ਰਾਤ ਦੀ ਚੰਗੀ ਨੀਂਦ ਮਗਰੋਂ ਵੀ ਕਿਉਂ ਦਿਨੇ ਆਉਂਦੀ ਹੈ ਨੀਂਦ? ਜਾਣੋ ਕਾਰਨ
Monday, Nov 24, 2025 - 05:42 PM (IST)
ਵੈੱਬ ਡੈਸਕ- ਕਈ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਰਾਤ ਨੂੰ ਪੂਰੀ ਨੀਂਦ ਲੈਣ ਦੇ ਬਾਵਜੂਦ ਅਗਲੇ ਦਿਨ ਸੁਸਤੀ, ਥਕਾਵਟ ਅਤੇ ਵਾਰ-ਵਾਰ ਨੀਂਦ ਆਉਣ ਲੱਗਦੀ ਹੈ। ਇਸ ਨਾਲ ਕੰਮ 'ਤੇ ਧਿਆਨ ਨਹੀਂ ਲੱਗਦਾ, ਸਰੀਰ ਕਮਜ਼ੋਰ ਮਹਿਸੂਸ ਹੁੰਦਾ ਹੈ ਅਤੇ ਆਲਸ ਵਧ ਜਾਂਦਾ ਹੈ। ਮਾਹਿਰਾਂ ਅਨੁਸਾਰ, ਇਹ ਲੱਛਣ ਹਾਈਪਰਸੋਮਨੀਆ (Excessive Daytime Sleepiness) ਦਾ ਸੰਕੇਤ ਹੋ ਸਕਦੇ ਹਨ।
ਦਿਨ 'ਚ ਨੀਂਦ ਕਿਉਂ ਆਉਂਦੀ ਹੈ?
ਇਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਰਾਤ ਦੀ ਨੀਂਦ ਗਹਿਰੀ ਨਾ ਹੋਵੇ ਜਾਂ ਵਾਰ-ਵਾਰ ਟੁੱਟੇ ਤਾਂ ਦਿਨ 'ਚ ਨੀਂਦ ਦਾ ਮਹਿਸੂਸ ਹੁੰਦੀ ਹੈ। ਇਸ ਦੇ ਨਾਲ ਹੋਰ ਕਾਰਣ ਇਹ ਵੀ ਹੋ ਸਕਦੇ ਹਨ:
ਰਾਤ ਨੂੰ ਵਾਰ-ਵਾਰ ਨੀਂਦ ਖੁੱਲਣਾ
- ਸੌਂਣ–ਜਾਗਣ ਦਾ ਅਨਿਯਮਿਤ ਰੁਟੀਨ
- ਸੌਂਣ ਤੋਂ ਪਹਿਲਾਂ ਫੋਨ ਵਰਤਣਾ
- ਕੁਝ ਦਵਾਈਆਂ ਦੇ ਸਾਈਡ ਇਫੈਕਟ
- ਸ਼ਰਾਬ ਅਤੇ ਕੈਫੀਨ ਦੀ ਵੱਧ ਖਪਤ
- ਬੇਹੱਦ ਤਣਾਅ
ਦਿਨ 'ਚ ਨੀਂਦ ਭਜਾਉਣ ਦੇ ਸੌਖੇ ਤਰੀਕੇ
1. ਚੰਗੀ ਸਲੀਪ ਹਾਈਜੀਨ ਅਪਣਾਓ
- ਕਈ ਵਾਰ 8 ਘੰਟੇ ਸੌਣ ਦੇ ਬਾਵਜੂਦ ਨੀਂਦ ਗਹਿਰੀ ਨਹੀਂ ਹੁੰਦੀ। ਇਸ ਲਈ:
- ਹਰ ਰੋਜ਼ ਇਕੋ ਸਮੇਂ ਸੋਵੋ ਅਤੇ ਜਾਗੋ
- ਕਮਰੇ 'ਚ ਰੋਸ਼ਨੀ ਅਤੇ ਰੌਲਾ ਘੱਟ ਰੱਖੋ
- ਸੌਂਣ ਤੋਂ ਪਹਿਲਾਂ ਮੋਬਾਈਲ–ਟੀਵੀ ਤੋਂ ਦੂਰ ਰਹੋ
- ਸੌਂਣ ਤੋਂ 2 ਘੰਟੇ ਪਹਿਲਾਂ ਭਾਰੀ ਖਾਣਾ ਨਾ ਖਾਓ
2. ਦਵਾਈਆਂ ਚੈਕ ਕਰੋ
ਐਂਟੀ-ਐਲਰਜੀ, ਐਂਟੀ-ਡਿਪ੍ਰੈਸ਼ਨ ਅਤੇ ਐਂਟੀ-ਐਂਜ਼ਾਇਟੀ ਦਵਾਈਆਂ ਨੀਂਦ ਵਧਾ ਸਕਦੀਆਂ ਹਨ। ਜੇ ਤੁਸੀਂ ਇਨ੍ਹਾਂ 'ਚੋਂ ਕੋਈ ਦਵਾਈ ਲੈ ਰਹੇ ਹੋ, ਤਾਂ ਡਾਕਟਰ ਨਾਲ ਸਲਾਹ ਕਰੋ।
3. ਫਾਸਟ ਮਿਊਜ਼ਿਕ ਸੁਣੋ
ਹਲਕਾ-ਫੁਲਕਾ ਤੇਜ਼ ਮਿਊਜ਼ਿਕ ਸੁਣਨਾ ਊਰਜਾ ਵਧਾਉਂਦਾ ਹੈ ਅਤੇ ਨੀਂਦ ਦੂਰ ਕਰਨ 'ਚ ਮਦਦ ਕਰਦਾ ਹੈ।
4. ਹਲਕੀ ਵਾਕ ਕਰੋ
ਲੰਮੇ ਸਮੇਂ ਤੱਕ ਇਕੋ ਜਗ੍ਹਾ ਬੈਠਣ ਨਾਲ ਵੀ ਨੀਂਦ ਆਉਣ ਲੱਗਦੀ ਹੈ। ਹਰ 1–2 ਘੰਟਿਆਂ ਬਾਅਦ 5 ਮਿੰਟ ਤੱਕ ਤੁਰੋ–ਫਿਰੋ।
5. ਸ਼ਰਾਬ ਅਤੇ ਕੈਫੀਨ ਘਟਾਓ
ਸ਼ਰਾਬ ਰਾਤ ਦੀ ਨੀਂਦ ਤੋੜਦੀ ਹੈ ਅਤੇ ਕੈਫੀਨ ਨੀਂਦ ਦੀ ਗੁਣਵਤਾ ਤੇ ਅਸਰ ਪਾਉਂਦੀ ਹੈ। ਖਾਸਕਰ ਸ਼ਾਮ ਤੋਂ ਬਾਅਦ ਦੋਵਾਂ ਦਾ ਪਰਹੇਜ਼ ਕਰੋ।
ਜ਼ਰੂਰਤ ਪਏ ਤਾਂ ਡਾਕਟਰ ਨਾਲ ਸੰਪਰਕ ਕਰੋ
ਜੇ ਦਿਨ ਦੀ ਨੀਂਦ ਲਗਾਤਾਰ ਆ ਰਹੀ ਹੈ, ਤਾਂ ਇਹ ਸਰੀਰ 'ਚ ਕਿਸੇ ਪੋਸ਼ਕ ਤੱਤ ਦੀ ਕਮੀ ਜਾਂ ਕਿਸੇ ਲੁਕਵੇਂ ਰੋਗ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਮਾਹਿਰ ਡਾਕਟਰ ਨਾਲ ਚੈਕਅੱਪ ਕਰਵਾਉਣਾ ਲਾਜ਼ਮੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
