ਬੱਚਿਆਂ ਲਈ ਖਤਰਨਾਕ ਹੋ ਸਕਦੇ ਹਨ ਕੁਝ ਕਫ਼ ਸਿਰਪ: ਮਾਪਿਆਂ ਨੂੰ ਸਾਵਧਾਨ ਰਹਿਣ ਦੀ ਲੋੜ

Wednesday, Oct 08, 2025 - 02:40 PM (IST)

ਬੱਚਿਆਂ ਲਈ ਖਤਰਨਾਕ ਹੋ ਸਕਦੇ ਹਨ ਕੁਝ ਕਫ਼ ਸਿਰਪ: ਮਾਪਿਆਂ ਨੂੰ ਸਾਵਧਾਨ ਰਹਿਣ ਦੀ ਲੋੜ

ਵੈੱਬ ਡੈਸਕ- ਹਾਲ ਹੀ 'ਚ ਕੁਝ ਕਫ਼ ਸਿਰਪ ਨਾਲ ਬੱਚਿਆਂ ਦੀ ਮੌਤ ਦੀਆਂ ਖਬਰਾਂ ਨੇ ਮਾਤਾ-ਪਿਤਾ 'ਚ ਡਰ ਪੈਦਾ ਕਰ ਦਿੱਤਾ ਹੈ। ਜਾਂਚ 'ਚ ਪਤਾ ਲੱਗਾ ਕਿ ਕੁਝ ਸਿਰਪ 'ਚ ਜ਼ਹਿਰੀਲੇ ਰਸਾਇਣ (Toxic Chemicals) ਪਾਏ ਗਏ ਹਨ, ਜੋ ਬੱਚਿਆਂ ਦੇ ਸਰੀਰ ਲਈ ਬਹੁਤ ਹੀ ਖਤਰਨਾਕ ਹੋ ਸਕਦੇ ਹਨ। ਇਸ ਮਾਮਲੇ ਤੋਂ ਬਾਅਦ, ਹਰ ਮਾਤਾ-ਪਿਤਾ ਦੇ ਮਨ 'ਚ ਇਹ ਸਵਾਲ ਉੱਠਦਾ ਹੈ ਕਿ ਕਿਹੜਾ ਕਫ਼ ਸਿਰਪ ਸੁਰੱਖਿਅਤ ਹੈ ਅਤੇ ਕਿਹੜਾ ਨਹੀਂ।

ਸਮੱਸਿਆ ਕੀ ਹੈ?

ਕੁਝ ਕੰਪਨੀਆਂ ਦੇ ਸਿਰਪ 'ਚ ਡਾਇਏਥਾਈਲਿਨ ਗਲਾਈਕੋਲ (Diethylene Glycol) ਅਤੇ ਐਥਾਈਲਿਨ ਗਲਾਈਕੋਲ (Ethylene Glycol) ਵਰਗੇ ਰਸਾਇਣ ਪਾਏ ਗਏ। ਇਹ ਉਹੇ ਰਸਾਇਣ ਹਨ ਜੋ ਆਮ ਤੌਰ 'ਤੇ ਐਂਟੀਫ੍ਰੀਜ਼ ਜਾਂ ਪੇਂਟ ਉਦਯੋਗ 'ਚ ਵਰਤੇ ਜਾਂਦੇ ਹਨ। ਬੱਚਿਆਂ ਦੇ ਸਰੀਰ 'ਚ ਇਹ ਪਹੁੰਚਣ 'ਤੇ ਕਿਡਨੀ ਫੇਲੀਅਰ, ਸਾਹ ਲੈਣ 'ਚ ਮੁਸ਼ਕਲ ਅਤੇ ਮੌਤ ਤੱਕ ਹੋ ਸਕਦੀ ਹੈ।

ਬੱਚਿਆਂ ਨੂੰ ਦਵਾਈ ਦੇਣ ਬਾਰੇ ਸਲਾਹ

  • 6 ਸਾਲ ਤੋਂ ਛੋਟੇ ਬੱਚਿਆਂ ਨੂੰ ਕੋਈ ਵੀ ਸਿਰਪ ਖੁਦ ਨਾਲ ਨਾ ਦਿਓ।
  • ਡਾਕਟਰ ਹੀ ਤੈਅ ਕਰੇ ਕਿ ਬੱਚੇ ਨੂੰ ਸੁੱਕੀ ਖਾਂਸੀ (Dry cough) ਹੈ ਜਾਂ ਬਲਗਮ ਵਾਲੀ ਖਾਂਸੀ (Wet cough), ਕਿਉਂਕਿ ਇਨ੍ਹਾਂ ਦਾ ਇਲਾਜ ਵੱਖਰਾ ਹੁੰਦਾ ਹੈ।
  • ਡਾਕਟਰ ਬੱਚੇ ਦੀ ਉਮਰ ਅਤੇ ਭਾਰ ਦੇ ਅਨੁਸਾਰ ਸਹੀ ਡੋਜ਼ ਦਿੰਦੇ ਹਨ।

ਸਿਰਪ ਖਰੀਦਣ ਸਮੇਂ ਧਿਆਨ ਰੱਖਣ ਯੋਗ ਗੱਲਾਂ

ਬੋਤਲ ਤੇ ਨਿਰਮਾਤਾ ਕੰਪਨੀ ਦਾ ਨਾਮ, ਬੈਚ ਨੰਬਰ, ਐਕਸਪਾਇਰੀ ਡੇਟ, “Made in India” ਜਾਂ “WHO GMP Certified” ਦੀ ਜਾਣਕਾਰੀ ਜਾਂਚੋ।

ਜੇ ਲੇਬਲ ਜਾਂ ਬੋਤਲ ਧੁੰਦਲੀ ਜਾਂ ਅਧੂਰੀ ਲੱਗੇ, ਤਾਂ ਉਹ ਸਿਰਪ ਨਾ ਖਰੀਦੋ।

ਸੁਰੱਖਿਅਤ ਵਿਕਲਪ

  • ਡਾਕਟਰ ਅਕਸਰ ਬੱਚਿਆਂ ਲਈ ਇਹ ਵਿਕਲਪ ਸੁਝਾਉਂਦੇ ਹਨ:
  • ਸਟਿਮ ਇੰਹੇਲੇਸ਼ਨ (ਭਾਪ ਲੈਣਾ) – ਸਾਹ ਦੀ ਨਲੀ ਸਾਫ਼ ਹੁੰਦੀ ਹੈ।
  • ਸ਼ਹਿਦ ਅਤੇ ਤੁਲਸੀ – 1 ਸਾਲ ਤੋਂ ਉਪਰ ਦੇ ਬੱਚਿਆਂ ਲਈ ਕੁਦਰਤੀ ਰਾਹਤ।
  • ਕੋਸਾ ਪਾਣੀ ਅਤੇ ਆਰਾਮ– ਸਰੀਰ ਨੂੰ ਰਿਕਵਰੀ 'ਚ ਮਦਦ ਕਰਦਾ ਹੈ।
  • ਪੈਰਾਸੀਟਾਮੋਲ ਸਿਰਪ – ਸਿਰਫ਼ ਬੁਖਾਰ ਜਾਂ ਦਰਦ ਲਈ, ਡਾਕਟਰ ਦੀ ਸਲਾਹ ਨਾਲ।
  • ਯਾਦ ਰੱਖੋ: ਹਰ ਖੰਘ ਲਈ ਸਿਰਪ ਲਾਜ਼ਮੀ ਨਹੀਂ; ਕਈ ਵਾਰੀ ਸਹੀ ਕੇਅਰ ਹੀ ਸਭ ਤੋਂ ਵਧੀਆ ਦਵਾਈ ਹੁੰਦੀ ਹੈ।

ਡਾਕਟਰ ਨੂੰ ਕਦੋਂ ਦਿਖਾਓ

  • ਲਗਾਤਾਰ ਤੇਜ਼ ਖੰਘ ਜਾਂ ਸਾਹ ਲੈਣ 'ਚ ਮੁਸ਼ਕਲ
  • ਵਾਰ-ਵਾਰ ਉਲਟੀ ਹੋਣਾ ਜਾਂ ਪਿਸ਼ਾਬ ਘੱਟ ਆਉਣਾ
  • ਬੱਚੇ 'ਚ ਸੁਸਤੀ ਜਾਂ ਚਿੜਚਿੜਾਪਨ ਮਹਿਸੂਸ ਹੋਣਾ

ਇਨ੍ਹਾਂ ਲੱਛਣਾਂ 'ਤੇ ਜਲਦੀ ਹੀ ਡਾਕਟਰ ਨਾਲ ਸੰਪਰਕ ਕਰੋ। ਇਹ ਟੌਕਸਿਕ ਰੀਐਕਸ਼ਨ ਦਾ ਸੰਕੇਤ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ,''ਬੱਚਿਆਂ ਲਈ ਸਿਰਫ਼ WHO ਜਾਂ CDSCO ਪ੍ਰਮਾਣਿਤ ਦਵਾਈਆਂ ਹੀ ਵਰਤੋਂ। ਵਿਦੇਸ਼ੀ ਜਾਂ ਅਣਜਾਣ ਬ੍ਰਾਂਡ ਦੇ ਸਿਰਪ ਤੋਂ ਬਚੋ।”

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News