ਮਾਈਗ੍ਰੇਨ ਤੋਂ ਹੋ ਪਰੇਸ਼ਾਨ ਤਾਂ ਇਸ ਤਰੀਕੇ ਨਾਲ ਖਾਓ ਸੇਬ ! ਦੂਰ ਹੋਣਗੇ ਕਈ ਰੋਗ
Wednesday, Aug 27, 2025 - 05:10 PM (IST)

ਵੈੱਬ ਡੈਸਕ- ਮਾਈਗ੍ਰੇਨ ਦਾ ਦਰਦ ਕਈ ਵਾਰ ਇੰਨਾ ਭਿਆਨਕ ਹੋ ਜਾਂਦਾ ਹੈ ਕਿ ਮਰੀਜ਼ ਨੂੰ ਉਲਟੀਆਂ ਹੋਣ ਲੱਗਦੀਆਂ ਹਨ ਅਤੇ ਸਿਰ ਫਟਣ ਵਰਗਾ ਮਹਿਸੂਸ ਹੁੰਦਾ ਹੈ। ਦਵਾਈ ਤੋਂ ਬਿਨਾਂ ਇਸ ਤੋਂ ਛੁਟਕਾਰਾ ਮਿਲਣਾ ਮੁਸ਼ਕਲ ਹੁੰਦਾ ਹੈ। ਪਰ ਹਾਲ ਹੀ 'ਚ ਇਕ ਸਿਹਤ ਮਾਹਿਰ ਵਲੋਂ ਆਸਾਨ ਨੁਸਖਾ ਦੱਸਿਆ ਗਿਆ ਹੈ ਜਿਸ ਨਾਲ ਮਾਈਗ੍ਰੇਨ ਦੇ ਅਟੈਕ ਤੋਂ ਰਾਹਤ ਮਿਲ ਸਕਦੀ ਹੈ। ਉਨ੍ਹਾਂ ਮੁਤਾਬਕ, ਜੇ ਸੇਬ 'ਚ ਲੌਂਗ ਲਗਾ ਕੇ ਖਾਧਾ ਜਾਵੇ ਤਾਂ ਇਹ ਮਾਈਗ੍ਰੇਨ ਹੀ ਨਹੀਂ, ਸਾਹ ਫੁੱਲਣ ਦੀ ਸਮੱਸਿਆ ਅਤੇ ਆਮ ਸਿਰਦਰਦ ਤੋਂ ਵੀ ਛੁਟਕਾਰਾ ਦੇ ਸਕਦਾ ਹੈ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਸੇਬ ਖਾਣ ਦਾ ਤਰੀਕਾ
- ਇਕ ਸੇਬ ਨੂੰ ਚੰਗੀ ਤਰ੍ਹਾਂ ਧੋ ਲਓ।
- ਟੂਥਪਿਕ ਦੀ ਸਹਾਇਤਾ ਨਾਲ ਸੇਬ 'ਚ 5 ਛੋਟੇ ਛੋਟੇ ਛੇਕ ਕਰੋ।
- ਹੁਣ ਇਨ੍ਹਾਂ ਛੇਕਾਂ 'ਚ ਲੌਂਗ ਨੂੰ ਫੁੱਲ ਵਾਲੀ ਸਾਈਡ ਅੰਦਰ ਕਰਕੇ ਲਗਾ ਦਿਓ।
- ਸੇਬ ਨੂੰ ਰਾਤ ਭਰ ਅਜਿਹਾ ਹੀ ਰੱਖੋ।
- ਸਵੇਰੇ ਲੌਂਗ ਕੱਢ ਕੇ ਬਿਨਾਂ ਕੱਟੇ ਸੇਬ ਨੂੰ ਚਬਾ ਕੇ ਖਾ ਲਓ।
- ਜੇ ਇਹ ਤਰੀਕਾ 15 ਦਿਨ ਤੱਕ ਅਪਣਾਇਆ ਜਾਵੇ ਤਾਂ ਕਮਾਲ ਦੇ ਨਤੀਜੇ ਮਿਲ ਸਕਦੇ ਹਨ।
ਇਹ ਵੀ ਪੜ੍ਹੋ : ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ
ਸੇਬ ਦੇ ਫਾਇਦੇ
ਰੋਜ਼ ਇਕ ਸੇਬ ਖਾਣ ਨਾਲ ਦਿਲ ਤੰਦਰੁਸਤ ਰਹਿੰਦਾ ਹੈ, ਪਾਚਨ ਪ੍ਰਕਿਰਿਆ ਸੁਧਰਦੀ ਹੈ ਅਤੇ ਜਿਗਰ ਦੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਇਹ ਕਿਡਨੀ ਫੰਕਸ਼ਨ, ਦਿਮਾਗੀ ਸਿਹਤ ਅਤੇ ਚਮੜੀ ਦੀ ਰੌਣਕ ਲਈ ਵੀ ਬਹੁਤ ਲਾਭਦਾਇਕ ਹੈ।
ਲੌਂਗ ਦੇ ਫਾਇਦੇ
ਲੌਂਗ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਦੰਦਾਂ ਅਤੇ ਮੂੰਹ ਦੀ ਸਿਹਤ ਨੂੰ ਸੁਧਾਰਦੇ ਹਨ। ਇਹ ਗੈਸ, ਅਪਚ, ਖੰਘ, ਅਸਥਮਾ ਅਤੇ ਬ੍ਰੌਨਕਾਈਟਿਸ ਤੋਂ ਰਾਹਤ ਦਿੰਦੀ ਹੈ। ਨਾਲ ਹੀ, ਲੌਂਗ ਬਲੱਡ ਸ਼ੂਗਰ ਨੂੰ ਕਾਬੂ ਕਰਨ 'ਚ ਵੀ ਮਦਦਗਾਰ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8