ਔਰਤਾਂ ਨੂੰ ਹੱਥਾਂ ਪੈਰਾਂ ''ਚ ਦਿਖਣ ਇਹ ਲੱਛਣ ਤਾਂ ਹੋ ਜਾਣ ਸਾਵਧਾਨ ! ਹੋ ਸਕਦੀ ਹੈ ਇਹ ਗੰਭੀਰ ਬੀਮਾਰੀ

Wednesday, Aug 13, 2025 - 04:51 PM (IST)

ਔਰਤਾਂ ਨੂੰ ਹੱਥਾਂ ਪੈਰਾਂ ''ਚ ਦਿਖਣ ਇਹ ਲੱਛਣ ਤਾਂ ਹੋ ਜਾਣ ਸਾਵਧਾਨ ! ਹੋ ਸਕਦੀ ਹੈ ਇਹ ਗੰਭੀਰ ਬੀਮਾਰੀ

ਹੈਲਥ ਡੈਸਕ- ਅੱਜ-ਕੱਲ੍ਹ ਔਰਤਾਂ 'ਚ ਕਿਡਨੀ ਦੀ ਬੀਮਾਰੀ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਕਿਡਨੀ ਸਰੀਰ ਦਾ ਮਹੱਤਵਪੂਰਨ ਅੰਗ ਹੈ ਜੋ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਦਾ ਕੰਮ ਕਰਦੀ ਹੈ। ਜੇ ਇਹ ਠੀਕ ਤਰੀਕੇ ਨਾਲ ਕੰਮ ਨਾ ਕਰੇ, ਤਾਂ ਸਰੀਰ 'ਚ ਕਈ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਔਰਤਾਂ 'ਚ ਕਿਡਨੀ ਖਰਾਬ ਹੋਣ ਦੇ ਮੁੱਖ ਲੱਛਣ

ਪੈਰਾਂ ਅਤੇ ਚਿਹਰੇ 'ਚ ਸੋਜ- ਖ਼ਾਸ ਕਰਕੇ ਸਵੇਰੇ ਉਠਣ ਤੋਂ ਬਾਅਦ।

ਪਿਸ਼ਾਬ 'ਚ ਬਦਲਾਅ- ਰੰਗ, ਮਾਤਰਾ ਜਾਂ ਆਦਤਾਂ 'ਚ ਤਬਦੀਲੀ, ਪਿਸ਼ਾਬ 'ਚ ਝੱਗ ਜਾਂ ਖੂਨ ਆਉਣਾ।

ਥਕਾਵਟ ਅਤੇ ਕਮਜ਼ੋਰੀ- ਕਿਡਨੀ ਦੀ ਬੀਮਾਰੀ ਕਾਰਨ ਐਨੀਮੀਆ ਹੋ ਸਕਦਾ ਹੈ, ਜਿਸ ਨਾਲ ਭੁੱਖ ਘਟਦੀ ਹੈ ਅਤੇ ਥਕਾਵਟ ਰਹਿੰਦੀ ਹੈ।

ਯੂਰਿਨਰੀ ਟ੍ਰੈਕਟ ਇਨਫੈਕਸ਼ਨ (UTI)- ਵਾਰ-ਵਾਰ UTI ਹੋਣਾ, ਪਿਸ਼ਾਬ 'ਚ ਜਲਣ ਜਾਂ ਦਰਦ, ਜੋ ਇਲਾਜ ਨਾ ਹੋਣ ’ਤੇ ਕਿਡਨੀ ਤੱਕ ਪਹੁੰਚ ਸਕਦਾ ਹੈ।

ਸ਼ੁਰੂਆਤੀ ਪਛਾਣ ਮੁਸ਼ਕਲ

ਡਾਕਟਰਾਂ ਮੁਤਾਬਕ, ਕਿਡਨੀ ਖਰਾਬੀ ਦੇ ਸ਼ੁਰੂਆਤੀ ਦੌਰ 'ਚ ਲੱਛਣ ਬਹੁਤ ਹਲਕੇ ਹੁੰਦੇ ਹਨ, ਇਸ ਲਈ ਨਿਯਮਿਤ ਬਲੱਡ ਟੈਸਟ ਅਤੇ ਯੂਰਿਨ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ।

ਬਚਾਅ ਲਈ ਸੁਝਾਅ

  • ਨਿਯਮਿਤ ਸਿਹਤ ਜਾਂਚ ਕਰਵਾਓ, ਖ਼ਾਸ ਕਰਕੇ ਜੇ ਕਿਡਨੀ ਬੀਮਾਰੀ ਦਾ ਖਤਰਾ ਹੈ।
  • ਦਿਨ ਭਰ ਭਰਪੂਰ ਮਾਤਰਾ 'ਚ ਪਾਣੀ ਪੀਓ।
  • ਲੂਣ, ਤੇਲ ਅਤੇ ਤਲੇ-ਭੁੰਨੇ ਖਾਣੇ ਤੋਂ ਪਰਹੇਜ਼ ਕਰੋ।
  • ਪਿਸ਼ਾਬ 'ਚ ਜਲਣ ਜਾਂ ਬਦਲਾਅ ਹੋਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਮਾਹਿਰਾਂ ਦਾ ਕਹਿਣਾ ਹੈ ਕਿ ਕਿਡਨੀ ਦੀ ਬੀਮਾਰੀ ਹੌਲੀ-ਹੌਲੀ ਵਧਦੀ ਹੈ ਪਰ ਜੇ ਲੱਛਣ ਸਮੇਂ ’ਤੇ ਪਛਾਣੇ ਜਾਣ ਅਤੇ ਇਲਾਜ ਕੀਤਾ ਜਾਵੇ, ਤਾਂ ਗੰਭੀਰ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News