍ਰਿਤਕ ਰੋਹਿਤ ਕੁਮਾਰ ਜੋ ਕਿ ਉਸ ਦੇ ਚਾਚੇ ਦਾ ਮੁੰਡਾ ਸੀ, ਉਥੇ ਪਹੁੰਚ ਗਿਆ। ਜਿਸ ’ਤੇ ਪ੍ਰਿਆ ਅਤੇ ਰੋਹਿਤ ਵਿਚਾਲੇ ਝਗੜਾ ਹੋ ਗਿਆ ਪਰ ਅਚਾਨਕ ਦੋਸ਼ੀ ਬੌਬੀ ਨੇ ਰੋਹਿਤ ਦੇ ਸਿਰ ਤੇ ਲੱਕੜ ਦਾ ਇਕ ਟੁਕੜਾ ਮਾਰਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਮਾਮਲੇ ਨੂੰ ਛੁਪਾਉਣ ਲਈ ਪ੍ਰਿਆ ਅਤੇ ਉਸ ਦੇ ਪ੍ਰੇਮੀ ਬੌਬੀ ਨੇ ਰੋਹਿਤ ’ਤੇ ਲੱਕੜਾਂ ਨਾਲ ਕਈ ਵਾਰ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਚੁੰਨੀ ਨਾਲ ਬੰਨ੍ਹ ਕੇ ਬੋਰੀ ’ਚ ਪਾ ਕੇ ਬੋਰੀ ਚੁੱਕ ਕੇ ਮੋਟਰਸਾਈਕਲ ’ਤੇ ਰੱਖ ਕੇ ਰਣਜੀਤ ਬਾਗ ਨੇੜੇ ਰਿਹਾਇਸ਼ੀ ਇਲਾਕੇ ’ਚ ਸੁੱਟ ਦਿੱਤੀ ਅਤੇ ਵਾਪਸ ਆ ਗਏ।
ਇਹ ਵੀ ਪੜ੍ਹੋ- ਕਿਸਾਨਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ
ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰਨ ਮਗਰੋਂ ਮ੍ਰਿਤਕ ਦੇ ਪਿਤਾ ਰਮੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੋਟਰਸਾਈਕਲ ਸਮੇਤ ਲੱਕੜ ਦੇ ਟੁਕੜੇ, ਚੁੰਨੀ ਅਤੇ ਰੱਸੀ ਬਰਾਮਦ ਕਰ ਲਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8