ਲੁਧਿਆਣਾ ਦੀ PC ਇਮੀਗ੍ਰੇਸ਼ਨ ਦੇ 2 ਵਿਅਕਤੀ ਜਲੰਧਰ ਪੁਲਸ ਵੱਲੋਂ ਗ੍ਰਿਫਤਾਰ
Tuesday, Sep 24, 2024 - 04:02 PM (IST)
ਲੁਧਿਆਣਾ (ਰਾਮ)- ਸ਼ਹਿਰ ਦੀ ਇਮੀਗ੍ਰੇਸ਼ਨ ਕੰਪਨੀਆਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਦਾ ਸ਼ਿਕਾਰ ਬਣਾ ਰਹੀਆਂ ਹਨ। ਇਸੇ ਹੀ ਤਰ੍ਹਾਂ ਦੇ ਇਕ ਤਾਜ਼ੇ ਮਾਮਲੇ ’ਚ ਜਲੰਧਰ ਪੁਲਸ ਨੇ ਲੁਧਿਆਣਾ ’ਚ ਬੱਸ ਅੱਡੇ ’ਤੇ ਕੋਲ ਛਾਪੇਮਾਰੀ ਕਰਦੇ ਹੋਏ ਪੀ. ਸੀ. ਇਮੀਗ੍ਰੇਸ਼ਨ ਦੇ 2 ਵਰਕਰਾਂ ਪੂਜਾ ਸੂਦ ਅਤੇ ਅਮਿਤ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਆਪਣੇ ਨਾਲ ਲੈ ਗਈ।
ਇਸ ਮਾਮਲੇ ’ਚ ਲੁਧਿਆਣਾ ਪੁਲਸ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਹਾਲ ਦੀ ਘੜੀ ਛਾਪੇਮਾਰੀ ਤੋਂ ਬਾਅਦ ਮਾਰਕੀਟ ’ਚ ਚੁੱਪ ਛਾ ਗਈ ਅਤੇ ਨਾਲ ਵਾਲੇ ਇਮੀਗ੍ਰੇਸ਼ਨ ਦਫਤਰ ਸੰਚਾਲਕ ਵੀ ਆਪਣੇ ਦਫਤਰ ਬੰਦ ਕਰ ਕੇ ਰਫੂ ਚੱਕਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਹੁਣ ਇਸ ਮੁਲਕ 'ਚ ਭੇਜੇ ਜਾਣਗੇ ਪੰਜਾਬ ਦੇ ਅਧਿਆਪਕ, ਪੜ੍ਹੋ ਕੀ ਨੇ ਸ਼ਰਤਾਂ
ਇਸ ਸਬੰਧੀ ਜਲੰਧਰ ਪੁਲਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਮੁਲਜ਼ਮਾਂ ’ਤੇ ਤਾਜ਼ਾ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਚ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜ਼ਿਆਦਾ ਜਾਣਕਾਰੀ ਜਲਦ ਹੀ ਦਿੱਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8