ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਖ਼ਤਰੇ ਦੀ ਘੰਟੀ, ਸਾਵਧਾਨ ਹੋ ਜਾਣ ਲੋਕ

Thursday, Sep 26, 2024 - 06:23 PM (IST)

ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਖ਼ਤਰੇ ਦੀ ਘੰਟੀ, ਸਾਵਧਾਨ ਹੋ ਜਾਣ ਲੋਕ

ਸ੍ਰੀ ਚਮਕੌਰ ਸਾਹਿਬ (ਕੌਸ਼ਲ) : ਸ੍ਰੀ ਚਮਕੌਰ ਸਾਹਿਬ ਦੇ ਇਲਾਕੇ ’ਚੋਂ ਪੀਣ ਵਾਲੇ ਪਾਣੀ ਦੇ 3 ਨਮੂਨੇ ਫੇਲ੍ਹ ਹੋਣ ਕਾਰਨ ਲੋਕਾਂ ’ਚ ਖਲਬਲੀ ਮਚ ਗਈ। ਇਸ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਗੋਬਿੰਦ ਟੰਡਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਇਲਾਕੇ ਦੇ 8 ਪਿੰਡਾਂ ’ਚੋਂ ਪਾਣੀ ਦੇ ਸੈਂਪਲ ਭਰੇ ਸਨ, ਜਿਨ੍ਹਾਂ ਵਿਚੋਂ ਖਰੜ ਲੈਬੋਰੇਟਰੀ ਤੋਂ 3 ਸੈਂਪਲ ਫੇਲ੍ਹ ਹੋਣ ਦੀ ਰਿਪੋਰਟ ਆਈ ਹੈ ਜਦਕਿ 5 ਸੈਂਪਲ ਪਾਸ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਨਾਲ ਉਲਟੀਆਂ ਤੇ ਦਸਤ ਲੱਗ ਸਕਦੇ ਹਨ। ਵਿਭਾਗ ਨੇ ਆਪਣੇ ਵੱਲੋਂ ਸਬੰਧਤ ਪਿੰਡਾਂ ’ਚ ਪਹੁੰਚ ਕੇ ਦਵਾਈਆਂ ਵੀ ਵੰਡ ਦਿੱਤੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ

ਹਸਪਤਾਲ ਦੇ ਸਬੰਧਤ ਅਧਿਕਾਰੀ ਨੇ ਦੱਸਿਆ ਕਿ ਇਹ ਸੈਂਪਲ ਪਿੰਡ ਬਰਸਾਲਪੁਰ, ਪਿੱਪਲ ਮਾਜਰਾ, ਸਲੇਮਪੁਰ, ਮਕੜੌਨਾ ਅਤੇ ਅਮਰਾਲੀ ਆਦਿ ਪਿੰਡਾਂ ’ਚੋਂ ਭਰੇ ਗਏ ਸਨ, ਜਿਨ੍ਹਾਂ ’ਚੋਂ ਪਿੰਡ ਸਲੇਮਪੁਰ, ਪਿੱਪਲ ਮਾਜਰਾ ਤੇ ਅਮਰਾਲੀ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ ਦੱਸੇ ਗਏ ਹਨ। ਇਨ੍ਹਾਂ ਪਿੰਡਾਂ ਦੇ ਪਾਣੀਆਂ ਨੂੰ ਨਾ-ਪੀਣ ਯੋਗ ਕਰਾਰ ਦਿੱਤਾ ਗਿਆ ਹੈ। ਉਪਰੋਕਤ ਅਧਿਕਾਰੀ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਤੁਰੰਤ ਐਕਸ਼ਨ ਕਰਦਿਆਂ ਸਬੰਧਤ ਪਿੰਡਾਂ ’ਚ ਜਾ ਕੇ ਪਾਣੀ ’ਚ ਕਲੋਰੀਨ ਤੇ ਪਾਣੀ ਉਬਾਲ ਕੇ ਪੀਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਹੈ। ਉਨ੍ਹਾਂ ਮੁੱਢਲੇ ਤੌਰ ’ਤੇ ਇਹ ਵੀ ਦੱਸਿਆ ਕਿ ਇਸ ਦਾ ਕਾਰਨ ਜਲ ਸਪਲਾਈ ਵਾਲੀਆਂ ਪਾਈਪਾਂ ’ਚ ਨਾਲੀਆਂ ਦਾ ਪਾਣੀ ਮਿਕਸ ਹੋਣਾ ਹੈ, ਜਿਸ ਸਬੰਧੀ ਵਿਭਾਗ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅਚਾਨਕ ਵਧੀ ਗਰਮੀ ਤੋਂ ਮਿਲਣ ਜਾ ਰਹੀ ਰਾਹਤ, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ

ਪਾਣੀ ਦੀ ਬਜਾਏ ਟਿਊਬਵੈੱਲ ਕੱਢ ਰਿਹਾ ਰੇਤਾ

ਚਮਕੌਰ ਸਾਹਿਬ ਦੇ 5 ਟਿਊਬਵੈੱਲਾਂ ’ਚੋਂ ਵਾਟਰ ਸਪਲਾਈ ਵਿਭਾਗ ਦੇ 1 ਟਿਊਬਵੈੱਲ ਦੇ ਬੰਦ ਹੋਣ ਦੀ ਖ਼ਬਰ ਹੈ। ਦੱਸਿਆ ਜਾਂਦਾ ਹੈ ਕਿ ਇਹ ਟਿਊਬਵੈੱਲ ਲਗਭਗ 10 ਸਾਲ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਲਾਇਆ ਗਿਆ ਸੀ ਅਤੇ ਹੁਣ ਇਸ ਟਿਊਬਵੈੱਲ ਨੇ ਪਾਣੀ ਕੱਢਣ ਦੀ ਬਜਾਏ ਰੇਤਾ ਕੱਢਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਇਸ ਟਿਊਬਵੈੱਲ ਦਾ ਬੋਰ ਕਰਨ ਸਮੇਂ ਮਾਹਰਾਂ ਨੇ ਪਾਣੀ ਦਾ ਪੱਤਣ ਸਹੀ ਦੇਖ ਕੇ ਬੋਰ ਨਹੀਂ ਕੀਤਾ। ਜਦੋਂ ਇਸ ਸਬੰਧੀ ਵਾਟਰ ਸਪਲਾਈ ਦੇ ਐੱਸ.ਡੀ.ਓ. ਸੰਦੀਪ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਅਮਰਾਲੀ ਸਾਡੇ ਅਧੀਨ ਨਹੀਂ ਆਉਂਦਾ ਜਦਕਿ ਸਲੇਮਪੁਰ ਪਿੰਡ ਦੇ ਸੈਂਪਲ ਸਿਹਤ ਵਿਭਾਗ ਮੁਤਾਬਿਕ ਫੇਲ੍ਹ ਹੋ ਸਕਦੇ ਹਨ, ਸਾਡੇ ਵਿਭਾਗ ਅਨੁਸਾਰ ਫੇਲ੍ਹ ਨਹੀਂ ਹਨ। ਉਨ੍ਹਾਂ ਇਸ ਦੀ ਜਾਂਚ ਵੀ ਕੀਤੀ ਹੈ ਜੋ ਕਿ ਸੈਂਪਲ ਪਾਸ ਪਾਏ ਗਏ ਹਨ। ਉਪਰੋਕਤ ਅਧਿਕਾਰੀ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਸੈਂਪਲ ਲੈਣ ਦਾ ਤਰੀਕਾ ਗ਼ਲਤ ਹੈ। ਇਸ ਸਬੰਧੀ ਐੱਸ.ਡੀ.ਐੱਮ. ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਪਾਣੀ ਦੀ ਸੈਂਪਲਿੰਗ ਤੇ ਦੂਸ਼ਿਤ ਹੋਣ ਵਾਲੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਕਿਹਾ ਕਿ ਪਿੰਡਾਂ ’ਚ ਪਾਣੀ ਦਾ ਪ੍ਰਬੰਧ ਪੰਚਾਇਤਾਂ ਅਧੀਨ ਹੀ ਆਉਂਦਾ ਹੈ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਕਰੋ ਇਹ ਕੰਮ ਮਿਲਣਗੇ ਵਾਧੂ ਨੰਬਰ

ਦੂਜੇ ਟਿਊਬਵੈੱਲ ਤੋਂ ਪਾਣੀ ਨਿਰੰਤਰ ਜਾਰੀ : ਕੌਂਸਲਰ

ਸਮੱਸਿਆ ਬਾਰੇ ਪੁੱਛੇ ਜਾਣ ’ਤੇ ਕੌਂਸਲਰ ਸੁਖਵੀਰ ਸਿੰਘ ਨੇ ਦੱਸਿਆ ਕਿ ਚਮਕੌਰ ਸਾਹਿਬ ਦਾ ਪਾਣੀ ਦੂਸ਼ਿਤ ਨਹੀਂ ਹੋਇਆ ਹੈ। ਜੋ ਟਿਊਬਵੈੱਲ ਬੰਦ ਹੋਇਆ ਹੈ ਉਹ ਸਲੱਮ ਏਰੀਆ ਹੈ ਪਰ ਫਿਰ ਵੀ ਪਾਣੀ ਦੀ ਸਪਲਾਈ ਦੂਜੇ ਟਿਊਬਵੈੱਲਾਂ ਤੋਂ ਨਿਰੰਤਰ ਜਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਾਟਰ ਸਪਲਾਈ ਵਿਭਾਗ ਨੇ ਅਜੇ ਤੱਕ ਨਗਰ ਪੰਚਾਇਤ ਨੂੰ ਚਮਕੌਰ ਸਾਹਿਬ ਦੇ ਵਾਟਰ ਸਪਲਾਈ ਦੇ ਅਧਿਕਾਰਤ ਚਾਰਜ ਨਹੀਂ ਦਿੱਤੇ, ਨਹੀਂ ਤਾਂ ਇਹ ਟਿਊਬਵੈੱਲ ਨਗਰ ਪੰਚਾਇਤ ਵੀ ਠੀਕ ਕਰਵਾ ਸਕਦੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਚ ਔਰਤਾਂ ਲਈ ਜਾਰੀ ਹੋਇਆ ਸਖ਼ਤ ਹੁਕਮ


author

Gurminder Singh

Content Editor

Related News