ਹਸਪਤਾਲ ''ਚ ਨਸ਼ੇੜੀ ਨੇ ਪਾ ਦਿੱਤਾ ਭੜਥੂ, ਮਹਿਲਾ ਡਾਕਟਰ ਲਈ ਬਣਿਆ ਸਿਰ ਦਰਦ
Saturday, Sep 28, 2024 - 04:13 PM (IST)
ਬਲਾਚੌਰ (ਬੈਂਸ, ਬ੍ਰਹਮਪੁਰੀ)-ਸਥਾਨਕ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਯਾਦਗਾਰੀ ਸਰਕਾਰੀ ਹਸਪਤਾਲ ਵਿਚ ਸਥਿਤ ਓਟ ਸੈਂਟਰ ’ਚ ਨਸ਼ੇ ਦੀ ਲੱਤ ਨੂੰ ਹਟਾਉਣ ਲਈ ਜੋ ਵਿਅਕਤੀ ਦਵਾਈ ਲੈਣ ਆਉਂਦੇ ਹਨ, ਉਨ੍ਹਾਂ ’ਚੋਂ ਇਕ ਵਿਅਕਤੀ ਹਸਪਤਾਲ ਵਿਚ ਲੇਡੀ ਡਾਕਟਰ ਲਈ ਸਿਰਦਰਦੀ ਬਣ ਚੁੱਕਿਆ ਹੈ। ਡਾਕਟਰ ਮਨਦੀਪ ਦੁਆਰਾ ਸਥਾਨਕ ਪੁਲਸ , ਕੰਟਰੋਲ ਰੂਮ ਨੂੰ ਅਤੇ ਡੀ. ਐੱਸ. ਪੀ.ਬਲਾਚੌਰ ਨੂੰ ਉਕਤ ਵਿਅਕਤੀ ਵਿਰੁੱਧ ਕਾਰਵਾਈ ਕਰਨ ਲਈ ਫੋਨ ’ਤੇ ਦਿੱਤਾ ਜਾਣਕਾਰੀ ਉਪਰੰਤ ਸਥਾਨਕ ਪੁਲਸ ਨੇ ਵਿਅਕਤੀ ਨੂੰ ਹਿਰਾਸਤ ਵਿਚ ਲੈਣ ਉਪਰੰਤ ਉਸ ਵਿਰੁੱਧ ਡੀ. ਡੀ. ਆਰ. ਕੱਟ ਕੇ ਮਾਣਯੋਗ ਐੱਸ. ਡੀ. ਐੱਮ.ਬਲਾਚੌਰ ਜੀ ਦੀ ਕੋਰਟ ਵਿਚ ਪੇਸ਼ ਕੀਤਾ।
ਜ਼ਮਾਨਤ ਮਿਲਣ ਉਪਰੰਤ ਇਹ ਨਸ਼ੇੜੀ ਵਿਅਕਤੀ ਅਤੇ ਡਾਕਟਰ ਨੂੰ ਪੁਲਸ ਦੇ ਸਾਹਮਣੇ ਹੀ ਧਮਕੀਆਂ ਦੇ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾਕਟਰ ਮਨਦੀਪ ਨੇ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਨਸ਼ੇੜੀ ਵਿਅਕਤੀ ਨੇ ਦਸੰਬਰ ਮਹੀਨੇ ਵਿਚ ਮੇਰੇ ਕਮਰੇ ਵਿਚ ਆ ਕੇ ਮੈਨੂੰ ਨਸ਼ੇ ਵਾਲੀਆਂ ਦਵਾਈਆਂ ਲਿਖਣ ਲਈ ਮੇਰੇ ’ਤੇ ਦਬਾਅ ਪਾਇਆ।
ਇਹ ਵੀ ਪੜ੍ਹੋ- ਕੈਨੇਡਾ ਤੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
ਅਜਿਹਾ ਨਾ ਕਰਨ ਦੀ ਸੂਰਤ ਵਿਚ ਨਸ਼ੇੜੀ ਵਿਅਕਤੀ ਨੇ ਡਾਕਟਰ ਦੇ ਕਮਰੇ ਦੀ ਕੁੰਡੀ ਅੰਦਰੋਂ ਲਾਉਣ ਦੀ ਕੋਸ਼ਿਸ਼ ਵੀ ਕੀਤੀ। ਜਾਣਕਾਰੀ ਅਨੁਸਾਰ ਪੁਲਸ ਨੇ ਜਿਸ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਉਸ ਦਾ ਨਾਂ ਪਰਮਿੰਦਰ ਉਰਫ਼ ਗੋਲਡੀ ਪੁੱਤਰ ਸੁਰਜੀਤ ਸਿੰਘ ਵਾਸੀ ਰੋਲੂ ਕਾਲੋਨੀ ਬਲਾਚੌਰ ਹੈ। ਡਾਕਟਰ ਮਨਦੀਪ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਵਿਅਕਤੀ 25 ਸਤੰਬਰ 2024 ਨੂੰ ਮੇਰੇ ਕਮਰੇ ਵਿਚ ਆ ਕੇ ਮੈਨੂੰ ਨਸ਼ੇ ਵਾਲੀਆਂ ਦਵਾਈਆਂ ਲਿਖ ਕੇ ਦੇਣ ਲਈ ਮਜਬੂਰ ਕਰਨ ਲੱਗਾ ਅਜਿਹਾ ਨਾ ਕਰਨ ਦੀ ਸੂਰਤ ਵਿਚ ਉਹ ਮੈਨੂੰ ਧਮਕੀਆਂ ਦੇਣ ਲੱਗ ਪਿਆ।
ਆਪਣਾ ਡਿਊਟੀ ਟਾਈਮ ਖ਼ਤਮ ਕਰਨ ਤੋਂ ਬਾਅਦ ਜਦੋਂ ਡਾਕਟਰ ਸਾਹਿਬਾਨ ਆਪਣੀ ਡਿਊਟੀ ਤੋਂ ਫਾਰਗ ਹੋ ਕੇ ਜਾਣ ਲੱਗੇ ਤਾਂ ਉਕਤ ਵਿਅਕਤੀ ਵੱਲੋਂ ਉਸ ਨੂੰ ਵੇਖ ਲੈਣ ਦੀਆਂ ਧਮਕੀਆਂ ਦਿੱਤੀਆਂ ਗਈਆਂ, ਇਥੇ ਹੀ ਬਸ ਨਹੀਂ ਜ਼ਮਾਨਤ ਮਿਲਣ ਉਪਰੰਤ ਉਕਤ ਵਿਅਕਤੀ ਕਥਿਤ ਰੂਪ ਵਿਚ ਪੁਲਸ ਦੇ ਸਾਹਮਣੇ ਡਾਕਟਰ ਸਾਹਿਬਾ ਨੂੰ ਵੇਖ ਲੈਣ ਦੀਆਂ ਧਮਕੀਆਂ ਦਿੰਦਾ ਰਿਹਾ। ਡਾਕਟਰ ਮਨਦੀਪ ਨੇ ਸਥਾਨਕ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਦੌਰਾਨ ਲੇਡੀ ਡਾਕਟਰ ਦੀ ਸੁਰੱਖਿਆ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ।
ਇਹ ਵੀ ਪੜ੍ਹੋ- ਅਮਰੀਕਾ 'ਚ ਪੰਜਾਬੀ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੰਜ਼ਰ ਵੇਖ ਸਹਿਮੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ