ਰਾਤ ਨੂੰ ਸੌਣ ਤੋਂ ਪਹਿਲਾਂ ''ਤਲੀਆਂ ਦੇ ਮਾਲਿਸ਼'' ਕਰਨ ਦੇ ਹਨ ਹੈਰਾਨੀਜਨਕ ਫਾਇਦੇ

Sunday, Mar 08, 2026 - 03:56 PM (IST)

ਰਾਤ ਨੂੰ ਸੌਣ ਤੋਂ ਪਹਿਲਾਂ ''ਤਲੀਆਂ ਦੇ ਮਾਲਿਸ਼'' ਕਰਨ ਦੇ ਹਨ ਹੈਰਾਨੀਜਨਕ ਫਾਇਦੇ

ਹੈਲਥ ਡੈਸਕ - ਅੱਜਕੱਲ੍ਹ ਦੇ ਤਣਾਅਪੂਰਨ ਜੀਵਨ 'ਚ ਨੀਂਦ ਨਾ ਆਉਣਾ ਅਤੇ ਸਰੀਰਕ ਥਕਾਵਟ ਇਕ ਵੱਡੀ ਸਮੱਸਿਆ ਬਣ ਗਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ 'ਤੇ ਤੇਲ ਦੀ ਮਾਲਿਸ਼ ਕਰਨਾ ਤੁਹਾਡੇ ਪੂਰੇ ਸਰੀਰ ਦੀ ਕਾਇਆ-ਕਲਪ ਕਰ ਸਕਦਾ ਹੈ? ਆਯੁਰਵੇਦ 'ਚ ਇਸ ਨੂੰ 'ਪਾਦਾਭਯੰਗ' ਕਿਹਾ ਜਾਂਦਾ ਹੈ, ਜੋ ਸਰੀਰ ਦੇ ਕਈ ਰੋਗਾਂ ਨੂੰ ਜੜ੍ਹੋਂ ਖ਼ਤਮ ਕਰਨ ਦੀ ਤਾਕਤ ਰੱਖਦਾ ਹੈ।

ਪੈਰਾਂ ਦੀ ਮਾਲਿਸ਼ ਕਰਨ ਦੇ ਮੁੱਖ ਫਾਇਦੇ :-

ਗੂੜ੍ਹੀ ਅਤੇ ਸਕੂਨ ਭਰੀ ਨੀਂਦ
- ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਾਂ ਵਾਰ-ਵਾਰ ਜਾਗ ਖੁੱਲ੍ਹਦੀ ਹੈ, ਤਾਂ ਪੈਰਾਂ ਦੀ ਮਾਲਿਸ਼ ਕਰਨ ਨਾਲ ਦਿਮਾਗ ਸ਼ਾਂਤ ਹੁੰਦਾ ਹੈ ਅਤੇ ਬਹੁਤ ਵਧੀਆ ਨੀਂਦ ਆਉਂਦੀ ਹੈ।

ਅੱਖਾਂ ਦੀ ਰੌਸ਼ਨੀ ਵਧਾਏ
- ਪੈਰਾਂ ਦੀਆਂ ਤਲੀਆਂ 'ਚ ਅਜਿਹੇ ਪੁਆਇੰਟਸ ਹੁੰਦੇ ਹਨ ਜਿਨ੍ਹਾਂ ਦਾ ਸਿੱਧਾ ਸਬੰਧ ਅੱਖਾਂ ਨਾਲ ਹੁੰਦਾ ਹੈ। ਨਿਯਮਿਤ ਮਾਲਿਸ਼ ਨਾਲ ਅੱਖਾਂ ਦੀ ਥਕਾਵਟ ਦੂਰ ਹੁੰਦੀ ਹੈ ਅਤੇ ਰੌਸ਼ਨੀ ਵਧਦੀ ਹੈ।

ਤਣਾਅ ਅਤੇ ਚਿੰਤਾ ਤੋਂ ਮੁਕਤੀ 
- ਸਰ੍ਹੋਂ ਦੇ ਤੇਲ ਜਾਂ ਦੇਸੀ ਘਿਓ ਨਾਲ ਮਾਲਿਸ਼ ਕਰਨ ਨਾਲ ਮਾਨਸਿਕ ਤਣਾਅ ਘੱਟ ਹੁੰਦਾ ਹੈ ਅਤੇ ਸਰੀਰ ਨੂੰ ਆਰਾਮ ਮਿਲਦਾ ਹੈ।

ਖੂਨ ਦਾ ਦੌਰਾ ਸੁਧਾਰੇ
- ਪੈਰਾਂ ਦੀ ਮਾਲਿਸ਼ ਕਰਨ ਨਾਲ ਪੂਰੇ ਸਰੀਰ 'ਚ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ, ਜਿਸ ਨਾਲ ਥਕਾਵਟ ਮਹਿਸੂਸ ਨਹੀਂ ਹੁੰਦੀ।

ਵਰਤੋਂ ਦਾ ਸਹੀ ਤਰੀਕਾ :-

- ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
- ਹਲਕਾ ਕੋਸਾ ਸਰ੍ਹੋਂ ਦਾ ਤੇਲ ਜਾਂ ਦੇਸੀ ਘਿਓ ਲਓ।
- 5-10 ਮਿੰਟ ਤੱਕ ਦੋਵਾਂ ਪੈਰਾਂ ਦੀਆਂ ਤਲੀਆਂ 'ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ।

 


author

Sunaina

Content Editor

Related News