ਪੈਰਾਸੀਟਾਮੋਲ, ਪੇਨ ਕਿੱਲਰਜ਼ ਜਾਂ ਖੰਘ ਦੀ ਦਵਾਈ ਲੈਣ ਤੋਂ ਪਹਿਲਾਂ ਸਾਵਧਾਨ ! ਹੋ ਸਕਦੀਆਂ ਹਨ ਇਹ ਗੰਭੀਰ ਸਮੱਸਿਆਵਾਂ

Saturday, Aug 30, 2025 - 01:19 PM (IST)

ਪੈਰਾਸੀਟਾਮੋਲ, ਪੇਨ ਕਿੱਲਰਜ਼ ਜਾਂ ਖੰਘ ਦੀ ਦਵਾਈ ਲੈਣ ਤੋਂ ਪਹਿਲਾਂ ਸਾਵਧਾਨ ! ਹੋ ਸਕਦੀਆਂ ਹਨ ਇਹ ਗੰਭੀਰ ਸਮੱਸਿਆਵਾਂ

ਵੈਬ ਡੈਸਕ- ਇੰਟਰਨੇਸ਼ਨਲ ਓਵਰਡੋਜ਼ ਅਵੇਅਰਨੈਸ ਡੇ ਮੌਕੇ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਘਰ 'ਚ ਮਿਲਣ ਵਾਲੀਆਂ ਆਮ ਦਵਾਈਆਂ ਦਾ ਜ਼ਿਆਦਾ ਸੇਵਨ ਜਾਨਲੇਵਾ ਹੋ ਸਕਦਾ ਹੈ। ਹਾਲ ਹੀ 'ਚ ਬੈਂਗਲੂਰ ਦੇ ਇਕ 24 ਸਾਲਾ ਨੌਜਵਾਨ ਨੂੰ ਐਮਰਜੈਂਸੀ 'ਚ ਲਿਆਂਦਾ ਗਿਆ। ਉਸ ਨੂੰ ਤੇਜ਼ ਪੇਟ ਦਰਦ ਅਤੇ ਲਗਾਤਾਰ ਉਲਟੀਆਂ ਦੀ ਸ਼ਿਕਾਇਤ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਉਸ ਨੇ ਪੈਰਾਸੀਟਾਮੋਲ ਦੀਆਂ 15 ਗੋਲੀਆਂ ਇਕ ਹੀ ਦਿਨ 'ਚ ਖਾ ਲਈਆਂ ਸਨ। ਨੌਜਵਾਨ ਨੂੰ ਹਮੇਸ਼ਾ ਗੈਸਟ੍ਰਿਕ ਅਤੇ ਛਾਤੀ 'ਚ ਦਰਦ ਦੀ ਸਮੱਸਿਆ ਰਹਿੰਦੀ ਸੀ। ਡਾਕਟਰ ਨੇ ਉਸ ਨੂੰ ਐਸਿਡਿਟੀ ਦੀ ਦਵਾਈ ਦਿੱਤੀ ਸੀ ਪਰ ਜਦੋਂ ਉਸ ਨੇ ਫਾਰਮੇਸੀ ਤੋਂ ਦਵਾਈ ਲਈ ਤਾਂ ਨਾਲ ਪੈਰਾਸੀਟਾਮੋਲ ਵੀ ਲੈ ਲਈ। ਰਾਤ ਨੂੰ ਦਰਦ ਵਧਿਆ ਤਾਂ ਉਸ ਨੇ ਪਹਿਲਾਂ ਐਸਿਡਿਟੀ ਦੀ ਦਵਾਈ ਲਈ ਅਤੇ ਫਿਰ ਇਕ-ਇਕ ਪੈਰਾਸੀਟਾਮੋਲ ਦੀਆਂ ਗੋਲੀਆਂ ਖਾ ਲਈਆਂ। ਦਰਦ ਘੱਟ ਨਹੀਂ ਹੋਇਆ ਤਾਂ ਅਗਲੇ 10 ਘੰਟਿਆਂ 'ਚ ਉਸ ਨੇ 15 ਗੋਲੀਆਂ ਖਾ ਲਈਆਂ। ਨੌਜਵਾਨ ਨੇ ਜਾਣ ਬੁੱਝ ਕੇ ਨਹੀਂ ਸਗੋਂ ਅਗਿਆਨਤਾ 'ਚ ਇੰਨੀਆਂ ਗੋਲੀਆਂ ਖਾ ਲਈਆਂ। ਉਸ ਨੇ ਸੋਚਿਆ ਸੀ ਕਿ 'ਜਿੰਨੀ ਜ਼ਿਆਦਾ ਗੋਲੀ, ਓਨੀ ਜਲਦੀ ਆਰਾਮ।' ਇਸੇ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਲਈ 31 ਅਗਸਤ ਨੂੰ ਇੰਟਰਨੈਸ਼ਨਲ ਓਵਰਡੋਜ਼ ਅਵੇਅਰਨੈਸ ਡੇਅ ਮਨਾਇਆ ਜਾਂਦਾ ਹੈ। 

ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ

ਇਹ ਹਨ ਚਾਰ ਸਭ ਤੋਂ ਕਾਮਨ ਦਵਾਈਆਂ ਅਤੇ ਇਨ੍ਹਾਂ ਦੇ ਖਤਰੇ:

ਪੈਰਾਸੀਟਾਮੋਲ (Paracetamol): ਹਰ ਘਰ 'ਚ ਮਿਲਦੀ ਹੈ, ਪਰ ਓਵਰਡੋਜ਼ ਨਾਲ ਲਿਵਰ ਫੇਲ ਹੋ ਸਕਦਾ ਹੈ ਅਤੇ ਕਈ ਵਾਰ ਸਮੇਂ ਰਹਿੰਦੇ ਲੱਛਣ ਵੀ ਨਹੀਂ ਦਿੱਸਦੇ। 
ਪੇਨਕਿਲਰਸ (Painkillers): ਦਰਦ 'ਚ ਆਰਾਮ ਲਈ ਵਰਤੀ ਜਾਂਦੀਆਂ ਹਨ, ਪਰ ਵੱਧ ਡੋਜ਼ ਨਾਲ ਅਲਸਰ, ਕਿਡਨੀ ਅਤੇ ਦਿਲ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਐਂਟੀਬਾਇਓਟਿਕਸ (Antibiotics): ਇਨ੍ਹਾਂ ਦਾ ਗਲਤ ਜਾਂ ਵੱਧ ਵਰਤੋਂ ਕਰਨਾ ਲਿਵਰ ਤੇ ਕਿਡਨੀ 'ਤੇ ਬੁਰਾ ਅਸਰ ਪਾਂਦਾ ਹੈ ਅਤੇ ਰੋਗ-ਪ੍ਰਤੀਰੋਧਕ ਸ਼ਕਤੀ ਘਟਾ ਸਕਦਾ ਹੈ।
ਕਫ ਸਿਰਪ: ਇਸ ਦੇ ਜ਼ਿਆਦਾ ਸੇਵਨ ਨਾਲ ਸੈਂਟਰਲ ਨਰਵਸ ਸਿਸਟਮ ਨੂੰ ਦਬਾ ਦਿੰਦਾ ਹੈ। ਇਸ ਨਾਲ ਬ੍ਰੀਦਿੰਗ ਇਸ਼ੂ ਹੋ ਸਕਦੇ ਹਨ।

ਇਹ ਵੀ ਪੜ੍ਹੋ : ਭੁੱਲ ਕੇ ਵੀ ਇਕੱਠੀਆਂ ਨਾ ਖਾਓ ਇਹ 2 ਦਵਾਈਆਂ, ਨਹੀਂ ਤਾਂ ਜਾਣਾ ਪੈ ਸਕਦੈ ਹਸਪਤਾਲ

ਓਵਰਡੋਜ਼ ਤੋਂ ਬਚਣ ਲਈ "3T ਫਾਰਮੂਲਾ" ਅਪਣਾਓ:

  • ਟਾਈਮ- ਦਵਾਈ ਕਦੋਂ ਲੈਣੀ ਹੈ ਅਲਾਰਮ ਸੈੱਟ ਕਰੋ। ਜਿਵੇਂ ਸਵੇਰੇ 9 ਵਜੇ ਬੀਪੀ ਦੀ ਗੋਲੀ।
  • ਟੈਬਲੈਟ (Tablet): ਦਵਾਈ ਲੈਣ ਤੋਂ ਬਾਅਦ ਸਟ੍ਰਿਪ 'ਤੇ ਪੈਨ ਨਾਲ ਨਿਸ਼ਾਨ ਲਗਾਓ। ਇਸ ਨਾਲ ਮੁੜ ਉਹੀ ਗੋਲੀ ਖਾਣ ਦੀ ਗਲਤੀ ਨਹੀਂ ਹੋਵੇਗੀ। 
  • ਟਾਰਗੇਟ (Target): ਦਵਾਈ 'ਤੇ ਲਿਖ ਦਿਓ ਕਿ ਇਹ ਗੋਲੀ ਕਿਹੜੀ ਬੀਮਾਰੀ ਲਈ ਹੈ। ਇਸ ਨਾਲ ਗਲਤ ਦਵਾਈ ਖਾਣ ਦਾ ਖ਼ਦਸ਼ਾ ਘਟੇਗਾ। 
  • ਡਾਕਟਰਾਂ ਦੀ ਸਲਾਹ ਹੈ ਕਿ ਆਪਣੇ ਆਪ ਦਵਾਈਆਂ ਲੈਣ ਦੀ ਆਦਤ ਤੋਂ ਬਚੋ ਅਤੇ ਹਮੇਸ਼ਾ ਸਿਰਫ਼ ਮਾਹਿਰ ਦੀ ਸਲਾਹ 'ਤੇ ਹੀ ਖੁਰਾਕ ਨਿਰਧਾਰਤ ਕਰੋ

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News