ਗਰਮ ਪਾਣੀ ਵੀ ਬਣ ਸਕਦੈ ਸਿਹਤ ਲਈ ਜ਼ਹਿਰ! ਹੋ ਸਕਦੇ ਕਈ ਗੰਭੀਰ ਨੁਕਸਾਨ

Tuesday, Oct 14, 2025 - 03:28 PM (IST)

ਗਰਮ ਪਾਣੀ ਵੀ ਬਣ ਸਕਦੈ ਸਿਹਤ ਲਈ ਜ਼ਹਿਰ! ਹੋ ਸਕਦੇ ਕਈ ਗੰਭੀਰ ਨੁਕਸਾਨ

ਹੈਲਥ ਡੈਸਕ- ਸਿਹਤ ਮਾਹਿਰਾਂ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਗਰਮ ਪਾਣੀ ਪੀਣਾ ਸਰੀਰ ਲਈ ਫਾਇਦੇਮੰਦ ਹੁੰਦਾ ਹੈ— ਇਹ ਡੀਟੌਕਸ ਕਰਨ, ਭਾਰ ਘਟਾਉਣ ਅਤੇ ਖੰਘ-ਜ਼ੁਕਾਮ 'ਚ ਮਦਦ ਕਰਦਾ ਹੈ। ਪਰ ਜ਼ਿਆਦਾ ਗਰਮ ਪਾਣੀ ਪੀਣਾ ਸਰੀਰ ਲਈ ਖ਼ਤਰਾ ਬਣ ਸਕਦਾ ਹੈ। ਆਓ ਜਾਣੀਏ ਕਿ ਜ਼ਿਆਦਾ ਗਰਮ ਪਾਣੀ ਪੀਣ ਨਾਲ ਸਰੀਰ 'ਤੇ ਕੀ ਅਸਰ ਪੈਂਦਾ ਹੈ ਅਤੇ ਕਿਹੜੇ ਲੋਕਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ।

ਪੇਟ ਦੀ ਅੰਦਰੂਨੀ ਪਰਤ ਨੂੰ ਨੁਕਸਾਨ

ਪੇਟ ਦੀ ਅੰਦਰੂਨੀ ਪਰਤ ਨੂੰ Gastric Mucosa ਕਹਿੰਦੇ ਹਨ। ਜ਼ਿਆਦਾ ਗਰਮ ਪਾਣੀ ਪੀਣ ਨਾਲ ਸਟਮਕ ਲਾਈਨਿੰਗ ਯਾਨੀ ਪੇਟ ਦੀ ਅੰਦਰੂਨੀ ਪਰਤ ਖ਼ਰਾਬ ਹੋ ਸਕਦੀ ਹੈ। ਇਸ ਨਾਲ ਪਾਚਨ ਪ੍ਰਕਿਰਿਆ ਕਮਜ਼ੋਰ ਹੋ ਸਕਦੀ ਹੈ, ਐਸੀਡਿਟੀ ਅਤੇ ਗੈਸ ਦੀ ਸਮੱਸਿਆ ਵੱਧ ਸਕਦੀ ਹੈ।

ਸੜ ਸਕਦਾ ਹੈ ਗਲ਼ਾ

ਕਈ ਵਾਰ ਪਾਣੀ ਸਾਨੂੰ ਮੂੰਹ 'ਚ ਇੰਨਾ ਗਰਮ ਮਹਿਸੂਸ ਨਹੀਂ ਹੁੰਦਾ, ਜਿੰਨਾ ਕਿ ਉਹ ਗਲ਼ੇ 'ਚ ਗਰਮ ਮਹਿਸੂਸ ਹੁੰਦਾ ਹੈ । ਇਸ ਕਰਕੇ ਰੋਜ਼ ਗਰਮ ਪਾਣੀ ਪੀਣ ਨਾਲ ਗਲਾ, ਮੂੰਹ ਅਤੇ ਪਾਚਨ ਨਲੀ (digestive tract) ਸੜ ਸਕਦੇ ਹਨ ਜਾਂ ਖ਼ਰਾਬ ਹੋ ਸਕਦੇ ਹਨ। ਇਸ ਲਈ ਕੋਸਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

ਛਾਲੇ ਅਤੇ ਮਿਨਰਲ ਇੰਬੈਲੈਂਸ

ਗਰਮ ਪਾਣੀ ਵਧੇਰੇ ਪੀਣ ਨਾਲ ਸਰੀਰ 'ਚ ਮਿਨਰਲ ਤੇ ਇਲੈਕਟ੍ਰੋਲਾਈਟ ਦਾ ਸੰਤੁਲਨ ਖ਼ਰਾਬ ਹੋ ਸਕਦਾ ਹੈ। ਇਸ ਨਾਲ ਮੂੰਹ 'ਚ ਛਾਲੇ, ਚੱਕਰ, ਉਲਟੀ ਜਾਂ ਥਕਾਵਟ ਜਿਹੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਦੰਦ ਹੋ ਸਕਦੇ ਹਨ ਖ਼ਰਾਬ

ਰੋਜ਼ਾਨਾ ਬਹੁਤ ਗਰਮ ਪਾਣੀ ਪੀਣ ਨਾਲ ਦੰਦਾਂ ਦੀ ਉੱਪਰੀ ਪਰਤ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨਾਲ ਦੰਦਾਂ ਦੀ ਸੰਵੇਦਨਸ਼ੀਲਤਾ (sensitivity) ਵੱਧਦੀ ਹੈ ਅਤੇ ਕੈਵਿਟੀ (cavity) ਦਾ ਖ਼ਤਰਾ ਵੀ ਬਣ ਜਾਂਦਾ ਹੈ।

ਇਹ ਵੀ ਪੜ੍ਹੋ : ਸਵੇਰੇ 3 ਤੋਂ 5 ਵਿਚਾਲੇ ਨੀਂਦ ਖੁੱਲ੍ਹਣ ਪਿੱਛੇ ਹੈ ਵੱਡਾ ਰਾਜ਼, ਪ੍ਰੇਮਾਨੰਦ ਮਹਾਰਾਜ ਨੇ ਦੱਸਿਆ ਵੱਡਾ ਕਾਰਣ

ਤਣਾਅ ਵਧ ਸਕਦਾ ਹੈ

ਹਾਲਾਂਕਿ ਗਰਮ ਪਾਣੀ ਅਸਥਾਈ ਤੌਰ 'ਤੇ ਤਣਾਅ ਘਟਾ ਸਕਦਾ ਹੈ, ਪਰ ਇਸ ਦੀ ਆਦਤ ਪੈ ਜਾਣ ਨਾਲ ਮਨੋਵਿਗਿਆਨੀ ਨਿਰਭਰਤਾ (psychological dependency) ਬਣ ਸਕਦੀ ਹੈ, ਜੋ ਲੰਬੇ ਸਮੇਂ ਲਈ ਹਾਨੀਕਾਰਕ ਹੈ।

ਡੀਹਾਈਡਰੇਸ਼ਨ ਦਾ ਖ਼ਤਰਾ

ਜ਼ਿਆਦਾ ਗਰਮ ਪਾਣੀ ਪੀਣ ਨਾਲ ਸਰੀਰ ਤੋਂ ਪਸੀਨਾ ਵੱਧ ਨਿਕਲਦਾ ਹੈ, ਜਿਸ ਨਾਲ ਡੀਹਾਈਡਰੇਸ਼ਨ ਹੋ ਸਕਦੀ ਹੈ ਅਤੇ ਸਰੀਰ 'ਚ ਪਾਣੀ ਦੀ ਕਮੀ ਵੱਧਦੀ ਹੈ।

ਕਿਹੜੇ ਲੋਕ ਗਰਮ ਪਾਣੀ ਤੋਂ ਬਚਣ

  • ਜਿਨ੍ਹਾਂ ਦੇ ਮੂੰਹ 'ਚ ਛਾਲੇ ਹਨ
  • ਸੈਂਸੀਟਿਵ ਪੇਟ ਵਾਲੇ ਲੋਕ
  • ਜਿਨ੍ਹਾਂ ਦਾ ਸਰੀਰ ਪਹਿਲਾਂ ਹੀ ਡੀਹਾਈਡਰੇਟਡ ਰਹਿੰਦਾ ਹੈ
  • ਜਿਨ੍ਹਾਂ ਦਾ ਮੂੰਹ ਸੜਿਆ ਹੋਇਆ ਹੋਵੇ, ਉਨ੍ਹਾਂ ਨੂੰ ਵੀ ਗਰਮ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News