ਛਾਤੀ ''ਚ ਦਰਦ ਹੀ ਨਹੀਂ, ਇਹ 5 ਲੱਛਣ ਵੀ ਹੋ ਸਕਦੇ ਹਨ ਹਾਰਟ ਅਟੈਕ ਦੇ ਕਾਰਨ, ਸਮੇਂ ਰਹਿੰਦੇ ਕਰੋ ਪਛਾਣ
Tuesday, Sep 30, 2025 - 11:35 AM (IST)

ਹੈਲਥ ਡੈਸਕ- ਦਿਲ ਦਾ ਦੌਰਾ (ਹਾਰਟ ਅਟੈਕ) ਇਕ ਗੰਭੀਰ ਸਥਿਤੀ ਹੈ ਜੋ ਕਈ ਵਾਰੀ ਅਚਾਨਕ ਵੀ ਹੋ ਸਕਦੀ ਹੈ। ਪਰ ਅਕਸਰ ਇਸ ਦੇ ਲੱਛਣ ਕੁਝ ਦਿਨ ਪਹਿਲਾਂ ਹੀ ਸਰੀਰ 'ਤੇ ਮਹਿਸੂਸ ਹੋਣ ਲੱਗਦੇ ਹਨ। ਇਨ੍ਹਾਂ ਲੱਛਣਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਇਸ ਨੂੰ ਕੰਟੋਰਲ ਕੀਤਾ ਜਾ ਸਕੇ ਅਤੇ ਸਰੀਰ ਨੂੰ ਗੰਭੀਰ ਨੁਕਸਾਨ ਤੋਂ ਬਚਾਇਆ ਜਾ ਸਕੇ।
1. ਛਾਤੀ 'ਚ ਤੇਜ਼ ਜਾਂ ਦਬਾਅ ਵਾਲਾ ਦਰਦ
ਹਾਰਟ ਅਟੈਕ ਦਾ ਸਭ ਤੋਂ ਆਮ ਲੱਛਣ ਛਾਤੀ 'ਚ ਦਰਦ ਜਾਂ ਦਬਾਅ ਮਹਿਸੂਸ ਹੋਣਾ ਹੈ। ਇਹ ਦਰਦ ਅਕਸਰ ਖੱਬੇ ਹੱਥ, ਮੋਢੇ ਜਾਂ ਗਰਦਨ ਤੱਕ ਫੈਲ ਸਕਦਾ ਹੈ। ਧਿਆਨ ਰੱਖੋ ਕਿ ਕੁਝ ਲੋਕਾਂ ਨੂੰ ਛਾਤੀ 'ਚ ਦਰਦ ਨਾ ਹੋਣ ਦੇ ਬਾਵਜੂਦ ਵੀ ਦਿਲ ਦਾ ਦੌਰਾ ਪੈ ਸਕਦਾ ਹੈ।
ਇਹ ਵੀ ਪੜ੍ਹੋ : Activa ਅਤੇ Splendor ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਸਸਤੇ
2. ਸਾਹ ਲੈਣ 'ਚ ਮੁਸ਼ਕਲ
ਹਾਰਟ ਅਟੈਕ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਸਾਹ ਲੈਣ 'ਚ ਮੁਸ਼ਕਲ ਹੁੰਦੀ ਹੈ। ਇਸ ਦਾ ਕਾਰਨ ਹੈ ਕਿ ਦਿਲ ਦੀਆਂ ਮਾਸਪੇਸ਼ੀਆਂ ਤੱਕ ਖੂਨ ਅਤੇ ਆਕਸੀਜਨ ਸਹੀ ਮਾਤਰਾ 'ਚ ਨਹੀਂ ਪਹੁੰਚ ਪਾ ਰਹੇ। ਅਚਾਨਕ ਸਾਹ ਫੁੱਲਣਾ, ਭਾਰੀਪਨ ਜਾਂ ਥਕਾਵਟ ਨੂੰ ਹਲਕੇ 'ਚ ਨਾ ਲਓ।
3. ਹੱਥ, ਪਿੱਠ, ਗਰਦਨ ਜਾਂ ਜਬੜੇ 'ਚ ਦਰਦ
ਦਿਲ ਦੇ ਨੇੜੇ ਮਾਸਪੇਸ਼ੀਆਂ ਅਤੇ ਨੱਸਾਂ ਕਾਰਨ ਦਰਦ ਸਿਰਫ਼ ਛਾਤੀ ਤੱਕ ਸੀਮਿਤ ਨਹੀਂ ਰਹਿੰਦਾ। ਕਈ ਵਾਰੀ ਖੱਬੇ ਹੱਥ, ਪਿੱਠ, ਗਰਦਨ, ਜਬੜੇ ਜਾਂ ਪੇਟ 'ਚ ਵੀ ਦਰਦ ਮਹਿਸੂਸ ਹੋ ਸਕਦਾ ਹੈ।
ਇਹ ਵੀ ਪੜ੍ਹੋ : ਦੁਸਹਿਰੇ 'ਤੇ ਇਨ੍ਹਾਂ ਖ਼ਾਸ ਚੀਜ਼ਾਂ ਦਾ ਕਰੋ ਦਾਨ, ਵਪਾਰ 'ਚ ਆ ਰਹੀਆਂ ਰੁਕਾਵਟਾਂ ਹੋਣਗੀਆਂ ਦੂਰ
4. ਪਸੀਨਾ, ਉਲਟੀ ਜਾਂ ਚੱਕਰ
ਹਾਰਟ ਅਟੈਕ ਦੌਰਾਨ ਸਰੀਰ 'ਚ ਸਟ੍ਰੈੱਸ ਹਾਰਮੋਨ ਵੱਧਣ ਕਾਰਨ ਬਹੁਤ ਜ਼ਿਆਦਾ ਪਸੀਨਾ ਆ ਸਕਦਾ ਹੈ। ਨਾਲ ਹੀ ਮਨ ਖ਼ਰਾਬ ਹੋਣਾ, ਉਲਟੀ ਜਾਂ ਚੱਕਰ ਆ ਸਕਦੇ ਹਨ। ਖ਼ਾਸ ਕਰਕੇ ਇਹ ਲੱਛਣ ਔਰਤਾਂ 'ਚ ਜ਼ਿਆਦਾਤਰ ਵੇਖੇ ਜਾਂਦੇ ਹਨ। ਅਚਾਨਕ ਬਹੁਤ ਥਕਾਵਟ ਮਹਿਸੂਸ ਹੋਣਾ, ਸਰੀਰ 'ਚ ਊਰਜਾ ਦੀ ਕਮੀ ਜਾਂ ਚੱਲਣ-ਫਿਰਣ 'ਚ ਮੁਸ਼ਕਲ ਹੋਣਾ ਵੀ ਹਾਰਟ ਅਟੈਕ ਦਾ ਇਸ਼ਾਰਾ ਹੋ ਸਕਦਾ ਹੈ।
5- ਹਾਰਟ ਅਟੈਕ ਦੇ ਖਤਰੇ ਵਾਲੇ ਕਾਰਕ
- ਗਲਤ ਜੀਵਨਸ਼ੈਲੀ: ਬਾਹਰ ਦਾ ਜ਼ਿਆਦਾ ਖਾਣਾ, ਫੈਟੀ ਅਤੇ ਜੰਕ ਫੂਡ।
- ਉੱਚ ਕੋਲੈਸਟਰੋਲ ਅਤੇ ਮੋਟਾਪਾ।
- ਬਲੱਡ ਪ੍ਰੈਸ਼ਰ ਦੀ ਸਮੱਸਿਆ।
- ਪਰਿਵਾਰ 'ਚ ਹਾਰਟ ਅਟੈਕ ਦਾ ਇਤਿਹਾਸ।
- ਉਮਰ ਵਧਣ ਅਤੇ ਸਰੀਰਕ ਗਤੀਵਿਧੀ ਘੱਟ ਕਰਨਾ।
ਹਾਰਟ ਅਟੈਕ ਤੋਂ ਬਚਣ ਦੇ ਉਪਾਅ
- ਐਕਟਿਵ ਜੀਵਨਸ਼ੈਲੀ: ਰੋਜ਼ਾਨਾ ਸੈਰ, ਯੋਗਾ ਅਤੇ ਕਸਰਤ।
- ਸਿਗਰਟਨੋਸ਼ੀ ਅਤੇ ਤੰਬਾਕੂ ਤੋਂ ਬਚੋ।
- ਹਾਰਟ-ਹੈਲਥੀ ਡਾਇਟ: ਫਲ, ਸਬਜ਼ੀਆਂ, ਲੋਅ ਫੈਟ ਡੇਅਰੀ, ਮੀਟ ਅਤੇ ਪੂਰੇ ਅਨਾਜ ਸ਼ਾਮਲ ਕਰੋ।
- ਸੋਡੀਅਮ ਅਤੇ ਸ਼ੂਗਰ ਦੀ ਮਾਤਰਾ ਘੱਟ ਕਰੋ।
- ਸ਼ਰਾਬ ਦੀ ਖਪਤ ਸੀਮਿਤ ਕਰੋ।
ਦਿਲ ਦਾ ਦੌਰਾ ਅਕਸਰ ਅਚਾਨਕ ਹੁੰਦਾ ਹੈ, ਪਰ ਇਸ ਦੇ ਲੱਛਣ ਪਹਿਲਾਂ ਹੀ ਸਰੀਰ 'ਤੇ ਦਿੱਸਣ ਲੱਗਦੇ ਹਨ। ਇਨ੍ਹਾਂ ਨੂੰ ਪਛਾਣ ਕੇ ਤੁਸੀਂ ਸਮੇਂ ਸਿਰ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਅਤੇ ਆਪਣੀ ਜਾਨ ਨੂੰ ਸੁਰੱਖਿਅਤ ਰੱਖ ਸਕਦੇ ਹੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8