ਜਲੰਧਰ ਨੇੜੇ ਅਗਵਾ ਤੋਂ ਬਾਅਦ ਕਤਲ ਕੀਤੇ ਐੱਨ. ਆਰ. ਆਈ. ਦੇ ਮਾਮਲੇ ''ਚ ਹੈਰਾਨ ਕਰਨ ਵਾਲਾ ਖ਼ੁਲਾਸਾ

Wednesday, Sep 18, 2024 - 10:51 AM (IST)

ਜਲੰਧਰ : ਜਲੰਧਰ ਦੇ ਕੰਗ ਸਾਹਬੂ ਤੋਂ ਐੱਨ. ਆਰ. ਆਈ. ਮਹਿੰਦਰ ਸਿੰਘ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। ਇਹ ਕਤਲ ਕਾਂਡ ਫਿਰੌਤੀ ਨਾ ਦੇਣ ਦੇ ਚੱਲਦੇ ਹੋਇਆ ਹੈ। ਇਸ ਵਿਚ ਮ੍ਰਿਤਕ ਮਹਿੰਦਰ ਸਿੰਘ ਦਾ ਜਾਣਕਾਰ ਹੀ ਸ਼ਾਮਲ ਸੀ। ਜਿਸ ਤੋਂ ਬਾਅਦ ਜਲੰਧਰ ਦਿਹਾਤੀ ਪੁਲਸ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਐੱਨ. ਆਰ. ਆਈ ਦੇ ਅਗਵਾ ਤੇ ਕਤਲ ਦੇ ਮਾਮਲੇ ਵਿਚ ਸ਼ਾਮਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮ ਮ੍ਰਿਤਕ ਮਹਿੰਦਰ ਸਿੰਘ ਵਾਸੀ ਕੰਗ ਸਾਹਬੂ ਨਕੋਦਰ ਨੂੰ ਅਗਵਾ ਕਰਨ ’ਚ ਸ਼ਾਮਲ ਸਨ। ਫੜੇ ਗਏ ਮੁਲਜ਼ਮਾਂ ’ਚ ਹਰਜਿੰਦਰ ਸਿੰਘ ਉਰਫ ਲਾਲੀ ਤੇ ਮਨਜੋਤ ਸਿੰਘ ਉਰਫ ਜੋਤਾ ਸ਼ਾਮਲ ਹਨ, ਜਿਨ੍ਹਾਂ ਨੂੰ ਨਕੋਦਰ ਤੇ ਅੰਮ੍ਰਿਤਸਰ ਤੋਂ ਫੜਿਆ ਗਿਆ ਹੈ।

ਇਹ ਵੀ ਪੜ੍ਹੋ : ਪੁੱਤ ਵਾਂਗ ਪਾਲ਼ੀ ਧੀ ਭੇਜੀ ਕੈਨੇਡਾ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ

ਵਾਰਦਾਤ ’ਚ ਵਰਤੀ ਗਈ ਆਲਟੋ ਕਾਰ ਵੀ ਬਰਾਮਦ ਕਰ ਲਈ ਗਈ ਹੈ। ਐੱਸ. ਐੱਸ. ਪੀ. ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮਹਿੰਦਰ ਸਿੰਘ ਨੂੰ 14 ਸਤੰਬਰ 2024 ਨੂੰ ਸ਼ਾਮ ਕਰੀਬ 6:15 ਵਜੇ ਅੱਡਾ ਕੰਗ ਸਾਹਬੂ ਨੇੜੇ ਉਸ ਵੇਲੇ ਅਗਵਾ ਕਰ ਲਿਆ ਗਿਆ ਸੀ, ਜਦ ਉਹ ਗੁਰਦੁਆਰਾ ਸਾਹਿਬ ਜਾ ਰਿਹਾ ਸੀ। ਰਾਹ ਵਿਚ ਹੀ ਉਸ ਨੂੰ ਅਗਵਾ ਕਰ ਲਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ਲਈ ਜਾਰੀ ਹੋਇਆ ਅਲਰਟ, ਵਧਾਈ ਗਈ ਚੌਕਸੀ

ਇਕ ਦੋਸ਼ੀ ਦੀ ਆਵਾਜ਼ ਪਹਿਚਾਨਣ ਕਾਰਨ ਕੀਤੀ ਮਹਿੰਦਰ ਸਿੰਘ ਦੀ ਹੱਤਿਆ

ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਦੋਸ਼ੀ ਮਹਿੰਦਰ ਨਾਲ ਕਾਰ ’ਚ ਸਵਾਰ ਸਨ। ਪਹਿਲਾਂ ਮਹਿੰਦਰ ਤੋਂ 2 ਕਰੋੜ ਤੇ ਫਿਰ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਪਰ ਮਹਿੰਦਰ ਨੇ ਸਾਫ ਕਿਹਾ ਕਿ ਉਸ ਕੋਲ ਸਿਰਫ ਡੇਢ ਲੱਖ ਰੁਪਏ ਹਨ। ਇਸ ਦੌਰਾਨ ਮਹਿੰਦਰ ਦਾ ਜਾਣਕਾਰ ਮਨਜੋਤ ਸਿੰਘ, ਜਿਸ ਦਾ ਘਰ ਉਸ ਦੇ ਪਿੰਡ ਨੇੜੇ ਹੈ, ਜਦੋਂ ਉਸ ਨੇ ਪੈਸੇ ਵਧਾਉਣ ਦੀ ਗੱਲ ਕੀਤੀ ਤਾਂ ਮਹਿੰਦਰ ਨੂੰ ਪਤਾ ਲੱਗ ਗਿਆ ਕਿ ਉਹ ਉਸ ਨੂੰ ਜਾਣਦਾ ਹੈ। ਮਹਿੰਦਰ ਨੇ ਉਸ ਦੀ ਆਵਾਜ਼ ਪਛਾਣ ਲਈ ਸੀ। ਦੋਵਾਂ ਨੇ ਆਪਸ ’ਚ ਯੋਜਨਾ ਬਣਾਈ ਕਿ ਜੇਕਰ ਮਹਿੰਦਰ ਪੁਲਸ ਕੋਲ ਗਿਆ ਤਾਂ ਉਨ੍ਹਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਇਸ ਤੋਂ ਬਾਅਦ ਉਹ ਕਾਰ ਲੈ ਕੇ ਮੋਗਾ ਨਹਿਰ ਨੇੜੇ ਪਹੁੰਚੇ ਤੇ ਮਹਿੰਦਰ ਸਿੰਘ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਲਗਾਤਾਰ ਵਾਰ ਕਰ ਕੇ ਕਤਲ ਕਰਨ ਤੋਂ ਬਾਅਦ ਸਬੂਤ ਮਿਟਾਉਣ ਲਈ ਲਾਸ਼ ਨੂੰ ਨਹਿਰ ’ਚ ਸੁੱਟ ਦਿੱਤਾ। ਪੁਲਸ ਨੇ ਨਹਿਰ ਨੇੜਿਓਂ ਮਹਿੰਦਰ ਦੀਆਂ ਚੱਪਲਾਂ ਬਰਾਮਦ ਕੀਤੀਆਂ। ਇਸ ਤੋਂ ਬਾਅਦ ਪੀ. ਏ. ਪੀ. ਤੋਂ ਗੋਤਾਖੋਰ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਰਾਤ ਸਮੇਂ ਲਾਸ਼ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ : ਜਲੰਧਰ ਨੇੜਿਓਂ ਅਗਵਾ ਕੀਤੇ ਐੱਨ. ਆਰ. ਆਈ. ਦਾ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News