ਡੌਟ ਪ੍ਰਿੰਟਿਡ ਸਾੜ੍ਹੀ ਔਰਤਾਂ ਨੂੰ ਦੇ ਰਹੀ ਹੈ ਯੂਨੀਕ ਲੁੱਕ
Thursday, Feb 26, 2026 - 09:42 AM (IST)
ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਜਿੱਥੇ ਹਰ ਕੋਈ ਵੱਖਰਾ ਅਤੇ ਖਾਸ ਦਿਖਣ ਦੀ ਕੋਸ਼ਿਸ਼ ਕਰਦਾ ਹੈ, ਉੱਥੇ ਹੀ ਡੌਟ ਪ੍ਰਿੰਟਿਡ ਭਾਵ ਪੋਲਕਾ ਡੌਟ ਸਾੜ੍ਹੀਆਂ ਔਰਤਾਂ ਨੂੰ ਇਕਦਮ ਯੂਨੀਕ ਅਤੇ ਆਕਰਸ਼ਕ ਲੁੱਕ ਦੇਣ ਦਾ ਨਵਾਂ ਮਾਧਿਅਮ ਬਣ ਗਈਆਂ ਹਨ। ਇਹ ਟ੍ਰੈਂਡ ਰੈਟਰੋ ਸਟਾਈਲ ਤੋਂ ਪ੍ਰੇਰਿਤ ਹੈ ਪਰ ਆਧੁਨਿਕ ਟੱਚ ਦੇ ਨਾਲ ਇੰਨਾ ਲੋਕਪ੍ਰਿਯ ਹੋ ਗਿਆ ਹੈ ਕਿ 2025-2026 ਦੇ ਸੀਜ਼ਨ ’ਚ ਇਹ ਫਿਰ ਤੋਂ ਜ਼ੋਰਾਂ ’ਤੇ ਹੈ। ਛੋਟੇ-ਛੋਟੇ ਗੋਲ ਬਿੰਦੂਆਂ ਨਾਲ ਸਜੀ ਇਹ ਸਾੜ੍ਹੀ ਕਲਾਸਿਕ ਐਲੀਗੈਂਸ ਅਤੇ ਪਲੇਅਫੁੱਲ ਵਾਈਬਸ ਦਾ ਪਰਫੈਕਟ ਸੁਮੇਲ ਹੈ। ਬਾਲੀਵੁੱਡ ਸੈਲੇਬ੍ਰਿਟੀਜ਼ ਤੋਂ ਲੈ ਕੇ ਆਮ ਔਰਤਾਂ ਤੱਕ ਇਸ ਨੂੰ ਅਪਣਾ ਕੇ ਖੁਦ ਨੂੰ ਵੱਖਰਾ ਸਾਬਤ ਕਰ ਰਹੀਆਂ ਹਨ।
ਪੋਲਕਾ ਡੌਟਸ ਦਾ ਜਾਦੂ ਇਸ ਦੀ ਸਾਦਗੀ ਅਤੇ ਬਹੁਪੱਖੀ ਪ੍ਰਤਿਭਾ ’ਚ ਲੁਕਿਆ ਹੈ। ਡੌਟਸ ਛੋਟੇ ਹੋ ਸਕਦੇ ਹਨ ਜੋ ਸੂਖਮ ਅਤੇ ਸੋਫਿਸਟੀਕੇਟਿਡ ਲੁੱਕ ਦਿੰਦੇ ਹਨ ਜਾਂ ਵੱਡੇ ਜੋ ਬੋਲਡ ਸਟੇਟਮੈਂਟ ਬਣਾਉਂਦੇ ਹਨ। ਬਲੈਕ ਬੈਕਗ੍ਰਾਊਂਡ ’ਤੇ ਵ੍ਹਾਈਟ ਜਾਂ ਗੋਲਡ ਡੌਟਸ, ਪੇਸਟਲ ਸ਼ੇਡਸ ’ਚ ਰੰਗ-ਬਿਰੰਗੇ ਡੌਟਸ ਜਾਂ ਫਿਰ ਬ੍ਰਾਈਟ ਕਲਰਜ਼ ’ਚ ਕੰਟਰਾਸਟਿੰਗ ਪੈਟਰਨ ਹਰ ਵੈਰਾਇਟੀ ਅਲੱਗ ਹੀ ਚਾਰਮ ਲਿਆਉਂਦੀ ਹੈ। ਇਹ ਪ੍ਰਿੰਟ ਟ੍ਰੈਡੀਸ਼ਨਲ ਸਾੜ੍ਹੀ ਨੂੰ ਵੈਸਟਰਨ ਟੱਚ ਦਿੰਦਾ ਹੈ, ਜਿਸ ਨਾਲ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਰੈਟਰੋ ਅਤੇ ਮਾਡਰਨ ਦੋਵੇਂ ਵਾਈਬਸ ਮਿਲਦੀਆਂ ਹਨ। ਜਿੱਥੇ ਪਲੇਨ ਸਾੜੀਆਂ ਆਮ ਲੱਗਦੀਆਂ ਹਨ, ਉੱਥੇ ਹੀ ਡੌਟ ਪ੍ਰਿੰਟਿਡ ਸਾੜ੍ਹੀ ’ਚ ਇਕ ਫਨ ਅਤੇ ਪਲੇਫੁਲ ਐਲੀਮੈਂਟ ਜੁੜ ਜਾਂਦਾ ਹੈ ਜੋ ਤੁਰੰਤ ਨਜ਼ਰਾਂ ਖਿੱਚਦਾ ਹੈ।
ਬਾਲੀਵੁੱਡ ’ਚ ਇਹ ਟ੍ਰੈਂਡ ਲਗਾਤਾਰ ਚਮਕ ਰਿਹਾ ਹੈ। ਬਹੁਤ ਸਾਰੀਆਂ ਐਕਟਰੈੱਸਾਂ ਨੇ ਫ਼ਿਲਮਾਂ, ਪਾਰਟੀਆਂ ਅਤੇ ਹੋਰ ਮੌਕਿਆਂ ’ਤੇ ਪੋਲਕਾ ਡੌਟ ਸਾੜ੍ਹੀਆਂ ’ਚ ਕਮਾਲ ਦੀਆਂ ਲੁੱਕਸ ਦਿੱਤੀਆਂ ਹਨ। ਮਿਨੀਮਲਿਸਟ ਬਲੈਕ ਪੋਲਕਾ ਡੌਟ ਸਾੜ੍ਹੀ ਮੁਟਿਆਰਾਂ ਨੂੰ ਸਿੰਪਲ ਲੁੱਕ ਦਿੰਦੀ ਹੈ। ਪਿੰਕ ਪੋਲਕਾ ਡੌਟ ਸਾੜ੍ਹੀ ਮੁਟਿਆਰਾਂ ਨੂੰ ਕਿਊਟ ਲੁੱਕ ਦਿੰਦੀ ਹੈ। ਡੌਟ ਪ੍ਰਿੰਟਿਡ ਸਾੜ੍ਹੀ ਹਰ ਉਮਰ, ਹਰ ਬਾਡੀ ਟਾਈਪ ਅਤੇ ਹਰ ਮੌਕੇ ਚਾਹੇ ਆਫਿਸ, ਪਾਰਟੀ, ਫੈਮਿਲੀ ਫੰਕਸ਼ਨ ਜਾਂ ਕੈਜ਼ੂਅਲ ਆਊਟਿੰਗ ਹੋਵੇ, ਦੇ ਲਈ ਵੀ ਸੂਟ ਕਰਦੀ ਹੈ।
ਸਟਾਈਲਿੰਗ ਦੇ ਮਾਮਲੇ ’ਚ ਡੌਟ ਪ੍ਰਿੰਟਿਡ ਸਾੜ੍ਹੀ ਕਾਫੀ ਵਰਸੇਟਾਈਲ ਹੈ। ਇਨ੍ਹਾਂ ਦੇ ਨਾਲ ਮੁਟਿਆਰਾਂ ਸਿੰਪਲ ਸਾਲਿਡ ਕਲਰ ਦੇ ਬਲਾਊਜ਼ ਪਹਿਨਣਾ ਪਸੰਦ ਕਰ ਰਹੀਆਂ ਹਨ ਜਿਵੇਂ ਰੈੱਡ, ਬਲੈਕ, ਵ੍ਹਾਈਟ ਜਾਂ ਗ੍ਰੀਨ, ਤਾਂ ਜੋ ਡੌਟਸ ਖੁਦ ਹਾਈਲਾਈਟ ਹੋਣ। ਕਰੌਪਡ ਬਲਾਊਜ਼ ਜਾਂ ਫੁੱਲ ਸਲੀਵਜ਼ ਨਾਲ ਮਾਡਰਨ ਟੱਚ ਦਿੱਤਾ ਜਾ ਸਕਦਾ ਹੈ। ਐਕਸੈਸਰੀਜ਼ ’ਚ ਮਿਨੀਮਲ ਜਿਊਲਰੀ ਜਿਵੇਂ ਸਟੱਡ ਈਅਰਰਿੰਗਸ, ਥਿਨ ਚੇਨ ਜਾਂ ਛੋਟਾ ਨੈੱਕਲੇਸ ਬੈਸਟ ਰਹਿੰਦਾ ਹੈ। ਵੱਡੇ ਡੌਟਸ ਵਾਲੀ ਸਾੜ੍ਹੀ ’ਤੇ ਹਲਕੀ ਜਿਊਲਰੀ ਅਤੇ ਛੋਟੇ ਡੌਟਸ ਵਾਲੀ ’ਤੇ ਥੋੜ੍ਹਾ ਸਟੇਟਮੈਂਟ ਪੀਸ ਅੱਛਾ ਲੱਗਦਾ ਹੈ। ਡਰੇਪਿੰਗ ਸਟਾਈਲ ’ਚ ਕਲਾਸਿਕ ਨਿਥਿਆ ਡਰੇਪ ਤੋਂ ਇਲਾਵਾ ਗਲੈਮਰਸ ਜਾਂ ਪ੍ਰੀ-ਸਟਿੱਚਡ ਆਪਸ਼ਨ ਟ੍ਰਾਈ ਕੀਤਾ ਜਾ ਰਿਹਾ ਹੈ। ਹੇਅਰਸਟਾਈਲ ’ਚ ਲੂਜ਼ ਵੇਵਸ, ਬ੍ਰੇਡ ਜਾਂ ਹਾਈ ਬਨ ਸਭ ਕੁਝ ਅਲੱਗ ਲੁੱਕ ਦਿੰਦਾ ਹੈ।
ਫੈਬਰਿਕ ਦੀ ਚੋਣ ਨਾਲ ਵੀ ਲੁੱਕ ਬਦਲ ਜਾਂਦੀ ਹੈ। ਲਾਈਟਵੇਟ ਚਿਫ਼ੌਨ, ਜਾਰਜੈੱਟ, ਸਾਟਿਨ ਸਿਲਕ ਜਾਂ ਕਾਟਨ ਲਿਨਨ ’ਚ ਡੌਟ ਪ੍ਰਿੰਟ ਜ਼ਿਆਦਾ ਖੂਬਸੂਰਤ ਲੱਗਦੇ ਹਨ। ਗਰਮੀਆਂ ’ਚ ਪੇਸਟਲ ਜਾਂ ਬ੍ਰਾਈਟ ਕਲਰਜ਼ ਵਾਲੀਆਂ ਲਾਈਟ ਸਾੜ੍ਹੀਆਂ ਕੰਫਰਟੇਬਲ ਅਤੇ ਸਟਾਈਲਿਸ਼ ਹੁੰਦੀਆਂ ਹਨ, ਜਦੋਂ ਕਿ ਵਿੰਟਰ ’ਚ ਹੈਵੀ ਫੈਬਰਿਕ ਵਾਲੀਆਂ ਡਾਰਕ ਸ਼ੇਡਸ ਵਾਲੀਆਂ ਸਾੜ੍ਹੀਆਂ ਪਰਫੈਕਟ ਰਹਿੰਦੀਆਂ ਹਨ। ਕੁਲ ਮਿਲਾ ਕੇ, ਡੌਟ ਪ੍ਰਿੰਟਿਡ ਸਾੜ੍ਹੀ ਸਿਰਫ਼ ਇਕ ਫੈਸ਼ਨ ਟ੍ਰੈਂਡ ਨਹੀਂ ਸਗੋਂ ਔਰਤਾਂ ਦੀ ਪਰਸਨੈਲਿਟੀ ਨੂੰ ਐਕਸਪ੍ਰੈੱਸ ਕਰਨ ਦਾ ਮਜ਼ਬੂਤ ਤਰੀਕਾ ਹੈ। ਇਹ ਯੂਨੀਕ, ਟਾਈਮਲੈੱਸ ਅਤੇ ਹਮੇਸ਼ਾ ਫਰੈੱਸ਼ ਲੱਗਦੀ ਹੈ। 2026 ’ਚ ਵੀ ਪੋਲਕਾ ਡੌਟਸ ਦਾ ਕ੍ਰੇਜ਼ ਜਾਰੀ ਹੈ ਕਿਉਂਕਿ ਇਹ ਪ੍ਰਿੰਟ ਕਦੇ ਪੁਰਾਣਾ ਨਹੀਂ ਹੁੰਦਾ ਹੈ। ਬਸ ਹਰ ਵਾਰ ਨਵੇਂ ਅੰਦਾਜ਼ ’ਚ ਪਰਤਦਾ ਹੈ। ਇਹ ਮੁਟਿਆਰਾਂ ਅਤੇ ਔਰਤਾਂ ਨੂੰ ਅਲੱਗ, ਯੂਨੀਕ ਅਤੇ ਟ੍ਰੈਂਡੀ ਲੁੱਕ ਦਿੰਦੀ ਹੈ ਇਹੀ ਕਾਰਨ ਹੈ ਔਰਤਾਂ ਅਤੇ ਮੁਟਿਆਰਾਂ ਆਪਣੀ ਅਲਮਾਰੀ ’ਚ ਇਕ ਡੌਟ ਪ੍ਰਿੰਟਿਡ ਸਾੜ੍ਹੀ ਨੂੰ ਜ਼ਰੂਰ ਸ਼ਾਮਲ ਕਰ ਰਹੀਆਂ ਹਨ।
