ਪੈਰਾਂ ਦੀ ਸੋਜ ਨੂੰ ਨਾ ਕਰੋ ਅਣਦੇਖਾ, ਹੋ ਸਕਦੀ ਹੈ ਇਸ ਬੀਮਾਰੀ ਦਾ ਸੰਕੇਤ

Saturday, Oct 04, 2025 - 05:32 PM (IST)

ਪੈਰਾਂ ਦੀ ਸੋਜ ਨੂੰ ਨਾ ਕਰੋ ਅਣਦੇਖਾ, ਹੋ ਸਕਦੀ ਹੈ ਇਸ ਬੀਮਾਰੀ ਦਾ ਸੰਕੇਤ

ਹੈਲਥ ਡੈਸਕ- ਲਿਵਰ ਸਰੀਰ ਦਾ ਇਕ ਬਹੁਤ ਹੀ ਮਹੱਤਵਪੂਰਨ ਅੰਗ ਹੈ, ਜੋ ਪਚਾਉਣ ਤੋਂ ਲੈ ਕੇ ਡੀਟੌਕਸੀਫਿਕੇਸ਼ਨ ਤੱਕ ਕਈ ਜ਼ਰੂਰੀ ਕੰਮ ਕਰਦਾ ਹੈ। ਪਰ ਅੱਜਕੱਲ੍ਹ ਗਲਤ ਖੁਰਾਕ ਅਤੇ ਬਦਲਦੀ ਲਾਈਫਸਟਾਈਲ ਕਾਰਨ ਫੈਟੀ ਲਿਵਰ ਦੀ ਬੀਮਾਰੀ ਤੇਜ਼ੀ ਨਾਲ ਵਧ ਰਹੀ ਹੈ। ਡਾਕਟਰਾਂ ਦੇ ਮੁਤਾਬਕ ਇਸ ਬੀਮਾਰੀ ਦਾ ਇਕ ਪਹਿਲਾ ਅਤੇ ਅਕਸਰ ਅਣਡਿੱਠਾ ਸੰਕੇਤ ਹੈ ਪੈਰਾਂ 'ਚ ਸੋਜ ਜਾਂ ਪੇਡਲ ਐਡਿਮਾ (Pedal Edema)।

ਕਿਉਂ ਹੁੰਦੀ ਹੈ ਪੈਰਾਂ 'ਚ ਸੋਜ?

ਜਦੋਂ ਲਿਵਰ 'ਚ ਚਰਬੀ ਅਸਧਾਰਣ ਤੌਰ ‘ਤੇ ਵੱਧ ਜਾਂਦੀ ਹੈ, ਤਾਂ ਇਹ ਲਿਵਰ ਦੀ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਸਰੀਰ 'ਚ ਤਰਲ (Fluid) ਦਾ ਸੰਤੁਲਨ ਖਰਾਬ ਹੋ ਜਾਂਦਾ ਹੈ ਅਤੇ ਨੀਵੇਂ ਹਿੱਸਿਆਂ- ਜਿਵੇਂ ਕਿ ਪੈਰਾਂ ਅਤੇ ਗਿੱਟਿਆਂ 'ਚ ਤਰਲ ਇਕੱਠਾ ਹੋਣ ਲੱਗਦਾ ਹੈ। ਇਸ ਕਾਰਨ ਪੈਰ 'ਚ ਸੋਜ ਆਉਣ ਲੱਗਦੀ ਹੈ। ਲੋਕ ਅਕਸਰ ਇਸ ਨੂੰ ਥਕਾਵਟ ਜਾਂ ਲੰਬੇ ਸਮੇਂ ਤਕ ਖੜ੍ਹੇ ਰਹਿਣ ਦਾ ਨਤੀਜਾ ਸਮਝਦੇ ਹਨ, ਪਰ ਇਹ ਲਿਵਰ ਨੂੰ ਹੋ ਰਹੇ ਨੁਕਸਾਨ ਦਾ ਪਹਿਲਾ ਸੰਕੇਤ ਹੋ ਸਕਦਾ ਹੈ।

ਫੈਟੀ ਲਿਵਰ ਕੀ ਹੈ?

ਮੈਡੀਕਲ ਭਾਸ਼ਾ 'ਚ ਇਸ ਨੂੰ ਹੈਪੈਟਿਕ ਸਟੀਐਟੋਸਿਸ (Hepatic Steatosis) ਕਿਹਾ ਜਾਂਦਾ ਹੈ। ਲਿਵਰ 'ਚ ਥੋੜ੍ਹੀ ਚਰਬੀ ਹੋਣਾ ਆਮ ਗੱਲ ਹੈ, ਪਰ ਜਦੋਂ ਇਹ ਵੱਧ ਜਾਂਦੀ ਹੈ ਤਾਂ ਲਿਵਰ ਦਾ ਕੰਮ ਪ੍ਰਭਾਵਿਤ ਹੋਣ ਲੱਗਦਾ ਹੈ।
ਇਸ ਦੇ ਮੁੱਖ ਕਾਰਨ ਹਨ:-

  • ਮੋਟਾਪਾ
  • ਡਾਇਬਟੀਜ਼ (ਸ਼ੂਗਰ)
  • ਗਲਤ ਖੁਰਾਕ
  • ਵੱਧ ਤੇਲ ਅਤੇ ਘਿਓ ਦਾ ਸੇਵਨ
  • ਕਸਰਤ ਦੀ ਘਾਟ
  • ਜੇ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਇਹ ਲਿਵਰ ਸਰੋਸਿਸ ਜਾਂ ਲਿਵਰ ਕੈਂਸਰ ਤੱਕ ਪਹੁੰਚ ਸਕਦਾ ਹੈ।

ਘਰ 'ਚ ਕਿਵੇਂ ਪਛਾਣੀ ਜਾ ਸਕਦੀ ਹੈ ਪੇਡਲ ਐਡਿਮਾ?

ਇਸ ਦੀ ਜਾਂਚ ਕਰਨਾ ਸੌਖਾ ਹੈ- ਪੈਰਾਂ ਜਾਂ ਗਿੱਟਿਆਂ 'ਤੇ ਉਂਗਲੀ ਨਾਲ ਕੁਝ ਸਕਿੰਟ ਤੱਕ ਦਬਾਅ ਪਾਓ। ਜੇ ਦਬਾਓ ਹਟਾਉਣ ਤੋਂ ਬਾਅਦ ਉੱਥੇ ਗੱਡਾ (pit) ਰਹਿ ਜਾਂਦਾ ਹੈ, ਤਾਂ ਇਹ Pitting Edema ਕਹਾਉਂਦੀ ਹੈ। ਇਹ ਹਾਲਤ ਫੈਟੀ ਲਿਵਰ ਦੀ ਸ਼ੁਰੂਆਤੀ ਨਿਸ਼ਾਨੀ ਹੋ ਸਕਦੀ ਹੈ।

ਕਿਉਂ ਜ਼ਰੂਰੀ ਹੈ ਸ਼ੁਰੂਆਤੀ ਪਛਾਣ?

ਮਾਹਿਰ ਕਹਿੰਦੇ ਹਨ ਕਿ ਜੇ ਬੀਮਾਰੀ ਨੂੰ ਸ਼ੁਰੂ ‘ਚ ਹੀ ਪਛਾਣ ਲਿਆ ਜਾਵੇ ਤਾਂ ਲਿਵਰ ਨੂੰ ਬਚਾਇਆ ਜਾ ਸਕਦਾ ਹੈ।
ਸ਼ੁਰੂਆਤ 'ਚ ਖੁਰਾਕ 'ਚ ਸੁਧਾਰ, ਕਸਰਤ, ਭਾਰ ਕੰਟਰੋਲ ਅਤੇ ਸ਼ਰਾਬ ਤੇ ਜੰਕ ਫੂਡ ਤੋਂ ਦੂਰੀ ਇਸ ਬੀਮਾਰੀ ਤੋਂ ਬਚਾਉਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ।

ਪੈਰਾਂ ਦੀ ਸੋਜ ਨੂੰ ਕਦੇ ਵੀ ਹਲਕਾ ਨਾ ਲਵੋ। ਇਹ ਤੁਹਾਡੇ ਲਿਵਰ ਦੀ ਖਰਾਬੀ ਦਾ ਸ਼ੁਰੂਆਤੀ ਸੰਕੇਤ ਹੋ ਸਕਦੀ ਹੈ। ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਨਾਲ ਤੁਸੀਂ ਲਿਵਰ ਦੀਆਂ ਗੰਭੀਰ ਬੀਮਾਰੀਆਂ ਤੋਂ ਬਚ ਸਕਦੇ ਹੋ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News