C-Section ਤੋਂ ਬਾਅਦ ਔਰਤਾਂ ਦੀ ਕਮਰ ''ਚ ਰਹਿੰਦੀ ਹੈ ਦਰਦ, ਇਸ ਪਾਊਡਰ ਨਾਲ ਮਿਲੇਗੀ ਰਾਹਤ
Friday, Aug 22, 2025 - 11:47 AM (IST)

ਹੈਲਥ ਡੈਸਕ- ਕਮਰ ਦਾ ਦਰਦ ਆਮ ਤੌਰ 'ਤੇ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਹੋ ਸਕਦਾ ਹੈ। ਇਸ ਦੇ ਕਾਰਨ ਪੋਸ਼ਣ ਦੀ ਕਮੀ, ਗਲਤ ਭਾਰੀ ਕੰਮ ਕਰਨਾ ਜਾਂ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਪਰ ਡਿਲਿਵਰੀ ਤੋਂ ਬਾਅਦ ਔਰਤਾਂ, ਖ਼ਾਸ ਕਰਕੇ ਜਿਨ੍ਹਾਂ ਦਾ ਸੀਜ਼ੇਰੀਅਨ ਆਪਰੇਸ਼ਨ ਹੋਇਆ ਹੁੰਦਾ ਹੈ, ਉਨ੍ਹਾਂ ਨੂੰ ਕਮਰ ਦਰਦ ਦੀ ਸਮੱਸਿਆ ਵੱਧ ਪਰੇਸ਼ਾਨ ਕਰਦੀ ਹੈ। ਡਾਕਟਰਾਂ ਦੇ ਮੁਤਾਬਕ, ਆਪਰੇਸ਼ਨ ਦੌਰਾਨ ਰੀੜ੍ਹ ਦੀ ਹੱਡੀ 'ਚ ਦਿੱਤਾ ਜਾਣ ਵਾਲਾ ਐਨੇਸਥੀਸ਼ੀਆ ਦਾ ਇੰਜੈਕਸ਼ਨ ਅਕਸਰ ਲੰਬੇ ਸਮੇਂ ਤੱਕ ਦਰਦ ਦਾ ਕਾਰਨ ਬਣਦਾ ਹੈ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਕਮਰ ਦਰਦ ਤੋਂ ਆਰਾਮ ਲਈ ਆਯੁਰਵੈਦਿਕ ਨੁਸਖ਼ੇ
ਆਯੁਰਵੈਦਿਕ ਮਾਹਿਰਾਂ ਦੇ ਅਨੁਸਾਰ, ਕੁਝ ਘਰੇਲੂ ਨੁਸਖ਼ਿਆਂ ਨਾਲ ਦਰਦ 'ਤੇ ਕਾਬੂ ਪਾਇਆ ਜਾ ਸਕਦਾ ਹੈ:-
ਪੌਸ਼ਟਿਕ ਪਾਊਡਰ ਨੁਸਖ਼ਾ
- 100 ਗ੍ਰਾਮ ਮਖਾਣੇ
- 50 ਗ੍ਰਾਮ ਖਸਖਸ
- 50 ਗ੍ਰਾਮ ਸਫ਼ੇਦ ਤਿਲ
- 50 ਗ੍ਰਾਮ ਤਰਬੂਜ਼ ਦੇ ਬੀਜ
- ਇਹ ਸਾਰੀਆਂ ਚੀਜ਼ਾਂ ਨੂੰ ਦੇਸੀ ਘਿਓ 'ਚ ਹਲਕਾ ਭੂੰਨ ਲਓ। ਫਿਰ ਠੰਡਾ ਕਰਕੇ ਮਿਕਸੀ 'ਚ ਪੀਸ ਕੇ ਪਾਊਡਰ ਤਿਆਰ ਕਰੋ। ਇਸ ਪਾਊਡਰ ਦਾ ਇਕ-ਇਕ ਚਮਚ ਸਵੇਰੇ-ਸ਼ਾਮ ਦੁੱਧ ਨਾਲ ਸੇਵਨ ਕਰੋ। ਇਸ ਨਾਲ ਕਮਰ ਦਰਦ ਤੋਂ ਕਾਫ਼ੀ ਰਾਹਤ ਮਿਲਦੀ ਹੈ।
ਇਹ ਵੀ ਪੜ੍ਹੋ : ਸਮਾਰਟ ਟਿਪਸ ਨਾਲ ਘਟਾਓ Electricity Bill, ਅੱਜ ਤੋਂ ਹੀ Follow ਕਰੋ ਇਹ ਸੁਝਾਅ
ਹੋਰ ਘਰੇਲੂ ਇਲਾਜ
ਸਿਕਾਈ- ਗਰਮ ਪਾਣੀ ਦੀ ਬੋਤਲ ਜਾਂ ਜੈਲ ਪੈਕ ਨਾਲ ਕਮਰ ਦੀ ਸਿਕਾਈ ਕਰਨ ਨਾਲ ਤੁਰੰਤ ਆਰਾਮ ਮਿਲਦਾ ਹੈ।
ਤੇਲ ਦੀ ਮਾਲਿਸ਼– ਸਰ੍ਹੋਂ ਦੇ ਤੇਲ 'ਚ ਲਸਣ, ਅਜਵਾਇਨ ਅਤੇ ਮੇਥੀ ਦਾਣੇ ਪਾ ਕੇ ਉਬਾਲੋ। ਇਸ ਤੇਲ ਨੂੰ ਕੋਸਾ ਕਰ ਕੇ ਕਮਰ ਦੀ ਮਾਲਿਸ਼ ਕਰਨ ਨਾਲ ਦਰਦ ਤੋਂ ਆਰਾਮ ਮਿਲਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜੇ ਡਿਲਿਵਰੀ ਤੋਂ ਬਾਅਦ ਕਮਰ ਦਰਦ ਲੰਬੇ ਸਮੇਂ ਤੱਕ ਰਹੇ ਤਾਂ ਘਰੇਲੂ ਨੁਸਖ਼ਿਆਂ ਦੇ ਨਾਲ-ਨਾਲ ਡਾਕਟਰੀ ਸਲਾਹ ਵੀ ਲੈਣੀ ਜ਼ਰੂਰੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8