ਬਾਥਰੂਮ ਦੀਆਂ ਇਹ 3 ਚੀਜ਼ਾਂ ਕਦੇ ਵੀ ਨਾ ਕਰੋ ਸਾਂਝੀਆਂ, ਨਹੀਂ ਤਾਂ ਹੋ ਸਕਦਾ ਹੈ ਗੰਭੀਰ ਇਨਫੈਕਸ਼ਨ
Thursday, Oct 09, 2025 - 04:15 PM (IST)

ਇੰਟਰਨੈਸ਼ਨਲ ਡੈਸਕ- ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਬਾਥਰੂਮ 'ਚ ਵਰਤੀਆਂ ਜਾਣ ਵਾਲੀਆਂ ਕੁਝ ਚੀਜ਼ਾਂ ਸਾਂਝੀਆਂ ਕਰਨਾ ਸਿਹਤ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ। ਉਨ੍ਹਾਂ ਦੇ ਅਨੁਸਾਰ, ਤੌਲੀਆ, ਰੇਜ਼ਰ ਅਤੇ ਟੂਥਬ੍ਰਸ਼ ਉਹ ਤਿੰਨ ਚੀਜ਼ਾਂ ਹਨ ਜੋ ਕਦੇ ਵੀ ਕਿਸੇ ਹੋਰ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ।
ਬਾਥਰੂਮ ਦੀਆਂ ਵਸਤਾਂ 'ਚ ਰਹਿੰਦੇ ਹਨ ਖ਼ਤਰਨਾਕ ਜੀਵਾਣੂ
ਵਿਗਿਆਨੀਆਂ ਦੇ ਮੁਤਾਬਕ, ਤੌਲੀਆ, ਰੇਜ਼ਰ ਤੇ ਟੂਥਬ੍ਰਸ਼ 'ਤੇ ਅਜਿਹੇ ਬੈਕਟੀਰੀਆ, ਵਾਇਰਸ ਤੇ ਫਫੂੰਦ ਹੁੰਦੇ ਹਨ ਜੋ ਕਈ ਦਿਨਾਂ ਤੋਂ ਲੈ ਕੇ ਮਹੀਨਿਆਂ ਜਾਂ ਇੱਥੋਂ ਤੱਕ ਕਿ ਸਾਲਾਂ ਤੱਕ ਜੀਵਿਤ ਰਹਿ ਸਕਦੇ ਹਨ। “ਐਸਪਰਜਿਲਸ” ਨਾਮੀ ਫਫੂੰਦ ਇਕ ਮਹੀਨੇ ਤੋਂ ਵੱਧ ਕੱਪੜਿਆਂ ਅਤੇ ਪਲਾਸਟਿਕ 'ਤੇ ਰਹਿ ਸਕਦਾ ਹੈ, ਜਦੋਂ ਕਿ ਕੁਝ ਬੈਕਟੀਰੀਆ ਸਾਲਾਂ ਤੱਕ ਕਾਇਮ ਰਹਿੰਦੇ ਹਨ।
ਤੌਲੀਆ ਸਾਂਝਾ ਕਰਨਾ ਖ਼ਤਰਨਾਕ
ਇੱਕ ਅਧਿਐਨ 'ਚ ਪਤਾ ਲੱਗਾ ਕਿ ਜਿਨ੍ਹਾਂ ਵਿਅਕਤੀਆਂ ਨੇ ਵਰਤਿਆ ਹੋਇਆ ਤੌਲੀਆ ਸਾਂਝਾ ਕੀਤਾ, ਉਨ੍ਹਾਂ 'ਚ ਚਮੜੀ ਦੇ ਇਨਫੈਕਸ਼ਨ ਦਾ ਖ਼ਤਰਾ ਕਈ ਗੁਣਾ ਵਧ ਗਿਆ। ਅਮਰੀਕਾ 'ਚ ਹਾਈ ਸਕੂਲ ਦੇ ਫੁਟਬਾਲ ਖਿਡਾਰੀਆਂ 'ਚ “ਸਟੈਫ਼ਾਈਲੋਕੋਕਸ ਆਰੀਅਸ” ਬੈਕਟੀਰੀਆ ਦਾ ਪ੍ਰਕੋਪ ਦੇਖਿਆ ਗਿਆ, ਜਿਸ ਦਾ ਮੁੱਖ ਕਾਰਨ ਤੌਲੀਆ ਸਾਂਝਾ ਕਰਨਾ ਸੀ।
ਟੂਥਬ੍ਰਸ਼ ਨਾਲ ਫੈਲ ਸਕਦੇ ਹਨ ਵਾਇਰਸ
ਟੂਥਬ੍ਰਸ਼ ਰਾਹੀਂ ਹੈਪੇਟਾਈਟਿਸ C, ਹਰਪੀਜ਼ (HSV-1), ਐਪਸਟਿਨ ਬਾਰ ਵਾਇਰਸ ਵਰਗੇ ਸੰਕਰਮਣ ਫੈਲ ਸਕਦੇ ਹਨ। ਵਿਗਿਆਨਕ ਅਧਿਐਨ ਦੱਸਦੇ ਹਨ ਕਿ HSV-1 ਟੂਥਬ੍ਰਸ਼ 'ਤੇ 2 ਤੋਂ 6 ਦਿਨ ਤੱਕ ਜੀਵਿਤ ਰਹਿ ਸਕਦਾ ਹੈ।
ਰੇਜ਼ਰ ਨਾਲ ਖੂਨ ਰਾਹੀਂ ਹੋ ਸਕਦਾ ਹੈ ਇਨਫੈਕਸ਼ਨ
ਰੇਜ਼ਰ ਸਾਂਝਾ ਕਰਨ ਨਾਲ ਹਿਊਮਨ ਪੈਪੀਲੋਮਾ ਵਾਇਰਸ (HPV) ਫੈਲ ਸਕਦਾ ਹੈ, ਜੋ ਚਮੜੀ 'ਤੇ ਮਸੇ ਪੈਦਾ ਕਰਦਾ ਹੈ। ਰੇਜ਼ਰ ਨਾਲ ਛੋਟੇ ਕੱਟਾਂ ਕਾਰਨ ਖੂਨ ਰਾਹੀਂ ਵਾਇਰਸ ਸਰੀਰ 'ਚ ਦਾਖਲ ਹੋ ਸਕਦੇ ਹਨ।
ਕਿਹੜੇ ਲੋਕ ਹਨ ਵੱਧ ਖ਼ਤਰੇ 'ਚ
ਜਿਨ੍ਹਾਂ ਦੀ ਚਮੜੀ 'ਤੇ ਜ਼ਖ਼ਮ ਹਨ, ਜਿਨ੍ਹਾਂ ਦੀ ਰੋਗ-ਰੋਧਕ ਸ਼ਕਤੀ ਕਮਜ਼ੋਰ ਹੈ, ਬਜ਼ੁਰਗ, ਬੱਚੇ, ਸ਼ੂਗਰ ਜਾਂ ਕੈਂਸਰ ਦੇ ਮਰੀਜ਼ ਜਾਂ ਅੰਗ ਟਰਾਂਸਪਲਾਂਟ ਤੋਂ ਬਾਅਦ ਲੈਣ ਵਾਲੇ ਲੋਕਾਂ 'ਚ ਸੰਕਰਮਣ ਦਾ ਖ਼ਤਰਾ ਵਧ ਹੁੰਦਾ ਹੈ। ਹਾਲਾਂਕਿ ਇਕ ਵਾਰ ਉਪਯੋਗ ਨਾਲ ਸੰਕਰਮਣ ਦਾ ਜ਼ੋਖਮ ਘੱਟ ਹੁੰਦਾ ਹੈ ਪਰ ਨਿਯਮਿਤ ਰੂਪ ਨਾਲ ਦੂਜਿਆਂ ਦੀ ਨਿੱਜੀ ਸਵੱਛਤਾ ਨਾਲ ਜੁੜੀਆਂ ਵਸਤੂਆਂ ਸਾਂਝੀਆਂ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8