ਕੀ ਤੁਹਾਡਾ ਬੱਚਾ ਵੀ ਰਾਤ ਨੂੰ ਬਿਸਤਰ ਗਿੱਲਾ ਕਰਦਾ ਹੈ? ਅਪਣਾਓ ਇਹ ਆਸਾਨ ਘਰੇਲੂ ਉਪਾਅ, ਮਿਲੇਗੀ ਤੁਰੰਤ ਰਾਹਤ
Thursday, Feb 26, 2026 - 02:59 PM (IST)
ਵੈੱਬ ਡੈਸਕ - 5 ਤੋਂ 7 ਸਾਲ ਦੀ ਉਮਰ 'ਚ ਵੀ ਜੇਕਰ ਬੱਚਾ ਰਾਤ ਨੂੰ ਸੁੱਦੇ ਸਮੇਂ ਬਿਸਤਰ 'ਤੇ ਪਿਸ਼ਾਬ ਕਰ ਦਿੰਦਾ ਹੈ, ਤਾਂ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਕਦੇ-ਕਦੇ ਇਹ ਜੈਨੇਟਿਕ ਵੀ ਹੁੰਦਾ ਹੈ, ਭਾਵ ਮਾਤਾ-ਪਿਤਾ 'ਚ ਕਿਸੇ ਨੂੰ ਇਹ ਸਮੱਸਿਆ ਰਹੀ ਹੋਵੇ। ਇਸ ਦੇ ਇਲਾਵਾ ਇਹ ਕਿਸੇ ਹੈਲਥ ਪ੍ਰਾਬਲਮ ਕਾਰਨ ਵੀ ਹੋ ਸਕਦਾ ਹੈ। ਪਰ ਜ਼ਿਆਦਾਤਰ ਮਾਮਿਲਆਂ 'ਚ ਬੱਚੇ ਨੂੰ ਸਹੀ ਟ੍ਰੇਨਿੰਗ ਅਤੇ ਆਦਤ ਪਾਉਣ ਦੀ ਲੋੜ ਹੁੰਦੀ ਹੈ।
ਬੱਚੇ 'ਚ ਬਿਸਤਰ ਗਿੱਲਾ ਕਰਨ ਦੀ ਵਜ੍ਹਾ 'ਨੋਕਟਰਨਲ ਐਨਿਉਰੇਸਿਸ' ਕਿਹਾ ਜਾਂਦਾ ਹੈ। ਕਈ ਵਾਰ ਬੱਚੇ ਡੂੰਘੀ ਨੀਂਦ 'ਚ ਹੁੰਦੇ ਹਨ ਅਤੇ ਦਿਮਾਗ ਬਲੈਡਰ ਨੂੰ ਭਰੇ ਹੋਣ ਦਾ ਸੰਕੇਤ ਨਹੀਂ ਭੇਜਦਾ। ਸੁਪਨਿਆਂ 'ਚ ਯੂਰਿਨ ਦੀ ਲੋੜ ਮਹਿਸੂਸ ਕਰਨਾ, ਨੀਂਦ 'ਚ ਜਾਗਣ ਦੀ ਕਮੀ ਅਤੇ ਉਮਰ ਦੇ ਅਨੁਸਾਰ ਦਿਮਾਗ ਅਤੇ ਸਰੀਰ ਦੇ ਅੰਗਾਂ ਵਿਚਾਲੇ ਸੰਬੰਧ ਵਿਕਸਤ ਹੋਣ ਤੱਕ ਇਹ ਸਮੱਸਿਆ ਰਹਿ ਸਕਦੀ ਹੈ। 5 ਸਾਲ ਦੀ ਉਮਰ ਤੱਕ ਕਰੀਬ 15 ਫੀਸਦੀ ਬੱਚੇ ਰਾਤ 'ਚ ਬਿਸਤਰ ਗਿੱਲਾ ਕਰ ਦਿੰਦੇ ਹਨ। 7 ਸਾਲ ਦੇ ਬਾਅਦ ਵੀ ਜੇਕਰ ਸਮੱਸਿਆ ਬਣੀ ਰਹਿੰਦੀ ਹੈ ਤਾਂ ਡਾਕਟਰ ਤੋਂ ਸਲਾਹ ਜ਼ਰੂਰੀ ਹੈ।
ਬੱਚਿਆਂ ਨੂੰ ਕਿਵੇਂ ਦੇਈਏ ਡ੍ਰਾਈ ਬੈਂਡ ਟ੍ਰੇਨਿੰਗ
ਸੌਣ ਤੋਂ ਪਹਿਲਾਂ ਤਰਲ ਚੀਜ਼ਾਂ ਘੱਟ ਦਿਓ, ਦਿਨ 'ਚ ਬੱਚੇ ਨੂੰ ਪਾਣੀ ਅਤੇ ਹੈਲਦੀ ਡ੍ਰਿੰਕਸ ਜ਼ਰੂਰ ਦਿਓ, ਪੁਰ ਸੌਣ ਤੋਂ 1-2 ਘੰਟੇ ਪਹਿਲਾਂ ਬਹੁਤ ਜ਼ਿਆਦਾ ਤਰਲ ਪਦਾਰਥ ਨਾ ਦਿਉ। ਇਸ ਨਾਲ ਰਾਤ 'ਚ ਵਾਰ-ਵਾਰ ਪਿਸ਼ਾਬ ਆਉਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਸੌਣ ਤੋਂ ਪਹਿਲਾਂ ਟਾਇਲਟ ਕਰਵਾਓ: ਰਾਤ ਨੂੰ ਸੌਣ ਤੋਂ
ਪਹਿਲਾਂ ਬੱਚੇ ਨੂੰ ਟਾਇਲਟ ਭੇਜੋ। ਇਸ ਤਰ੍ਹਾਂ ਰੋਜ਼ਾਨਾ ਕਰਨ ਨਾਲ ਬੱਚੇ ਹੌਲੀ-ਹੌਲੀ ਇਹ ਆਦਤ ਸਿੱਖ ਜਾਂਦਾ ਹੈ।
ਡਾਇਪਰ ਦੀ ਵਰਤੋਂ ਬੰਦ ਕਰੋ : ਜੇਕਰ ਬੱਚਾ ਡਾਇਪਰ
ਪਹਿਨਦਾ ਹੈ ਤਾਂ ਇਹ ਉਸ ਦੇ ਲਈ, ਸਹਾਰਾ ਬਣ ਜਾਂਦਾ ਹੈ ਅਤੇ ਦਿਮਾਗ ਨੂੰ ਇਹ ਸੰਕੇਤ ਮਿਲਦਾ ਹੈ ਕਿ ਪਿਸ਼ਾਬ ਕਰਨ ਲਈ ਜਾਗਣ ਦੀ ਲੋੜ ਨਹੀਂ।
ਡਾਇਪਰ ਬੇਦ ਕਰਨ ਨਾਲ ਬੱਚਾ ਆਪਣੇ ਬਾਡੀ ਸੈਗਨਲ ਨੂੰ ਸਮਝਣ ਲੱਗਦਾ ਹੈ।
ਰਾਤ 'ਚ ਬੱਚੇ ਨੂੰ ਹੌਲੀ-ਹੌਲੀ ਜਗਾਓ
ਡਰਾਈ ਬੈਡ ਟ੍ਰੇਨਿੰਗ ਲਈ ਰਾਤ 'ਚ ਬੱਚੇ ਨੂੰ ਕੁਝ ਸਮੇਂ ਲਈ ਜਗਾਉਣਾ ਹੁੰਦਾ ਹੈ। ਪਹਿਲੇ ਦਿਨ, ਰਾਤ ਨੂੰ ਲਗਭਗ 1 ਵਜੇ ਬੱਚੇ ਨੂੰ ਉਠਾਓ ਅਤੇ ਵਾਸ਼ਰੂਮ ਲੈ ਜਾਓ। ਦੂਜੇ ਦਿਨ, ਸੌਣ ਦੇ 3 ਘੰਟੇ ਬਾਅਦ ਜਗਾਓ। ਤੀਜੇ ਤੋਂ ਪੰਜਵੇਂ ਦਿਨ, ਇਸ ਨੂੰ ਦੁਹਰਾਓ। ਛੇਵੀਂ ਰਾਤ ਤੱਕ ਬੱਚੇ ਦੀ ਆਦਤ ਬਣ ਜਾਂਦੀ ਹੈ ਕਿ ਉਹ ਖੁਦ ਹੀ ਜਾਗਣ ਦੀ ਕੋਸ਼ਿਸ਼ ਕਰੇ।
ਰੱਖੋ ਧਿਆਨ
ਬੱਚੇ ਨੂੰ ਬਿਸਤਰ ਗਿੱਲਾ ਕਰਨ 'ਤੇ ਸ਼ਰਮਿੰਦਾ ਨਾ ਕਰੋ, ਸਗੋਂ ਪਿਆਰ ਅਤੇ ਸਮਝਦਾਰੀ ਨਾਲ ਸੰਭਾਲੋ। ਜੇਕਰ ਸਮੱਸਿਆ ਅਚਾਨਕ ਸ਼ੁਰੂ ਹੋ ਜਾਵੇ ਤਾਂ 7 ਸਾਲ ਦੀ ਉਮਰ ਦੇ ਬਾਅਦ ਵੀ ਬਣੀ ਰਹੇ ਤਾਂ ਡਾਕਟਰ ਨਾਲ ਸੰਪਰਕ ਕਰੋ। ਡਰਾਈ ਬੈੱਡ ਟ੍ਰੇਨਿੰਗ ਦੇ ਬਾਅਦ ਵੀ ਜੇਕਰ ਸੁਧਾਰ ਨਹੀਂ ਆਉਂਦਾ ਹੈ, ਤਾਂ ਐਕਸਪਰਟ ਦੀ ਮਦਦ ਲੈਣਾ ਜ਼ਰੂਰੀ ਹੈ। ਬੱਚਿਆਂ 'ਚ ਰਾਤ 'ਚ ਬਿਸਤਰ ਗਿੱਲਾ ਕਰਨਾ ਆਮ ਹੈ ਅਤੇ ਇਹ ਹੌਲੀ-ਹੌਲੀ ਸਹੀ ਟ੍ਰੇਨਿੰਗ ਅਤੇ ਸਮਝਦਾਰੀ ਨਾਲ ਸੁਧਾਰਿਆ ਜਾ ਸਕਦਾ ਹੈ। ਮਾਪਿਆਂ ਨੂੰ ਧੀਰਜ ਰੱਖਣਾ ਚਾਹੀਦਾ ਹੈ ਅਤੇ ਬੱਚੇ ਨੂੰ ਡਰ ਜਾਂ ਸ਼ਰਮਿੰਦਾ ਕੀਤੇ ਬਿਨਾਂ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੀਦਾ।
