ਵਾਲਾਂ ਦਾ ਝੜਨਾ ਹੋਵੇਗਾ ਬੰਦ! ਰਸੋਈ ਦੀ ਇਸ ਚੀਜ਼ 'ਚ ਛੁਪਿਆ ਹੈ ਲੰਬੇ ਅਤੇ ਕਾਲੇ ਵਾਲਾਂ ਦਾ ਰਾਜ਼

Sunday, Mar 08, 2026 - 12:50 PM (IST)

ਵਾਲਾਂ ਦਾ ਝੜਨਾ ਹੋਵੇਗਾ ਬੰਦ! ਰਸੋਈ ਦੀ ਇਸ ਚੀਜ਼ 'ਚ ਛੁਪਿਆ ਹੈ ਲੰਬੇ ਅਤੇ ਕਾਲੇ ਵਾਲਾਂ ਦਾ ਰਾਜ਼

ਵੈੱਬ ਡੈਸਕ - ਬਦਲਦੇ ਮੌਸਮ, ਪ੍ਰਦੂਸ਼ਣ ਅਤੇ ਗਲਤ ਖਾਣ-ਪੀਣ ਕਾਰਨ ਵਾਲਾਂ ਦਾ ਝੜਨਾ ਇਕ ਵੱਡੀ ਸਮੱਸਿਆ ਬਣ ਚੁੱਕਾ ਹੈ। ਮਹਿੰਗੇ ਸ਼ੈਂਪੂ ਅਤੇ ਤੇਲ ਵਰਤਣ ਦੇ ਬਾਵਜੂਦ ਕਈ ਵਾਰ ਕੋਈ ਫਰਕ ਨਹੀਂ ਪੈਂਦਾ। ਅਜਿਹੇ 'ਚ ਸਾਡੀ ਰਸੋਈ 'ਚ ਮੌਜੂਦ ਮੇਥੀ ਦਾਣਾ ਇਕ ਅਜਿਹਾ ਘਰੇਲੂ ਨੁਸਖ਼ਾ ਹੈ, ਜਿਸ ਨੂੰ ਆਯੁਰਵੇਦ 'ਚ ਵਾਲਾਂ ਲਈ 'ਅੰਮ੍ਰਿਤ' ਮੰਨਿਆ ਗਿਆ ਹੈ।

ਕਿਵੇਂ ਤਿਆਰ ਕਰੀਏ ਮੇਥੀ ਦਾ ਪੇਸਟ?

- ਦੋ ਚਮਚ ਮੇਥੀ ਦਾਣਿਆਂ ਨੂੰ ਰਾਤ ਨੂੰ ਇਕ ਕੱਪ ਪਾਣੀ 'ਚ ਭਿਓਂ ਦਿਓ।
- ਸਵੇਰੇ ਇਨ੍ਹਾਂ ਦਾਣਿਆਂ ਨੂੰ ਪਾਣੀ 'ਚੋਂ ਕੱਢ ਕੇ ਮਿਕਸੀ 'ਚ ਬਾਰੀਕ ਪੀਸ ਲਓ।
 - ਵਧੇਰੇ ਨਿਖਾਰ ਲਈ ਤੁਸੀਂ ਇਸ ਪੇਸਟ 'ਚ ਇਕ ਚਮਚ ਦਹੀਂ ਜਾਂ ਨਾਰੀਅਲ ਤੇਲ ਵੀ ਮਿਲਾ ਸਕਦੇ ਹੋ।
- ਇਸ ਪੇਸਟ ਨੂੰ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਸਿਰੇ ਤੱਕ ਚੰਗੀ ਤਰ੍ਹਾਂ ਲਗਾਓ ਅਤੇ 30 ਤੋਂ 45 ਮਿੰਟ ਲਈ ਛੱਡ ਦਿਓ। ਬਾਅਦ 'ਚ ਕਿਸੇ ਮਾਇਲਡ ਸ਼ੈਂਪੂ ਨਾਲ ਵਾਲ ਧੋ ਲਓ।

ਵਾਲਾਂ ਲਈ ਮੇਥੀ ਦੇ ਚਮਤਕਾਰੀ ਫਾਇਦੇ

- ਮੇਥੀ 'ਚ ਪ੍ਰੋਟੀਨ ਅਤੇ ਨਿਕੋਟਿਨਿਕ ਐਸਿਡ ਹੁੰਦਾ ਹੈ, ਜੋ ਵਾਲਾਂ ਨੂੰ ਜੜ੍ਹੋਂ ਮਜ਼ਬੂਤ ਕਰਦਾ ਹੈ।
- ਇਸ 'ਚ ਮੌਜੂਦ ਐਂਟੀ-ਫੰਗਲ ਗੁਣ ਸਿਰ ਦੀ ਸਿੱਕੀ ਨੂੰ ਖ਼ਤਮ ਕਰਦੇ ਹਨ।
- ਮੇਥੀ 'ਚ 'ਲੇਸੀਥਿਨ' (Lecithin) ਹੁੰਦਾ ਹੈ, ਜੋ ਵਾਲਾਂ ਨੂੰ ਕੁਦਰਤੀ ਚਮਕ ਅਤੇ ਨਰਮਾਹਟ ਦਿੰਦਾ ਹੈ।
- ਇਹ ਵਾਲਾਂ ਦੇ ਫੋਲੀਕਲਸ ਨੂੰ ਦੁਬਾਰਾ ਜੀਵਿਤ ਕਰਕੇ ਨਵੇਂ ਵਾਲ ਉਗਾਉਣ 'ਚ ਮਦਦ ਕਰਦੀ ਹੈ।
 


author

Sunaina

Content Editor

Related News