ਲਗਾਤਾਰ ਸਰਦੀ-ਜ਼ੁਕਾਮ ਤੇ ਸਿਰਦਰਦ ਨੂੰ ਨਾ ਕਰੋ Ignore, ਹੋ ਸਕਦੈ ਖ਼ਤਰਨਾਕ ਵਾਇਰਸ ਦਾ ਸੰਕੇਤ

Wednesday, Oct 01, 2025 - 10:23 AM (IST)

ਲਗਾਤਾਰ ਸਰਦੀ-ਜ਼ੁਕਾਮ ਤੇ ਸਿਰਦਰਦ ਨੂੰ ਨਾ ਕਰੋ Ignore, ਹੋ ਸਕਦੈ ਖ਼ਤਰਨਾਕ ਵਾਇਰਸ ਦਾ ਸੰਕੇਤ

ਹੈਲਥ ਡੈਸਕ- ਭਾਰਤ 'ਚ ਇਕ ਵਾਰ ਫਿਰ ਮੌਸਮੀ ਫ਼ਲੂ ਨੇ ਚਿੰਤਾ ਵਧਾ ਦਿੱਤੀ ਹੈ। ਇਸ ਵਾਰ ਮਾਮਲਾ H3N2 ਵਾਇਰਸ ਦਾ ਹੈ ਜੋ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਖਾਸ ਤੌਰ 'ਤੇ ਬੱਚਿਆਂ ਅਤੇ ਬਜ਼ੁਰਗਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਹ ਇਨਫ਼ਲੂਐਂਜ਼ਾ ਏ ਵਾਇਰਸ ਦਾ ਇਕ ਸਬ-ਟਾਈਪ ਹੈ ਜੋ ਸ਼ੁਰੂ 'ਚ ਸਧਾਰਨ ਸਰਦੀ-ਜ਼ੁਕਾਮ ਵਰਗੇ ਲੱਛਣ ਦਿਖਾਉਂਦਾ ਹੈ, ਪਰ ਸਮੇਂ 'ਤੇ ਧਿਆਨ ਨਾ ਦੇਣ ‘ਤੇ ਗੰਭੀਰ ਇਨਫ਼ੈਕਸ਼ਨ ਦਾ ਕਾਰਨ ਬਣ ਸਕਦਾ ਹੈ।

ਇਹ ਵੀ ਪੜ੍ਹੋ : ਛਾਤੀ 'ਚ ਦਰਦ ਹੀ ਨਹੀਂ, ਇਹ 5 ਲੱਛਣ ਵੀ ਹੋ ਸਕਦੇ ਹਨ ਹਾਰਟ ਅਟੈਕ ਦੇ ਕਾਰਨ, ਸਮੇਂ ਰਹਿੰਦੇ ਕਰੋ ਪਛਾਣ

H3N2 ਵਾਇਰਸ ਦੇ ਲੱਛਣ

  • ਲਗਾਤਾਰ ਖੰਘ ਅਤੇ ਜ਼ੁਕਾਮ
  • ਤੇਜ਼ ਬੁਖ਼ਾਰ
  • ਗਲੇ 'ਚ ਦਰਦ ਅਤੇ ਖਰਾਸ਼
  • ਥਕਾਵਟ ਅਤੇ ਕਮਜ਼ੋਰੀ
  • ਸਾਹ ਲੈਣ 'ਚ ਮੁਸ਼ਕਲ (ਗੰਭੀਰ ਮਾਮਲਿਆਂ 'ਚ)
  • ਸਿਰ ਦਰਦ ਅਤੇ ਸਰੀਰ ਦਰਦ
  • ਭੁੱਖ ਨਾ ਲੱਗਣਾ

ਇਹ ਵੀ ਪੜ੍ਹੋ : Activa ਅਤੇ Splendor ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਸਸਤੇ

ਫੈਲਣ ਦੇ ਕਾਰਨ

  • ਇਹ ਵਾਇਰਸ ਇਨਫ਼ਲੂਐਂਜ਼ਾ ਏ ਦਾ ਸਬ-ਟਾਈਪ ਹੈ।
  • ਖੰਘਣ ਜਾਂ ਛਿੱਕਣ ਨਾਲ ਨਿਕਲਣ ਵਾਲੀਆਂ ਬੂੰਦਾਂ ਰਾਹੀਂ ਫੈਲਦਾ ਹੈ।
  • ਸੰਕਰਮਿਤ ਸਤ੍ਹਾ ਨੂੰ ਛੂਹਣ ਤੋਂ ਬਾਅਦ ਅੱਖ, ਨੱਕ ਜਾਂ ਮੂੰਹ ਨੂੰ ਛੂਹਣ ਨਾਲ ਇਨਫ਼ੈਕਸ਼ਨ ਹੋ ਸਕਦਾ ਹੈ।
  • ਕਮਜ਼ੋਰ ਇਮਿਊਨਿਟੀ ਵਾਲੇ ਲੋਕ ਜ਼ਿਆਦਾ ਆਸਾਨੀ ਨਾਲ ਸ਼ਿਕਾਰ ਬਣਦੇ ਹਨ।

ਕਿਹੜੇ ਸੂਬਿਆਂ 'ਚ ਸਭ ਤੋਂ ਵੱਧ ਮਾਮਲੇ?

ਸਭ ਤੋਂ ਵੱਧ ਮਾਮਲੇ ਦਿੱਲੀ, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਤਮਿਲਨਾਡੂ ‘ਚ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ, ਉੱਤਰੀ ਅਤੇ ਪੱਛਮੀ ਭਾਰਤ 'ਚ ਇਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਬਚਾਅ ਦੇ ਉਪਾਅ

  • ਭੀੜਭਾੜ ਵਾਲੀ ਥਾਵਾਂ 'ਤੇ ਮਾਸਕ ਪਹਿਨੋ।
  • ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਢੱਕੋ।
  • ਵਾਰ-ਵਾਰ ਹੱਥ ਧੋਵੋ ਅਤੇ ਸੈਨੀਟਾਈਜ਼ਰ ਵਰਤੋਂ।
  • ਸੰਤੁਲਿਤ ਭੋਜਨ ਅਤੇ ਪੂਰੀ ਨੀਂਦ ਨਾਲ ਇਮਿਊਨਿਟੀ ਮਜ਼ਬੂਤ ਰੱਖੋ।
  • ਕੋਸਾ ਪਾਣੀ ਪੀਂਦੇ ਰਹੋ।
  • ਜੇ ਬੁਖ਼ਾਰ 2-3 ਦਿਨ ਤੋਂ ਵੱਧ ਰਹੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਕਿੰਨਾ ਖ਼ਤਰਨਾਕ ਹੈ?

H3N2 ਸ਼ੁਰੂ 'ਚ ਸਧਾਰਨ ਜ਼ੁਕਾਮ ਵਰਗਾ ਲੱਗਦਾ ਹੈ ਪਰ ਇਹ ਤੇਜ਼ੀ ਨਾਲ ਫੇਫੜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਬੀਮਾਰ ਲੋਕਾਂ ਲਈ ਖ਼ਤਰਾ ਹੋਰ ਵੱਧ ਹੈ। ਜੇ ਸਮੇਂ 'ਤੇ ਇਲਾਜ ਨਾ ਮਿਲੇ ਤਾਂ ਇਹ ਨਿਮੋਨੀਆ ਅਤੇ ਗੰਭੀਰ ਸਾਹ ਦੀਆਂ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਹ ਵਾਇਰਸ ਮੌਸਮੀ ਫ਼ਲੂ ਵਾਂਗ ਹੀ ਹੈ ਪਰ ਇਸ ਦੀ ਗੰਭੀਰਤਾ ਨੂੰ ਹਲਕਾ ਨਾ ਲਓ। ਸਮੇਂ 'ਤੇ ਸਾਵਧਾਨੀ ਅਤੇ ਇਲਾਜ ਨਾਲ ਇਸ ਤੋਂ ਬਚਾਅ ਸੰਭਵ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News