ਅਚਾਨਕ ਕੌੜਾ ਹੋ ਗਿਆ ਮੂੰਹ ਦਾ ਸਵਾਦ? ਜਾਣੋ ਇਸ ਦੇ ਕਾਰਨ ਤੇ ਘਰੇਲੂ ਉਪਾਅ
Saturday, Oct 04, 2025 - 03:49 PM (IST)

ਹੈਲਥ ਡੈਸਕ- ਕਈ ਵਾਰ ਅਸੀਂ ਬਿਨਾਂ ਕਿਸੇ ਵਜ੍ਹਾ ਮੂੰਹ 'ਚ ਅਚਾਨਕ ਕੌੜਾਪਣ ਮਹਿਸੂਸ ਕਰਦੇ ਹਾਂ। ਜਦੋਂਕਿ ਇਹ ਸਮੱਸਿਆ ਅਕਸਰ ਥੋੜੇ ਸਮੇਂ ਲਈ ਹੀ ਰਹਿੰਦੀ ਹੈ, ਪਰ ਕੁਝ ਮਾਮਲਿਆਂ 'ਚ ਇਹ ਕਿਸੇ ਗੰਭੀਰ ਸਿਹਤ ਸਮੱਸਿਆ ਦੀ ਨਿਸ਼ਾਨੀ ਵੀ ਹੋ ਸਕਦੀ ਹੈ।
ਮੂੰਹ ਦਾ ਸਵਾਦ ਕੌੜਾ ਹੋਣ ਦੇ ਮੁੱਖ ਕਾਰਨ
ਡਿਹਾਈਡਰੇਸ਼ਨ (Dehydration)– ਜਦੋਂ ਸਰੀਰ 'ਚ ਪਾਣੀ ਦੀ ਘਾਟ ਹੋ ਜਾਂਦੀ ਹੈ ਤਾਂ ਲਾਰ ਘੱਟ ਬਣਦੀ ਹੈ, ਜਿਸ ਨਾਲ ਮੂੰਹ ਸੁੱਕਾ ਅਤੇ ਕੌੜਾ ਹੋ ਜਾਂਦਾ ਹੈ।
ਦੰਦਾਂ ਜਾਂ ਮਸੂੜਿਆਂ ਦੀ ਬੀਮਾਰੀ – ਔਰਲ ਹੈਲਥ ਦੀਆਂ ਸਮੱਸਿਆਵਾਂ ਜਿਵੇਂ ਕਿ ਗਮ ਇੰਫੈਕਸ਼ਨ ਵੀ ਕੌੜਾਪਣ ਦਾ ਕਾਰਨ ਬਣ ਸਕਦੀਆਂ ਹਨ।
ਕੁਝ ਦਵਾਈਆਂ – ਐਂਟੀਬਾਇਓਟਿਕ ਜਾਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਕਈ ਵਾਰ ਮੂੰਹ ਦਾ ਸਵਾਦ ਬਦਲ ਦਿੰਦੀਆਂ ਹਨ।
ਸਾਈਨਸ ਜਾਂ ਐਲਰਜੀ ਦੀ ਸਮੱਸਿਆ – ਨੱਕ ਜਾਂ ਸਾਈਨਸ 'ਚ ਇੰਫੈਕਸ਼ਨ ਵੀ ਸਵਾਦ 'ਤੇ ਅਸਰ ਕਰਦਾ ਹੈ।
ਐਸਿਡ ਰਿਫਲਕਸ (Acid Reflux)– ਜਦੋਂ ਪੇਟ ਦਾ ਤੇਜ਼ਾਬ ਉੱਪਰ ਆ ਜਾਂਦਾ ਹੈ, ਤਾਂ ਮੂੰਹ 'ਚ ਖਟਾਸ ਤੇ ਕੌੜਾਪਣ ਮਹਿਸੂਸ ਹੁੰਦਾ ਹੈ।
ਇੰਫੈਕਸ਼ਨ– ਵਾਇਰਲ ਜਾਂ ਬੈਕਟੀਰੀਅਲ ਇੰਫੈਕਸ਼ਨ ਵੀ ਇਸ ਦਾ ਕਾਰਨ ਹੋ ਸਕਦੇ ਹਨ।
ਸਿਗਰਟਨੋਸ਼ੀ – ਸਿਗਰਟ ਪੀਣ ਨਾਲ ਸਵਾਦ ਗ੍ਰੰਥੀਆਂ ਕਮਜ਼ੋਰ ਹੋ ਜਾਂਦੀਆਂ ਹਨ।
ਹਾਰਮੋਨਲ ਬਦਲਾਅ – ਖਾਸਕਰ ਗਰਭ ਅਵਸਥਾ ਜਾਂ ਥਾਇਰਾਇਡ ਦੀ ਸਮੱਸਿਆ ਦੌਰਾਨ।
ਉਮਰ ਦਾ ਅਸਰ – ਉਮਰ ਵੱਧਣ ਨਾਲ ਸਵਾਦ ਦੀ ਸਮਝ ਘੱਟ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਛਾਤੀ 'ਚ ਦਰਦ ਹੀ ਨਹੀਂ, ਇਹ 5 ਲੱਛਣ ਵੀ ਹੋ ਸਕਦੇ ਹਨ ਹਾਰਟ ਅਟੈਕ ਦੇ ਕਾਰਨ, ਸਮੇਂ ਰਹਿੰਦੇ ਕਰੋ ਪਛਾਣ
ਮੁੱਖ ਲੱਛਣ
- ਮੂੰਹ 'ਚ ਲਗਾਤਾਰ ਕੌੜਾ ਸਵਾਦ
- ਮੂੰਹ ਸੁੱਕਣਾ ਜਾਂ ਲਾਰ ਦੀ ਘਾਟ
- ਮੂੰਹ ਜਾਂ ਗਲੇ 'ਚ ਜਲਣ
- ਬੋਲਣ ਜਾਂ ਨਿਗਲਣ 'ਚ ਦਿੱਕਤ
- ਸਾਹ 'ਚ ਬਦਬੂ
- ਮਨ ਖ਼ਰਾਬ ਹੋਣਾ ਜਾਂ ਉਲਟੀ ਆਉਣੀ
- ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰਨੀ
ਘਰੇਲੂ ਉਪਾਅ
ਜਿਆਦਾ ਪਾਣੀ ਪੀਓ – ਹਾਈਡਰੇਟ ਰਹਿਣ ਨਾਲ ਮੂੰਹ ਦਾ ਕੌੜਾਪਣ ਘਟਦਾ ਹੈ।
ਸ਼ੂਗਰ ਫ੍ਰੀ ਗਮ ਚਬਾਓ – ਇਸ ਨਾਲ ਲਾਰ ਬਣਨ ਦੀ ਪ੍ਰਕਿਰਿਆ ਵਧਦੀ ਹੈ ਅਤੇ ਮੂੰਹ ਤਾਜ਼ਗੀ ਮਹਿਸੂਸ ਕਰਦਾ ਹੈ।
ਬੇਕਿੰਗ ਸੋਡਾ ਨਾਲ ਕੁੱਲ੍ਹਾ ਕਰੋ – ਇਕ ਗਲਾਸ ਪਾਣੀ 'ਚ ਇਕ ਛੋਟਾ ਚਮਚ ਬੇਕਿੰਗ ਸੋਡਾ ਮਿਲਾ ਕੇ ਕੁੱਲ੍ਹਾ ਕਰਨ ਨਾਲ ਐਸਿਡਿਟੀ ਅਤੇ ਬੱਦਬੂ ਘਟਦੀ ਹੈ।
ਡਾਕਟਰ ਨਾਲ ਕਦੋਂ ਸੰਪਰਕ ਕਰੀਏ
- ਜੇ ਕੌੜਾਪਣ ਕਈ ਦਿਨ ਤੱਕ ਨਾ ਘਟੇ
- ਬਿਨਾਂ ਕਾਰਨ ਭਾਰ ਘਟਣਾ ਜਾਂ ਕਮਜ਼ੋਰੀ ਹੋਣਾ
- ਪਹਿਲਾਂ ਤੋਂ ਐਸਿਡ ਰਿਫਲਕਸ ਜਾਂ ਸਾਹ ਦੀ ਬੀਮਾਰੀ ਹੋਵੇ
- ਮਨ ਖ਼ਰਾਬ ਹੋਣਾ, ਉਲਟੀ ਜਾਂ ਪੇਟ 'ਚ ਗੜਬੜ ਮਹਿਸੂਸ ਹੋਵੇ
- ਨਵੀਂ ਦਵਾਈ ਸ਼ੁਰੂ ਕੀਤੀ ਹੋਵੇ ਜਾਂ ਡੋਜ਼ ਬਦਲੀ ਗਈ ਹੋਵੇ
- ਖਾਣ-ਪੀਣ 'ਚ ਦਿੱਕਤ ਆ ਰਹੀ ਹੋਵੇ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8