ਇਸ ਜ਼ਿਲ੍ਹੇ ''ਚ ਬਣਦੀ ਹੈ ਭਾਰਤ ਦੀ ਸਭ ਤੋਂ ਮਹਿੰਗੀ ਸ਼ਰਾਬ! ਕੀਮਤ ਜਾਣ ਉੱਡਣਗੇ ਹੋਸ਼

Thursday, Mar 05, 2026 - 04:42 PM (IST)

ਇਸ ਜ਼ਿਲ੍ਹੇ ''ਚ ਬਣਦੀ ਹੈ ਭਾਰਤ ਦੀ ਸਭ ਤੋਂ ਮਹਿੰਗੀ ਸ਼ਰਾਬ! ਕੀਮਤ ਜਾਣ ਉੱਡਣਗੇ ਹੋਸ਼

ਵੈੱਬ ਡੈਸਕ - ਹੋਲੀ ਵਰਗੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਿੱਥੇ ਸ਼ਰਾਬ ਦੀ ਮੰਗ ਰਿਕਾਰਡ ਤੋੜ ਦਿੰਦੀ ਹੈ, ਉੱਥੇ ਹੀ ਭਾਰਤ 'ਚ ਬਣੀ ਇਕ ਅਜਿਹੀ ਵਿਸਕੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਦੇ ਅੱਗੇ ਵਿਦੇਸ਼ੀ ਬ੍ਰਾਂਡ ਵੀ ਫਿੱਕੇ ਪੈ ਜਾਂਦੇ ਹਨ। ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ ਦੇਸ਼ ਦੀ ਸਭ ਤੋਂ ਮਹਿੰਗੀ ਸ਼ਰਾਬ ਤਿਆਰ ਕੀਤੀ ਜਾਂਦੀ ਹੈ, ਜਿਸ ਦਾ ਨਾਮ 'ਰਾਮਪੁਰ ਸਿਗਨੇਚਰ ਰਿਜ਼ਰਵ ਸਿੰਗਲ ਮਾਲਟ ਵਿਸਕੀ' ਹੈ।

5 ਲੱਖ ਰੁਪਏ ਹੈ ਇੱਕ ਬੋਤਲ ਦੀ ਕੀਮਤ
ਜਾਣੀ-ਮਾਣੀ ਕੰਪਨੀ ਰੈਡੀਕੋ ਖੇਤਾਨ ਵੱਲੋਂ ਤਿਆਰ ਕੀਤੀ ਗਈ ਇਸ ਲਗਜ਼ਰੀ ਵਿਸਕੀ ਦੀ ਇੱਕ ਬੋਤਲ ਦੀ ਕੀਮਤ 5 ਲੱਖ ਰੁਪਏ ਹੈ। ਇਹ ਕੋਈ ਆਮ ਸ਼ਰਾਬ ਨਹੀਂ ਹੈ; ਇਸਦੀ ਖਾਸ ਗੁਣਵੱਤਾ ਕਾਰਨ ਇਹ ਭਾਰਤ ਦੀ ਸਭ ਤੋਂ ਮਹਿੰਗੀ ਸਿੰਗਲ ਮਾਲਟ ਵਿਸਕੀ ਬਣ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਖਾਸ ਐਡੀਸ਼ਨ ਦੀਆਂ ਸਿਰਫ 400 ਬੋਤਲਾਂ ਹੀ ਤਿਆਰ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀ ਭਾਰੀ ਮੰਗ ਰਹਿੰਦੀ ਹੈ।

ਰਾਮਪੁਰ ਦੇ ਹੋਰ ਮਸ਼ਹੂਰ ਵੇਰੀਐਂਟ ਅਤੇ ਉਨ੍ਹਾਂ ਦੀਆਂ ਕੀਮਤਾਂ :-
ਰਾਮਪੁਰ ਡਿਸਟਿਲਰੀ ਹਰ ਬਜਟ ਦੇ ਸ਼ੌਕੀਨਾਂ ਲਈ ਵੱਖ-ਵੱਖ ਵੇਰੀਐਂਟ ਤਿਆਰ ਕਰਦੀ ਹੈ:

ਰਾਮਪੁਰ ਜੁਗਲਬੰਦੀ : 40,000 ਰੁਪਏ
ਰਾਮਪੁਰ ਤ੍ਰਿਗੁਣ : 17,000 ਰੁਪਏ
ਰਾਮਪੁਰ ਸਿਲੈਕਟ : 14,000 ਰੁਪਏ
ਰਾਮਪੁਰ ਪੀਐਕਸ ਸ਼ੈਰੀ ਐਡੀਸ਼ਨ : 12,000 ਰੁਪਏ
ਰਾਮਪੁਰ ਅਸਵਾ : 10,990 ਰੁਪਏ
ਰਾਮਪੁਰ ਡਬਲ ਕਾਸਕ : 8,500 ਰੁਪਏ

ਕਿਵੇਂ ਤਿਆਰ ਹੁੰਦੀ ਹੈ ਇਹ ਖਾਸ ਵਿਸਕੀ?
ਰਾਮਪੁਰ 'ਚ ਇਹ ਡਿਸਟਿਲਰੀ 1943 ਤੋਂ ਸ਼ਰਾਬ ਬਣਾ ਰਹੀ ਹੈ। ਸਿੰਗਲ ਮਾਲਟ ਵਿਸਕੀ ਨੂੰ ਸਿਰਫ ਮਾਲਟਡ ਜੌਂ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ 'ਚ ਜੌਂ ਨੂੰ ਪਹਿਲਾਂ ਅੰਕੁਰਿਤ ਕਰਕੇ ਸੁਕਾਇਆ ਜਾਂਦਾ ਹੈ ਅਤੇ ਫਿਰ ਫਰਮੈਂਟੇਸ਼ਨ ਰਾਹੀਂ ਅਲਕੋਹਲ 'ਚ ਬਦਲਿਆ ਜਾਂਦਾ ਹੈ। ਇਸ ਤੋਂ ਬਾਅਦ, ਇਸਨੂੰ ਓਕ ਬੈਰਲ 'ਚ ਘੱਟੋ-ਘੱਟ ਤਿੰਨ ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਮੈਚਿਓਰ ਹੋਣ ਲਈ ਰੱਖਿਆ ਜਾਂਦਾ ਹੈ, ਜਿਸ ਨਾਲ ਇਸਨੂੰ ਖਾਸ ਸਵਾਦ ਅਤੇ ਖੁਸ਼ਬੂ ਮਿਲਦੀ ਹੈ।

ਸਾਵਧਾਨੀ : ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਇਹ ਜਾਣਕਾਰੀ ਆਮ ਸਰੋਤਾਂ ਤੋਂ ਇਕੱਠੀ ਕੀਤੀ ਗਈ ਹੈ। ਜਗਬਾਣੀ ਇਸ ਦੀ ਪੁਸ਼ਟੀ ਨਹੀਂ ਕਰਦਾ। 


author

Sunaina

Content Editor

Related News