ਬਦਲਦੇ ਮੌਸਮ ''ਚ ਵਾਰ-ਵਾਰ ਹੋ ਰਿਹੈ ਜ਼ੁਕਾਮ ਤਾਂ ਅਜ਼ਮਾਓ ਇਹ ਘਰੇਲੂ ਨੁਸਖ਼ੇ, 3-4 ਦਿਨਾਂ ''ਚ ਦਿੱਸੇਗਾ ਅਸਰ

Wednesday, Oct 08, 2025 - 10:34 AM (IST)

ਬਦਲਦੇ ਮੌਸਮ ''ਚ ਵਾਰ-ਵਾਰ ਹੋ ਰਿਹੈ ਜ਼ੁਕਾਮ ਤਾਂ ਅਜ਼ਮਾਓ ਇਹ ਘਰੇਲੂ ਨੁਸਖ਼ੇ, 3-4 ਦਿਨਾਂ ''ਚ ਦਿੱਸੇਗਾ ਅਸਰ

ਹੈਲਥ ਡੈਸਕ- ਜਿਵੇਂ ਹੀ ਮੌਸਮ ਬਦਲਦਾ ਹੈ, ਲੋਕਾਂ 'ਚ ਸਰਦੀ-ਜ਼ੁਕਾਮ, ਖੰਘ ਅਤੇ ਗਲੇ 'ਚ ਦਰਦ ਜਿਹੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਅਕਸਰ ਲੋਕ ਤੁਰੰਤ ਦਵਾਈਆਂ ਦਾ ਸਹਾਰਾ ਲੈਂਦੇ ਹਨ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਆਯੂਰਵੇਦਿਕ ਅਤੇ ਕੁਦਰਤੀ ਤਰੀਕੇ ਇਸ ਤੋਂ ਕਈ ਗੁਣਾ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਹੁੰਦੇ ਹਨ। ਜੇ ਸ਼ੁਰੂਆਤੀ ਲੱਛਣਾਂ 'ਤੇ ਹੀ ਕੁਝ ਸਧਾਰਨ ਨੈਚੁਰਲ ਉਪਾਅ ਕੀਤੇ ਜਾਣ, ਤਾਂ 3-4 ਦਿਨਾਂ 'ਚ ਬਿਨਾਂ ਦਵਾਈ ਦੇ ਰਾਹਤ ਮਿਲ ਸਕਦੀ ਹੈ।

ਇਹ ਵੀ ਪੜ੍ਹੋ : ਛਾਤੀ 'ਚ ਦਰਦ ਹੀ ਨਹੀਂ, ਇਹ 5 ਲੱਛਣ ਵੀ ਹੋ ਸਕਦੇ ਹਨ ਹਾਰਟ ਅਟੈਕ ਦੇ ਕਾਰਨ, ਸਮੇਂ ਰਹਿੰਦੇ ਕਰੋ ਪਛਾਣ

ਮੌਸਮ ਬਦਲਣ ਨਾਲ ਕਿਉਂ ਹੁੰਦਾ ਹੈ ਜ਼ੁਕਾਮ?

ਮੌਸਮ 'ਚ ਅਚਾਨਕ ਤਬਦੀਲੀ ਨਾਲ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ (Immunity) ਕਮਜ਼ੋਰ ਹੋ ਜਾਂਦੀ ਹੈ। ਠੰਡੀ ਹਵਾ, ਪ੍ਰਦੂਸ਼ਣ ਤੇ ਵਾਇਰਲ ਇੰਫੈਕਸ਼ਨ ਕਾਰਨ ਨੱਕ, ਗਲੇ ਅਤੇ ਫੇਫੜਿਆਂ 'ਤੇ ਅਸਰ ਪੈਂਦਾ ਹੈ। ਜਿਨ੍ਹਾਂ ਲੋਕਾਂ ਨੂੰ ਸਾਇਨਸ ਜਾਂ ਐਲਰਜੀ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਇਹ ਬੀਮਾਰੀ ਜ਼ਿਆਦਾ ਜਲਦੀ ਘੇਰ ਲੈਂਦੀ ਹੈ।

ਇਹ ਵੀ ਪੜ੍ਹੋ : ਅਚਾਨਕ ਕੌੜਾ ਹੋ ਗਿਆ ਮੂੰਹ ਦਾ ਸਵਾਦ? ਜਾਣੋ ਇਸ ਦੇ ਕਾਰਨ ਤੇ ਘਰੇਲੂ ਉਪਾਅ

ਪਹਿਲੇ ਲੱਛਣ 'ਤੇ ਹੀ ਠੋਸ ਭੋਜਨ ਛੱਡੋ

ਮਾਹਿਰਾਂ ਅਨੁਸਾਰ,''ਜੇ ਨੱਕ ਬੰਦ ਹੋਣਾ, ਛਿੱਕਾਂ ਆਉਣਾ ਜਾਂ ਗਲੇ 'ਚ ਖਰਾਸ਼ ਜਿਹੇ ਲੱਛਣ ਆਉਣ, ਤਾਂ ਤੁਰੰਤ ਠੋਸ ਖਾਣਾ ਬੰਦ ਕਰ ਦਿਓ।'' ਇਸ ਸਮੇਂ ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ਲਈ ਊਰਜਾ ਦੀ ਲੋੜ ਹੁੰਦੀ ਹੈ। ਭਾਰੀ ਭੋਜਨ ਪਚਾਉਣ 'ਚ ਇਹ ਊਰਜਾ ਖਰਚ ਹੁੰਦੀ ਹੈ, ਜਿਸ ਨਾਲ ਠੀਕ ਹੋਣ ਦੀ ਗਤੀ ਹੌਲੀ ਪੈਂਦੀ ਹੈ। ਇਸ ਲਈ 2–3 ਦਿਨ ਤੱਕ ਕੇਵਲ ਗਰਮ ਪਾਣੀ, ਹਰਬਲ ਟੀ, ਕਾੜ੍ਹਾ, ਨਾਰੀਅਲ ਪਾਣੀ ਅਤੇ ਤਾਜ਼ੇ ਫਲਾਂ ਦਾ ਰਸ ਲੈਣਾ ਲਾਭਕਾਰੀ ਹੁੰਦਾ ਹੈ। 3-4 ਦਿਨਾਂ ਤੱਕ ਅਜਿਹਾ ਕਰਨ ਨਾਲ ਸਰੀਰ ਜਲਦੀ ਇਨਫੈਕਸ਼ਨ ਤੋਂ ਬਾਹਰ ਨਿਕਲ ਆਉਂਦਾ ਹੈ। 

ਘਰ 'ਚ ਬਣਾਓ ਆਸਾਨ ਅਤੇ ਪ੍ਰਭਾਵਸ਼ਾਲੀ ਕਾੜ੍ਹਾ
ਇਕ ਪੈਨ 'ਚ 2 ਕੱਪ ਪਾਣੀ ਪਾਓ। ਇਸ 'ਚ ਅੱਧਾ ਚਮਚ ਸੌਂਫ, 2 ਇਲਾਇਚੀਆਂ, 5-6 ਤੁਲਸੀ ਦੇ ਪੱਤੇ, ਅੱਧਾ ਇੰਚ ਅਦਰਕ ਦਾ ਟੁਕੜਾ ਅਤੇ ਅੱਧਾ ਚਮਚ ਹਲਦੀ ਪਾਓ। ਪਾਣੀ ਅੱਧਾ ਰਹਿ ਜਾਣ ਤੱਕ ਹੌਲੀ ਸੇਕ 'ਤੇ ਉਬਾਲੋ। ਫਿਰ ਛਾਣ ਕੇ ਥੋੜ੍ਹਾ ਸ਼ਹਿਦ ਪਾਓ ਅਤੇ ਦਿਨ 'ਚ 2 ਵਾਰ ਪੀਓ। ਇਹ ਕਾੜ੍ਹਾ ਸਰੀਰ 'ਚ ਗਰਮੀ ਪੈਦਾ ਕਰਦਾ ਹੈ, ਬਲਗਮ ਖੋਲ੍ਹਦਾ ਹੈ ਤੇ ਨੱਕ-ਗਲਾ ਸਾਫ ਕਰਦਾ ਹੈ।

ਨੈਚੁਰਲ ਉਪਾਅ ਦੇ ਫਾਇਦੇ

  • ਸਰੀਰ ਕੁਦਰਤੀ ਤੌਰ 'ਤੇ ਠੀਕ ਹੁੰਦਾ ਹੈ।
  • ਦਵਾਈਆਂ 'ਤੇ ਨਿਰਭਰਤਾ ਘਟਦੀ ਹੈ।
  • ਗਰਮ ਪਾਣੀ ਅਤੇ ਕਾੜ੍ਹਾ ਸਰੀਰ ਤੋਂ ਟੌਕਸਿਨ (Toxins) ਬਾਹਰ ਕੱਢਦੇ ਹਨ।
  • ਪਾਚਣ ਤੰਤਰ ਮਜ਼ਬੂਤ ਹੁੰਦਾ ਹੈ ਅਤੇ ਇਮਿਊਨਿਟੀ ਵਧਦੀ ਹੈ।
  • ਹਲਕੇ ਖਾਣੇ ਨਾਲ ਸਰੀਰ ਦੀ ਤਾਕਤ ਇੰਫੈਕਸ਼ਨ ਨਾਲ ਲੜਨ 'ਤੇ ਕੇਂਦਰਿਤ ਰਹਿੰਦੀ ਹੈ।

ਮਾਹਿਰਾਂ ਦੀ ਸਲਾਹ

ਸਰਦੀ-ਜ਼ੁਕਾਮ ਜਿਹੀਆਂ ਬੀਮਾਰੀਆਂ ਦਵਾਈ ਨਾਲ ਨਹੀਂ, ਜੀਵਨਸ਼ੈਲੀ ਨਾਲ ਠੀਕ ਹੁੰਦੀਆਂ ਹਨ। ਜੇ ਤੁਸੀਂ ਸਮੇਂ ਸਿਰ ਆਪਣੀ ਡਾਇਟ ਅਤੇ ਆਦਤਾਂ 'ਚ ਸੁਧਾਰ ਕਰੋ, ਤਾਂ ਇਹ ਸਮੱਸਿਆ ਮੁੜ ਨਹੀਂ ਹੋਵੇਗੀ। ਇਸ ਲਈ ਹਰ ਰੋਜ਼ ਸਹੀ ਨੀਂਦ ਲਵੋ, ਤਣਾਅ ਤੋਂ ਬਚੋ ਅਤੇ ਸਵੇਰੇ ਕੋਸੇ ਪਾਣੀ 'ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਦੀ ਆਦਤ ਬਣਾਓ।

ਕਦੋਂ ਕਰੋ ਡਾਕਟਰ ਨਾਲ ਸੰਪਰਕ

ਜੇ ਜ਼ੁਕਾਮ ਦੇ ਨਾਲ ਤੇਜ਼ ਬੁਖਾਰ, ਸਾਹ ਲੈਣ 'ਚ ਤਕਲੀਫ਼ ਜਾਂ ਛਾਤੀ 'ਚ ਦਰਦ ਹੋਵੇ, ਤਾਂ ਤੁਰੰਤ ਡਾਕਟਰ ਦੀ ਸਲਾਹ ਲਓ। ਇਹ ਲੱਛਣ ਵਾਇਰਲ ਜਾਂ ਬੈਕਟੀਰੀਅਲ ਇਨਫੈਕਸ਼ਨ ਦਾ ਸੰਕੇਤ ਹੋ ਸਕਦੇ ਹਨ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News