ਗਰਭਪਾਤ ਕਰਵਾਉਣ ਮਗਰੋਂ ਕੁੜੀ ਦੀ ਹੋਈ ਮੌਤ ਦਾ ਮਾਮਲਾ, ਡੇਢ ਸਾਲ ਬਾਅਦ ਵੀ ਮੁਲਜ਼ਮ ਨਹੀਂ ਹੋਇਆ ਗ੍ਰਿਫਤਾਰ

Tuesday, Sep 17, 2024 - 10:52 AM (IST)

ਗਰਭਪਾਤ ਕਰਵਾਉਣ ਮਗਰੋਂ ਕੁੜੀ ਦੀ ਹੋਈ ਮੌਤ ਦਾ ਮਾਮਲਾ, ਡੇਢ ਸਾਲ ਬਾਅਦ ਵੀ ਮੁਲਜ਼ਮ ਨਹੀਂ ਹੋਇਆ ਗ੍ਰਿਫਤਾਰ

ਗੁਰਦਾਸਪੁਰ(ਵਿਨੋਦ)-ਇਕ ਲੜਕੀ ਨੂੰ ਪਾਦਰੀ ਦੁਆਰਾ ਗਰਭਵਤੀ ਕਰਨ ਅਤੇ ਉਸਦਾ ਗਰਭਪਾਤ ਕਰਵਾਉਣ ਤੋਂ ਬਾਅਦ ਉਸ ਦੀ ਮੌਤ ਹੋਣ ਸਬੰਧੀ ਮਾਮਲੇ ਦੇ ਲਗਭਗ ਡੇਢ ਸਾਲ ਬਾਅਦ ਵੀ ਪੁਲਸ ਮੁਲਜ਼ਮ ਅਤੇ ਗਰਭਪਾਤ ਕਰਨ ਵਾਲੀ ਨਰਸ ਨੂੰ ਗ੍ਰਿਫਤਾਰ ਕਰਨਾ ਸਫ਼ਲ ਨਹੀਂ ਹੋ ਰਿਹਾ। ਮ੍ਰਿਤਕ ਕੁੜੀ ਦੇ ਪਿਤਾ ਅਨੁਸਾਰ ਉਸ ਨੂੰ ਇਨਸਾਫ ਦੇਣ ਦੀ ਬਜਾਏ ਪੁਲਸ ਉਸ ’ਤੇ ਮੁਲਜ਼ਮ ਪੱਖ ਨਾਲ ਸਮਝੌਤਾ ਕਰਨ ਲਈ ਦਬਾਅ ਬਣਾ ਰਹੀ ਹੈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ

ਇਸ ਸਬੰਧੀ ਮ੍ਰਿਤਕ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਕੁੜੀ ਦੀਨਾਨਗਰ ’ਚ ਬੀ. ਸੀ. ਏ. ਦੀ ਪੜ੍ਹਾਈ ਕਰ ਰਹੀ ਸੀ। ਉਹ ਪਿੰਡ ਦੀ ਚਰਚ ’ਚ ਪ੍ਰਾਰਥਨਾ ਕਰਨ ਲਈ ਜਾਂਦੀ ਸੀ, ਜਿਥੇ ਕੁੜੀ ਨੂੰ ਚਰਚ ਦੇ ਪਾਦਰੀ ਜਸ਼ਨ ਗਿੱਲ ਨੇ ਆਪਣੇ ਪ੍ਰੇਮ ਜਾਮ ਵਿਚ ਫਸਾ ਲਿਆ। ਅਚਾਨਕ ਕੁੜੀ ਦੇ ਪੇਟ ਦਰਦ ਹੋਣ ’ਤੇ ਜਦ ਉਸ ਨੂੰ 18 ਮਈ 2023 ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੀ ਸਕੈਨਿੰਗ ਕਰਵਾਉਣ ’ਤੇ ਪਤਾ ਲੱਗਾ ਕਿ ਕੁੜੀ ਗਰਭਵਤੀ ਹੈ ਅਤੇ ਉਸ ਦਾ ਗਰਭਪਾਤ ਕਰਵਾਇਆ ਗਿਆ। ਗਲਤ ਢੰਗ ਨਾਲ ਗਰਭਪਾਤ ਹੋਣ ਦੇ ਕਾਰਨ ਉਸ ਦੀ ਹਾਲਤ ਗੰਭੀਰ ਰਹੀ। ਜਿਸ ਦੌਰਾਨ ਕੁੜੀ ਨੂੰ ਤੁਰੰਤ ਅੰਮ੍ਰਿਤਸਰ ਹਸਪਤਾਲ ਲੈ ਜਾਇਆ ਗਿਆ ਪਰ ਰਸਤੇ ਵਿਚ ਉਸ ਨੇ ਦੱਸਿਆ ਕਿ ਉਸਨੂੰ ਗਰਭਵਤੀ ਕਰਨ ਵਾਲਾ ਅਬਲਖੈਰ ਚਰਚ ਦਾ ਪਾਦਰੀ ਜਸ਼ਨ ਗਿੱਲ ਹੈ, ਜਦਕਿ ਉਸ ਦਾ ਗਰਭਪਾਤ ਇਕ ਨਰਸ ਸਤਿੰਦਰ ਨੇ ਕੀਤਾ ਹੈ ਪਰ ਅੰਮ੍ਰਿਤਸਰ ਹਸਪਤਾਲ ਵਿਚ ਕੁੜੀ ਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਕੁੜੀ ਦੀ ਮੌਤ ਮਈ-2023 ਦੇ ਅੰਤ ’ਚ ਹੋਈ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਨਿਹੰਗ ਸਿੰਘਾਂ ਨੇ ਦਿੱਤੀ ਸਖ਼ਤ ਚਿਤਾਵਨੀ

ਉੱਥੇ ਪੁਲਸ ਨੇ ਜਾਂਚ ਪੜਤਾਲ ਤੋਂ ਬਾਅਦ 9-7-2023 ਨੂੰ ਮੁਲਜ਼ਮ ਨਰਸ ਸਤਿੰਦਰ ਅਤੇ ਮੁਲਜ਼ਮ ਪਾਦਰੀ ਜਸ਼ਨ ਗਿੱਲ ਦੇ ਵਿਰੁੱਧ ਦੀਨਾਨਗਰ ਪੁਲਸ ਸਟੇਸ਼ਨ ਵਿਚ ਧਾਰਾ 376 ਅਤੇ 304-ਏ ਅਧੀਨ ਕੇਸ ਦਰਜ ਵੀ ਕਰ ਲਿਆ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲਗਭਗ ਡੇਢ ਸਾਲ ਬੀਤਣ ਦੇ ਬਾਵਜੂਦ ਪੁਲਸ ਦੋਵਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਉਸਨੇ ਦੋਸ਼ ਲਗਾਇਆ ਕਿ ਉਸ ਨੂੰ ਇਨਸਾਫ ਦੇਣ ਦੀ ਬਜਾਏ ਪੁਲਸ ਉਸ ’ਤੇ ਸਮਝੌਤਾ ਕਰਨ ਲਈ ਦਬਾਅ ਪਾ ਰਹੀ ਹੈ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਹੀ ਸੰਗਤ ਦੀ ਗੱਡੀ ਹਾਦਸਾਗ੍ਰਸਤ, ਇਕ ਸ਼ਰਧਾਲੂ ਦੀ ਮੌਤ

ਇਸ ਸਬੰਧੀ ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ ਮਨੋਜ ਸ਼ਰਮਾ ਨੇ ਕਿਹਾ ਕਿ ਇਸ ਕੇਸ ’ਚ ਮੁੱਖ ਮੁਲਜ਼ਮ ਜਸ਼ਨ ਗਿੱਲ ਨਿਵਾਸੀ ਅਬਲਖੈਰ ਅਜੇ ਭਗੌੜਾ ਹੈ, ਜਿਸਨੂੰ ਭਗੌੜਾ ਐਲਾਨ ਕਰਵਾਉਣ ਲਈ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦਕਿ ਨਰਸ ਸਤਿੰਦਰ ਨੂੰ ਡੀ. ਐੱਸ. ਪੀ. ਦੁਆਰਾ ਜਾਂਚ ਪੜਤਾਲ ਤੋਂ ਬਾਅਦ ਬੇਕਸੂਰ ਪਾਉਣ ’ਤੇ ਉਸ ਨੂੰ ਕੇਸ ਤੋਂ ਕੱਢ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News