ਮਹਿੰਗੇ ਫੇਸ਼ੀਅਲ ਦੀ ਹੁਣ ਲੋੜ ਨਹੀਂ! ਟਮਾਟਰ ਨਾਲ ਪਾਓ ਕੱਚ ਵਰਗੀ ਚਮਕਦਾਰ ਸਕਿਨ, ਜਾਣੋ ਸਹੀ ਤਰੀਕਾ

Saturday, Mar 07, 2026 - 01:03 PM (IST)

ਮਹਿੰਗੇ ਫੇਸ਼ੀਅਲ ਦੀ ਹੁਣ ਲੋੜ ਨਹੀਂ! ਟਮਾਟਰ ਨਾਲ ਪਾਓ ਕੱਚ ਵਰਗੀ ਚਮਕਦਾਰ ਸਕਿਨ, ਜਾਣੋ ਸਹੀ ਤਰੀਕਾ

ਵੈੱਬ ਡੈਸਕ - ਅਜੋਕੇ ਸਮੇਂ 'ਚ ਚਮੜੀ ਦੀ ਦੇਖਭਾਲ ਲਈ ਅਸੀਂ ਮਹਿੰਗੇ ਫੇਸ ਵਾਸ਼ ਅਤੇ ਕਰੀਮਾਂ ਦੀ ਵਰਤੋਂ ਕਰਦੇ ਹਾਂ ਪਰ ਸਾਡੀ ਰਸੋਈ 'ਚ ਮੌਜੂਦ 'ਟਮਾਟਰ' ਚਮੜੀ ਦੀਆਂ ਕਈ ਸਮੱਸਿਆਵਾਂ ਦਾ ਇਕੋ-ਇਕ ਹੱਲ ਹੈ। ਟਮਾਟਰ 'ਚ ਵਿਟਾਮਿਨ-ਸੀ, ਲਾਇਕੋਪੀਨ ਅਤੇ ਐਂਟੀ-ਆਕਸੀਡੈਂਟ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਚਮੜੀ ਨੂੰ ਅੰਦਰੋਂ ਸਾਫ਼ ਕਰਕੇ ਉਸ 'ਚ ਨਵੀਂ ਜਾਨ ਪਾ ਦਿੰਦੇ ਹਨ।

ਚਿਹਰੇ 'ਤੇ ਟਮਾਟਰ ਲਗਾਉਣ ਦੇ ਮੁੱਖ ਲਾਭ :-

Sun Tan ਤੋਂ ਤੁਰੰਤ ਰਾਹਤ  
- ਧੁੱਪ ਕਾਰਨ ਕਾਲੀ ਹੋਈ ਸਕਿਨ ਲਈ ਟਮਾਟਰ ਰਾਮਬਾਣ ਇਲਾਜ ਹੈ। ਟਮਾਟਰ ਦੇ ਰਸ 'ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਚਿਹਰੇ ਦੀ ਟੈਨਿੰਗ ਤੇਜ਼ੀ ਨਾਲ ਖਤਮ ਹੁੰਦੀ ਹੈ।

ਕਿੱਲ-ਮੁਹਾਸਿਆਂ ਅਤੇ ਦਾਗ-ਧੱਬਿਆਂ ਦਾ ਸਫਾਇਆ
- ਟਮਾਟਰ 'ਚ ਮੌਜੂਦ ਐਸਿਡਿਕ ਗੁਣ ਚਿਹਰੇ ਦੇ ਵਾਧੂ ਤੇਲ ਨੂੰ ਕੰਟਰੋਲ ਕਰਦੇ ਹਨ। ਰੋਜ਼ਾਨਾ ਟਮਾਟਰ ਦਾ ਟੁਕੜਾ ਚਿਹਰੇ 'ਤੇ ਰਗੜਨ ਨਾਲ ਕਿੱਲ - ਮੁਹਾਸੇ ਘੱਟ ਹੁੰਦੇ ਹਨ ਅਤੇ ਦਾਗ-ਧੱਬੇ ਹਲਕੇ ਹੋ ਜਾਂਦੇ ਹਨ।

ਖੁੱਲ੍ਹੇ ਰੋਮ-ਛਿਦਰਾਂ ਨੂੰ ਕਰਦਾ ਹੈ ਬੰਦ
- ਜੇਕਰ ਤੁਹਾਡੇ ਚਿਹਰੇ 'ਤੇ ਵੱਡੇ ਰੋਮ-ਛਿਦਰ ਹਨ, ਤਾਂ ਟਮਾਟਰ ਦਾ ਰਸ ਲਗਾਓ। ਇਹ ਕੁਦਰਤੀ ਐਸਟ੍ਰਿੰਜੈਂਟ ਵਜੋਂ ਕੰਮ ਕਰਦਾ ਹੈ ਅਤੇ ਸਕਿਨ ਨੂੰ ਟਾਈਟ ਕਰਦਾ ਹੈ।

ਕੁਦਰਤੀ ਚਮਕ 
- ਟਮਾਟਰ ਸਕਿਨ ਦੇ ਮਰੇ ਹੋਏ ਸੈੱਲਾਂ ਨੂੰ ਹਟਾ ਕੇ ਅੰਦਰੂਨੀ ਨਿਖਾਰ ਬਾਹਰ ਲਿਆਉਂਦਾ ਹੈ। ਇਸ ਨਾਲ ਚਿਹਰਾ ਸਾਫ਼, ਮੁਲਾਇਮ ਅਤੇ ਚਮਕਦਾਰ ਦਿਖਾਈ ਦਿੰਦਾ ਹੈ।

ਵਰਤੋਂ ਕਰਨ ਦੇ 2 ਸੌਖੇ ਤਰੀਕੇ 

ਟਮਾਟਰ ਅਤੇ ਚੀਨੀ 
- ਇਕ ਟਮਾਟਰ ਨੂੰ ਅੱਧਾ ਕੱਟੋ, ਉਸ 'ਤੇ ਥੋੜ੍ਹੀ ਜਿਹੀ ਚੀਨੀ ਪਾਓ ਅਤੇ 5 ਮਿੰਟ ਲਈ ਹਲਕੇ ਹੱਥਾਂ ਨਾਲ ਚਿਹਰੇ 'ਤੇ ਸਕ੍ਰਬ ਕਰੋ। ਇਹ ਚਿਹਰੇ ਦੀ ਸਾਰੀ ਗੰਦਗੀ ਸਾਫ਼ ਕਰ ਦੇਵੇਗਾ।

ਟਮਾਟਰ ਅਤੇ ਦਹੀਂ 
- ਟਮਾਟਰ ਦੇ ਪਲਪ 'ਚ ਇਕ ਚਮਚ ਦਹੀਂ ਮਿਲਾ ਕੇ ਪੇਸਟ ਬਣਾਓ ਅਤੇ 15 ਮਿੰਟ ਲਈ ਚਿਹਰੇ 'ਤੇ ਲਗਾਓ। ਇਹ ਖੁਸ਼ਕ ਚਮੜੀ ਲਈ ਬਹੁਤ ਫਾਇਦੇਮੰਦ ਹੈ।
 


author

Sunaina

Content Editor

Related News