ਸਾਵਧਾਨ! ਵਾਲਾਂ ''ਤੇ ਹੀਟਿੰਗ ਮਸ਼ੀਨਾਂ ਅਤੇ ਕੈਮੀਕਲ ਸ਼ੈਂਪੂ ਦੀ ਵੱਧ ਵਰਤੋਂ ਪੈ ਸਕਦੀ ਹੈ ਭਾਰੀ, ਜਾਣੋ ਕਿਵੇਂ ਬਚੀਏ
Tuesday, Mar 10, 2026 - 03:14 PM (IST)
ਵੈੱਬ ਡੈਸਕ - ਅੱਜ-ਕੱਲ੍ਹ ਹਰ ਕੋਈ ਸਟਾਈਲਿਸ਼ ਦਿਖਣ ਲਈ ਆਪਣੇ ਵਾਲਾਂ 'ਤੇ ਕਈ ਤਰ੍ਹਾਂ ਦੇ ਪ੍ਰਯੋਗ ਕਰਦਾ ਹੈ। ਵਾਲਾਂ ਨੂੰ Straightening ਕਰਨਾ ਜਾਂ Curling ਕਰਨਾ ਇਕ ਆਮ ਰੁਝਾਨ ਬਣ ਗਿਆ ਹੈ ਪਰ ਸਿਹਤ ਮਾਹਿਰਾਂ ਅਤੇ ਹੇਅਰ ਡਰੈਸਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੀਟਿੰਗ ਟੂਲਸ ਅਤੇ ਕੈਮੀਕਲ ਵਾਲੇ ਉਤਪਾਦਾਂ ਦੀ ਜ਼ਿਆਦਾ ਵਰਤੋਂ ਵਾਲਾਂ ਦੀ ਜੜ੍ਹ ਨੂੰ ਕਮਜ਼ੋਰ ਕਰ ਸਕਦੀ ਹੈ, ਜਿਸ ਨਾਲ ਵਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਸਕਦੇ ਹਨ ਜਾਂ ਝੜ ਸਕਦੇ ਹਨ।
ਹੀਟਿੰਗ ਮਸ਼ੀਨਾਂ ਦੇ ਨੁਕਸਾਨ :-
ਨਮੀ ਦਾ ਖ਼ਤਮ ਹੋਣਾ
- ਵਾਲਾਂ 'ਤੇ ਵਾਰ-ਵਾਰ ਗਰਮ ਮਸ਼ੀਨਾਂ ਦੀ ਵਰਤੋਂ ਕਰਨ ਨਾਲ ਵਾਲਾਂ ਦੀ ਕੁਦਰਤੀ ਨਮੀ ਖ਼ਤਮ ਹੋ ਜਾਂਦੀ ਹੈ, ਜਿਸ ਨਾਲ ਉਹ ਸੁੱਕੇ ਅਤੇ ਬੇਜਾਨ ਹੋ ਜਾਂਦੇ ਹਨ।
ਦੋ-ਮੂੰਹੇ ਵਾਲ
- ਤੇਜ਼ ਗਰਮੀ ਵਾਲਾਂ ਦੇ ਪ੍ਰੋਟੀਨ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਕਾਰਨ ਦੋ-ਮੂੰਹੇ ਵਾਲਾਂ ਦੀ ਸਮੱਸਿਆ ਵਧ ਜਾਂਦੀ ਹੈ।
ਵਾਲਾਂ ਦਾ ਟੁੱਟਣਾ
- ਜੜ੍ਹਾਂ ਕਮਜ਼ੋਰ ਹੋਣ ਕਾਰਨ ਵਾਲ ਵਿਚਕਾਰੋਂ ਟੁੱਟਣ ਲੱਗਦੇ ਹਨ।
ਕੈਮੀਕਲ ਸ਼ੈਂਪੂ ਤੋਂ ਖ਼ਤਰਾ :-
ਬਾਜ਼ਾਰ 'ਚ ਮਿਲਣ ਵਾਲੇ ਜ਼ਿਆਦਾਤਰ ਸ਼ੈਂਪੂਆਂ 'ਚ Sulphates ਅਤੇ Parabens ਵਰਗੇ ਖ਼ਤਰਨਾਕ ਕੈਮੀਕਲ ਹੁੰਦੇ ਹਨ। ਇਹ ਸ਼ੈਂਪੂ ਸਿਰ ਦੀ ਚਮੜੀ ਦੇ ਕੁਦਰਤੀ ਤੇਲ ਨੂੰ ਸਾਫ਼ ਕਰ ਦਿੰਦੇ ਹਨ, ਜਿਸ ਨਾਲ ਸਿਰ ਵਿੱਚ ਖੁਜਲੀ, ਡੈਂਡਰਫ ਅਤੇ ਐਲਰਜੀ ਹੋ ਸਕਦੀ ਹੈ।
ਬਚਾਅ ਦੇ ਤਰੀਕੇ ਤੇ ਕੁਦਰਤੀ ਬਦਲ :-
ਹੀਟ ਪ੍ਰੋਟੈਕਟੈਂਟ
- ਜੇਕਰ ਮਸ਼ੀਨ ਦੀ ਵਰਤੋਂ ਕਰਨੀ ਹੀ ਹੈ, ਤਾਂ ਪਹਿਲਾਂ 'ਹੀਟ ਪ੍ਰੋਟੈਕਟੈਂਟ ਸੀਰਮ' ਜ਼ਰੂਰ ਲਗਾਓ।
ਕੁਦਰਤੀ ਸ਼ੈਂਪੂ ਦੀ ਚੋਣ
- ਹਮੇਸ਼ਾ Sulphate-Free ਜਾਂ ਆਯੁਰਵੈਦਿਕ ਸ਼ੈਂਪੂ (ਜਿਵੇਂ ਕਿ ਆਂਵਲਾ, ਰੀਠਾ, ਸ਼ਿਕਾਕਾਈ) ਦੀ ਵਰਤੋਂ ਕਰੋ।
ਤੇਲ ਦੀ ਮਾਲਿਸ਼
- ਹਫ਼ਤੇ 'ਚ ਘੱਟੋ-ਘੱਟ ਦੋ ਵਾਰ ਕੋਸੇ ਨਾਰੀਅਲ ਜਾਂ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰੋ।
ਠੰਡੇ ਪਾਣੀ ਦੀ ਵਰਤੋਂ
- ਵਾਲਾਂ ਨੂੰ ਧੋਣ ਲਈ ਬਹੁਤ ਗਰਮ ਪਾਣੀ ਦੀ ਵਰਤੋਂ ਨਾ ਕਰੋ।
