ਚਿਹਰੇ ''ਤੇ ਵੱਧ ਰਹੇ ਹਨ ਕਾਲੇ ਧੱਬੇ ਤਾਂ ਹੋ ਜਾਓ ਸਾਵਧਾਨ, ਇਸ ਬੀਮਾਰੀ ਦੇ ਹੋ ਸਕਦੇ ਹੋ ਸ਼ਿਕਾਰ

Saturday, Oct 04, 2025 - 04:18 PM (IST)

ਚਿਹਰੇ ''ਤੇ ਵੱਧ ਰਹੇ ਹਨ ਕਾਲੇ ਧੱਬੇ ਤਾਂ ਹੋ ਜਾਓ ਸਾਵਧਾਨ, ਇਸ ਬੀਮਾਰੀ ਦੇ ਹੋ ਸਕਦੇ ਹੋ ਸ਼ਿਕਾਰ

ਹੈਲਥ ਡੈਸਕ- ਅਕਸਰ ਸਾਡੇ ਚਿਹਰੇ 'ਤੇ ਸਮੇਂ-ਸਮੇਂ 'ਤੇ ਦਾਗ-ਧੱਬੇ ਨਜ਼ਰ ਆ ਜਾਂਦੇ ਹਨ। ਜ਼ਿਆਦਾਤਰ ਇਹ ਆਮ ਹੁੰਦੇ ਹਨ ਅਤੇ ਸਮੇਂ ਦੇ ਨਾਲ ਖ਼ਤਮ ਹੋ ਜਾਂਦੇ ਹਨ, ਪਰ ਕੁਝ ਅਜਿਹੇ ਵੀ ਹੁੰਦੇ ਹਨ ਜੋ ਲੰਬੇ ਸਮੇਂ ਤੱਕ ਰਹਿੰਦੇ ਹਨ ਅਤੇ ਚਿਹਰੇ ਦੀ ਸੁੰਦਰਤਾ 'ਤੇ ਅਸਰ ਪਾਉਂਦੇ ਹਨ। ਮਾਹਿਰਾਂ ਦੇ ਅਨੁਸਾਰ, ਜੇ ਤੁਹਾਡੇ ਚਿਹਰੇ 'ਤੇ ਅਚਾਨਕ ਬਿੰਦੀ ਵਰਗੇ ਕਾਲੇ ਧੱਬੇ ਤੇਜ਼ੀ ਨਾਲ ਦਿਖਣ ਲੱਗੇ ਹਨ, ਤਾਂ ਇਹ ਹਾਇਪਰਪਿਗਮੈਂਟੇਸ਼ਨ (Hyperpigmentation) ਦੀ ਨਿਸ਼ਾਨੀ ਹੋ ਸਕਦੇ ਹਨ।

ਹਾਇਪਰਪਿਗਮੈਂਟੇਸ਼ਨ ਕੀ ਹੈ?

ਹਾਇਪਰਪਿਗਮੈਂਟੇਸ਼ਨ 'ਚ ਚਿਹਰੇ ਦਾ ਕੁਝ ਹਿੱਸਾ ਬਾਕੀ ਚਮੜੀ ਨਾਲੋਂ ਗੂੜ੍ਹਾ ਦਿਖਾਈ ਦਿੰਦਾ ਹੈ। ਇਸ ਦਾ ਮੁੱਖ ਕਾਰਨ ਮੇਲਾਨਿਨ (Melanin) ਦਾ ਵੱਧ ਉਤਪਾਦਨ ਹੁੰਦਾ ਹੈ। ਇਹ ਉਹ ਰੰਗਦਾਰ ਪਦਾਰਥ ਹੈ ਜੋ ਸਾਡੀ ਚਮੜੀ ਨੂੰ ਰੰਗ ਦਿੰਦਾ ਹੈ। ਇਹ ਧੱਬੇ ਹਲਕੇ ਭੂਰੇ ਤੋਂ ਕਾਲੇ ਰੰਗ ਤੱਕ ਹੋ ਸਕਦੇ ਹਨ ਅਤੇ ਆਕਾਰ 'ਚ ਵੀ ਵੱਖ-ਵੱਖ ਹੁੰਦੇ ਹਨ।

ਇਹ ਵੀ ਪੜ੍ਹੋ : ਅਚਾਨਕ ਕੌੜਾ ਹੋ ਗਿਆ ਮੂੰਹ ਦਾ ਸਵਾਦ? ਜਾਣੋ ਇਸ ਦੇ ਕਾਰਨ ਤੇ ਘਰੇਲੂ ਉਪਾਅ

ਕਾਲੇ ਧੱਬਿਆਂ ਦੇ ਮੁੱਖ ਕਾਰਨ

ਸੂਰਜ ਦੀ ਰੋਸ਼ਨੀ- ਚਮੜੀ 'ਤੇ ਸਭ ਤੋਂ ਵੱਡਾ ਪ੍ਰਭਾਵ ਪਾਉਂਦਾ ਹੈ। UV ਕਿਰਨਾਂ ਨਾਲ ਮੇਲਾਨਿਨ ਦਾ ਉਤਪਾਦਨ ਵੱਧ ਜਾਂਦਾ ਹੈ।

ਹਾਰਮੋਨਲ ਬਦਲਾਅ – ਗਰਭ ਅਵਸਥਾ ਜਾਂ ਹੋਰ ਹਾਰਮੋਨਲ ਤਬਦੀਲੀਆਂ ਨਾਲ ਚਮੜੀ 'ਤੇ ਧੱਬੇ ਉੱਭਰ ਸਕਦੇ ਹਨ।

ਦਵਾਈਆਂ ਦੇ ਸਾਈਡ ਇਫੈਕਟ – ਕੁਝ ਦਵਾਈਆਂ (ਜਿਵੇਂ ਐਂਟੀਬਾਇਓਟਿਕ ਜਾਂ ਹਾਰਮੋਨਲ ਗੋਲੀਆਂ) ਨਾਲ ਵੀ ਸਕਿਨ 'ਤੇ ਡਾਰਕ ਸਪਾਟ ਆ ਸਕਦੇ ਹਨ।

ਹੋਰ ਕਾਰਣ – ਜਲਣ, ਜਾਨਵਰ ਦੇ ਕੱਟਣ ਜਾਂ ਕਿਸੇ ਕ੍ਰੀਮ/ਸਕਿਨ ਪ੍ਰੋਡਕਟ ਦੇ ਰਿਐਕਸ਼ਨ ਨਾਲ ਵੀ ਚਮੜੀ 'ਤੇ ਧੱਬੇ ਪੈ ਸਕਦੇ ਹਨ।

ਇਹ ਧੱਬੇ ਅਕਸਰ ਚਿਹਰੇ, ਬਾਂਹਾਂ ਅਤੇ ਉਨ੍ਹਾਂ ਹਿੱਸਿਆਂ 'ਤੇ ਦਿਖਦੇ ਹਨ ਜਿੱਥੇ ਸੂਰਜ ਦੀ ਰੋਸ਼ਨੀ ਵੱਧ ਪੈਂਦੀ ਹੈ।

ਇਹ ਵੀ ਪੜ੍ਹੋ : ਛਾਤੀ 'ਚ ਦਰਦ ਹੀ ਨਹੀਂ, ਇਹ 5 ਲੱਛਣ ਵੀ ਹੋ ਸਕਦੇ ਹਨ ਹਾਰਟ ਅਟੈਕ ਦੇ ਕਾਰਨ, ਸਮੇਂ ਰਹਿੰਦੇ ਕਰੋ ਪਛਾਣ

ਸੰਭਾਵਿਤ ਸਮੱਸਿਆਵਾਂ

ਇਹ ਧੱਬੇ ਆਮ ਤੌਰ 'ਤੇ ਸਿਹਤ ਲਈ ਖ਼ਤਰਨਾਕ ਨਹੀਂ ਹੁੰਦੇ, ਪਰ ਇਹ ਤਣਾਅ (Stress) ਜਾਂ ਹਾਰਮੋਨਲ ਬੈਲੰਸ ਦੀ ਗੜਬੜ ਦਾ ਸੰਕੇਤ ਹੋ ਸਕਦੇ ਹਨ। ਤਣਾਅ ਨਾਲ ਸਰੀਰ 'ਚ ਕੋਰਟਿਸੋਲ ਹਾਰਮੋਨ ਵੱਧਦਾ ਹੈ, ਜੋ ਹਾਇਪਰਪਿਗਮੈਂਟੇਸ਼ਨ ਨੂੰ ਹੋਰ ਵਧਾ ਸਕਦਾ ਹੈ।

ਇਲਾਜ ਤੇ ਦੇਖਭਾਲ

ਹਾਇਪਰਪਿਗਮੈਂਟੇਸ਼ਨ ਦਾ ਇਲਾਜ ਸਮੇਂ ਲੈਂਦਾ ਹੈ। ਹਲਕੇ ਧੱਬਿਆਂ ਨੂੰ ਘਟਣ 'ਚ 6 ਤੋਂ 12 ਮਹੀਨੇ ਲੱਗ ਸਕਦੇ ਹਨ, ਜਦਕਿ ਗੂੜ੍ਹੇ ਧੱਬੇ ਪੂਰੀ ਤਰ੍ਹਾਂ ਮਿਟਣ 'ਚ ਕਈ ਸਾਲ ਵੀ ਲੱਗ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਹੀ ਸਕਿਨ ਕੇਅਰ ਰੂਟੀਨ, ਸਨਸਕ੍ਰੀਨ ਦੀ ਵਰਤੋਂ, ਅਤੇ ਤਣਾਅ 'ਤੇ ਕਾਬੂ ਰੱਖ ਕੇ ਇਹ ਧੱਬੇ ਕਾਫੀ ਹੱਦ ਤੱਕ ਘਟਾਏ ਜਾ ਸਕਦੇ ਹਨ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News