ਸਰਕਾਰੀ ਸਕੂਲ ''ਚੋਂ ਅਗਵਾ ਕੀਤੇ ਬੱਚੇ ਦੇ ਮਾਮਲੇ ''ਚ ਹੈਰਾਨ ਕਰਨ ਵਾਲਾ ਖ਼ੁਲਾਸਾ

Monday, Sep 23, 2024 - 06:21 PM (IST)

ਸਰਕਾਰੀ ਸਕੂਲ ''ਚੋਂ ਅਗਵਾ ਕੀਤੇ ਬੱਚੇ ਦੇ ਮਾਮਲੇ ''ਚ ਹੈਰਾਨ ਕਰਨ ਵਾਲਾ ਖ਼ੁਲਾਸਾ

ਮੋਗਾ : ਮੋਗਾ ਦੇ ਸਰਕਾਰੀ ਸਕੂਲ ਮਹਿਣਾ ਵਿਚੋਂ ਇਕ 12 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। ਪੁਲਸ ਮੁਤਾਬਕ ਬੱਚੇ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਬੱਚੇ ਦੀ ਦਾਦੀ ਦੇ ਪ੍ਰੇਮੀ ਨੇ ਅਗਵਾਸ ਕੀਤਾ ਸੀ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ ਅੱਜ ਸਵੇਰੇ 8 ਵਜੇ ਮੋਗਾ ਦੇ ਥਾਣਾ ਮਹਿਣਾ ਅਧੀਨ ਆਉਂਦੇ ਸਰਕਾਰੀ ਸਕੂਲ ਮਹਿਣਾ ਵਿਚੋਂ ਇਕ 12 ਸਾਲਾ ਬੱਚੇ ਨੂੰ ਅਗਵਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਸੀ। 

ਇਹ ਵੀ ਪੜ੍ਹੋ : ਪਟਿਆਲਾ ਸਥਿਤ ਯੂਨੀਵਰਸਿਟੀ ਦੇ ਕੁੜੀਆਂ ਦੇ ਹੋਸਟਲ 'ਚ ਪਿਆ ਭੜਥੂ, ਗਰਮਾਇਆ ਮਾਹੌਲ

ਇਸ ਦੀ ਸੂਚਨਾ ਥਾਣਾ ਮਹਿਣਾ ਦੀ ਮੁੱਖ ਅਫਸਰ ਅਰਸ਼ਪ੍ਰੀਤ ਕੌਰ ਨੂੰ ਮਿਲੀ ਤਾਂ ਉਨ੍ਹਾਂ ਨੇ ਇਹ ਮਸਲਾ ਮੋਗਾ ਦੇ ਐੱਸ. ਐੱਸ. ਪੀ., ਐੱਸ. ਪੀ. ਡੀ. ਦੇ ਧਿਆਨ 'ਚ ਲਿਆਂਦਾ। ਜਿਨ੍ਹਾਂ ਨੇ ਫੌਰੀ ਟੀਮਾਂ ਬਣਾ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਟੈਕਨੀਕਲ ਟੀਮਾਂ ਦੇ ਸਹਿਯੋਗ ਨਾਲ ਦੋ ਘੰਟਿਆਂ ਵਿਚ ਹੀ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ ਅਤੇ ਅਗਵਾ ਕਰਨ ਵਾਲੇ ਵਿਅਕਤੀ ਨੂੰ ਵੀ ਤੇਜ਼ਧਾਰ ਕਾਪੇ ਸਮੇਤ ਗ੍ਰਿਫਤਾਰ ਕੀਤਾ ਕਰ ਲਿਆ। ਇੱਥੇ ਇਹ ਵੀ ਪਤਾ ਲੱਗਾ ਹੈ ਕਿ ਬੱਚੇ ਨੂੰ ਅਗਵਾ ਕਰਨ ਵਾਲਾ ਸੰਤੋਖ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਦਾ ਰਹਿਣ ਵਾਲਾ ਹੈ। 


author

Gurminder Singh

Content Editor

Related News