ਖਹਿਰਾ ਵੱਲੋਂ ਕਾਂਗਰਸੀ ਵਰਕਰਾਂ ਸਮੇਤ ਡੀ.ਐੱਸ.ਪੀ. ਭੁਲੱਥ ਦਫਤਰ ਮੂਹਰੇ ਧਰਨਾ

Tuesday, Sep 17, 2024 - 05:05 PM (IST)

ਖਹਿਰਾ ਵੱਲੋਂ ਕਾਂਗਰਸੀ ਵਰਕਰਾਂ ਸਮੇਤ ਡੀ.ਐੱਸ.ਪੀ. ਭੁਲੱਥ ਦਫਤਰ ਮੂਹਰੇ ਧਰਨਾ

ਭੁਲੱਥ (ਰਜਿੰਦਰ) : ਪੰਜਾਬ ਕਾਂਗਰਸ ਵੱਲੋਂ ਸੂਬੇ ਭਰ ਵਿਚ ਧਰਨੇ ਲਗਾਉਣ ਲਈ ਦਿੱਤੇ ਸੱਦੇ ਤਹਿਤ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਕਾਂਗਰਸੀ ਵਰਕਰਾਂ ਸਮੇਤ ਡੀ.ਐੱਸ.ਪੀ. ਭੁਲੱਥ ਦੇ ਦਫਤਰ ਮੂਹਰੇ ਧਰਨਾ ਲਗਾਇਆ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਖਹਿਰਾ ਨੇ ਆਖਿਆ ਕਿ ਇਹ ਧਰਨਾ ਵਿਗੜ ਚੁੱਕੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਇਆ ਗਿਆ ਹੈ ਕਿਉਂਕਿ ਇਸ ਵੇਲੇ ਪਿੰਡਾਂ ਵਿਚ ਡਰ ਵਾਲਾ ਮਾਹੌਲ ਹੈ। ਲੁਟੇਰੇ ਤੇ ਨਸ਼ੇੜੀ ਸ਼ਰੇਆਮ ਲੁੱਟ-ਖਸੁੱਟ ਕਰ ਰਹੇ ਹਨ। ਦਿਨ ਵੇਲੇ ਹੀ ਵਾਰਦਾਤਾਂ ਹੋ ਰਹੀਆਂ ਹਨ। ਜਦੋਂ ਇਸ ਸੰਬੰਧੀ ਪੁਲਸ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਪੁਲਸ ਅੱਗਿਓ ਨਫਰੀ ਘੱਟ ਹੋਣ ਦਾ ਜਵਾਬ ਦੇ ਦਿੰਦੀ ਹੈ ਜਦਕਿ ਪੁਲਸ ਦਾ ਮੁੱਢਲਾ ਫਰਜ਼ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨਾ ਹੈ। 

ਇਸ ਮੌਕੇ ਕੁਲਦੀਪ ਸਿੰਘ ਪੰਡੋਰੀ, ਸਰਬਜੀਤ ਸਿੰਘ ਸੀਕਰੀ, ਕਮਲਜੀਤ ਸਿੰਘ ਬੇਗੋਵਾਲ, ਸਟੀਫਨ ਕਾਲਾ,ਮਨਜੀਤ ਕੌਰ ਖਾਲਸਾ, ਕੁਲਬੀਰ ਸਿੰਘ ਖਹਿਰਾ, ਕਰਨ ਖੱਖ, ਹਰਜਗੀਰ ਸਿੰਘ ਨੰਗਲ ਲੁਬਾਣਾ, ਰਮਨ ਬੱਬਰ, ਮਾਨ ਸਿੰਘ ਅਕਾਲਾ, ਜੈਮਲ ਸਿੰਘ ਲਿੱਟਾਂ, ਨਰਿੰਦਰ ਸਿੰਘ ਚੀਮਾ,  ਕਰਨੈਲ ਸਿੰਘ ਬੱਗਾ ਤੇ ਪਲਵਿੰਦਰ ਸਿੰਘ ਭਿੰਡਰ ਆਦਿ ਹਾਜ਼ਰ ਸਨ। 


author

Gurminder Singh

Content Editor

Related News