ਦਲਜੀਤ ਕਾਕਾ ਦੇ ਕਤਲ ਮਾਮਲੇ ’ਚ ਅਸ਼ਮਿਤ ਤੇ ਅਭਿਸ਼ੇਕ ਗ੍ਰਿਫ਼ਤਾਰ

Thursday, Sep 26, 2024 - 03:52 PM (IST)

ਦਲਜੀਤ ਕਾਕਾ ਦੇ ਕਤਲ ਮਾਮਲੇ ’ਚ ਅਸ਼ਮਿਤ ਤੇ ਅਭਿਸ਼ੇਕ ਗ੍ਰਿਫ਼ਤਾਰ

ਲੁਧਿਆਣਾ (ਪੰਕਜ)- ਬੀਤੇ ਮੰਗਲਵਾਰ ਥਾਣਾ ਢਾਬਾ ਵਿਖੇ 2 ਧਿਰਾਂ ਵਿਚਾਲੇ ਗੈਂਗਵਾਰ ਦਾ ਸ਼ਿਕਾਰ ਹੋਏ ਦਲਜੀਤ ਕਾਕਾ ਦੇ ਕਤਲ ਮਾਮਲੇ ’ਚ ਨਾਮਜ਼ਦ ਗੈਂਗਸਟਰ ਦਲੀਪ ਭਈਆ ਸਮੇਤ ਦਰਜਨ ਦੇ ਕਰੀਬ ਨਾਮਜ਼ਦ ਮੁਲਜ਼ਮ ਅਜੇ ਤੱਕ ਗ੍ਰਿਫ਼ਤਾਰ ਨਹੀਂ ਹੋਏ ਹਨ। ਦੂਜੇ ਪਾਸੇ ਪੁਲਸ ਨੇ 7 ਦਿਨ ਬਾਅਦ ਵੀ ਅਣਪਛਾਤੇ ਮੁਲਜ਼ਮਾਂ ’ਚੋਂ ਅਸ਼ਮਿਤ ਅਤੇ ਅਭਿਸ਼ੇਕ ਵਰਮਾ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਦੱਸ ਦਈਏ ਕਿ ਪਿਛਲੇ ਦਿਨੀਂ ਢਾਬਾ ਇਲਾਕੇ ’ਚ ਗੈਂਗਵਾਰ ਹੋ ਚੁੱਕੇ ਹਨ। ਇਸ ਦੌਰਾਨ ਇਲਾਕੇ ’ਚ ਸਰਗਰਮ ਦਲੀਪ ਭਈਆ ਗੈਂਗ ਦੇ ਇਕ ਦਰਜਨ ਤੋਂ ਵੱਧ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਦਲਜੀਤ ਸਿੰਘ ਕਾਕਾ ਨਾਮਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਗੁੰਡਾਗਰਦੀ ਦਾ ਸ਼ਰੇਆਮ ਨੰਗਾ ਨਾਚ ਕੀਤਾ ਸੀ, ਜਿਸ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਘਰ 'ਚ ਗੋਲ਼ੀ ਦੀ ਆਵਾਜ਼ ਸੁਣ ਦਹਿਲ ਉੱਠਿਆ ਪਰਿਵਾਰ, ਵਿਛ ਗਏ ਸੱਥਰ

ਦੂਜੇ ਪਾਸੇ ਇਲਾਕੇ ’ਚ ਲਗਾਤਾਰ ਹੋ ਰਹੀ ਗੁੰਡਾਗਰਦੀ ਨੂੰ ਦੇਖਦੇ ਹੋਏ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਇੰਚਾਰਜ ਗੁਰਸ਼ਿੰਦਰ ਕੌਰ ਦਾ ਤਬਾਦਲਾ ਕਰ ਦਿੱਤਾ ਅਤੇ ਇਸ ਘਟਨਾ ਤੋਂ ਬਾਅਦ ਸਬ-ਇੰਸਪੈਕਟਰ ਜਸਪਾਲ ਸਿੰਘ ਦਾ ਤਬਾਦਲਾ ਵੀ ਕਰ ਦਿੱਤਾ ਹੈ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰ ਕੇ ਦਲੀਪ ਭਈਆ, ਸ਼ੌਕੀ ਧੀਮਾਨ, ਭੂੰਡੀ, ਅਮਨ ਭੈਂਸਾ, ਰਾਹੁਲ ਝੋਨਾ, ਸਾਹਿਲ, ਨੇਪਾਲੀ, ਹਿਮਾਂਸ਼ੂ, ਧੰਨਾ, ਗੁਲਾਬ ਸਮੇਤ ਅੱਧੀ ਦਰਜਨ ਕਾਤਲਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ।

ਘਟਨਾ ਦੇ 8 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਸਰਗਨਾ ਦਲੀਪ ਭਈਆ ਸਮੇਤ ਹੋਰ ਨਾਮਜ਼ਦ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਅਤੇ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਬਾਕੀ ਮੁਲਜ਼ਮਾਂ ਬਾਰੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੀ ਪੁਸ਼ਟੀ ਕਰਦਿਆਂ ਥਾਣਾ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਬਾਰੇ ਪੁਲਸ ਨੂੰ ਕਾਫੀ ਸੁਰਾਗ ਮਿਲ ਗਏ ਹਨ ਅਤੇ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News