ਤੁਸੀਂ ਵੀ ਬਣਾ ਕੇ ਖਾਓ ਇੰਸਟੈਂਟ ਆਮਚੂਰ ਚੱਟਨੀ, ਜਲਦੀ ਹੋ ਜਾਂਦੀ ਹੈ ਤਿਆਰ
Wednesday, Oct 08, 2025 - 10:07 AM (IST)

ਵੈੱਬ ਡੈਸਕ- ਜੇਕਰ ਤੁਸੀਂ ਖੱਟੀ-ਮਿੱਠੀ ਸਵਾਦਿਸ਼ਟ ਚੱਟਨੀ ਦੀ ਭਾਲ 'ਚ ਹੋ ਤਾਂ ਤੁਰੰਤ ਬਣ ਜਾਵੇ ਅਤੇ ਹਰ ਡਿਸ਼ ਨਾਲ ਕਮਾਲ ਲੱਗੇ ਤਾਂ ਇੰਸਟੈਂਟ ਆਮਚੂਰ ਚੱਟਨੀ ਤੁਹਾਡੀ ਲਈ ਇਕਦਮ ਪਰਫੈਕਟ ਰੈਸਿਪੀ ਹੈ। ਆਮਚੂਰ ਯਾਨੀ ਸੁੱਕੇ ਅੰਬ ਦਾ ਪਾਊਡਰ, ਗੁੜ ਅਤੇ ਕੁਝ ਮਸਾਲਿਆਂ ਨਾਲ ਬਣੀ ਇਹ ਚੱਟਨੀ ਸਵਾਦ 'ਚ ਲਾਜਵਾਬ ਹੁੰਦੀ ਹੈ ਅਤੇ ਇਸ ਨੂੰ ਬਣਾਉਣ 'ਚ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ। ਇਸ ਨੂੰ ਤੁਸੀਂ ਸਮੋਸੇ, ਕਚੌੜੀ, ਪਰਾਂਠੇ ਜਾਂ ਕਿਸੇ ਵੀ ਸਨੈਕ ਨਾਲ ਪਰੋਸ ਸਕਦੇ ਹੋ।
Servings - 20
ਸਮੱਗਰੀ
ਸੁੱਕਾ ਅੰਬ ਪਾਊਡਰ (ਆਮਚੂਰ)- 30 ਗ੍ਰਾਮ
ਪਾਣੀ- 200 ਮਿਲੀਲੀਟਰ
ਗੁੜ- 150 ਗ੍ਰਾਮ
ਪਾਣੀ- 100 ਮਿਲੀਲੀਟਰ
ਕਾਲਾ ਲੂਣ- 1/4 ਚਮਚ
ਭੁੰਨਿਆ ਜੀਰਾ ਪਾਊਡਰ- 1 ਚਮਚ
ਲਾਲ ਮਿਰਚ ਪਾਊਡਰ-1/2 ਚਮਚ
ਲੂਣ- 1/2 ਚਮਚ
ਕਾਲੀ ਮਿਰਚ- 1/4 ਚਮਚ
ਕਿਸ਼ਮਿਸ਼- 1 ਵੱਡਾ ਚਮਚ
ਖਰਬੂਜ਼ੇ ਦੇ ਬੀਜ- 1 ਵੱਡਾ ਚਮਚ
ਵਿਧੀ
1- ਇਕ ਬਾਊਲ 'ਚ 3 ਗ੍ਰਾਮ ਆਮਚੂਰ ਪਾਊਡਰ ਅਤੇ 200 ਮਿਲੀਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਫੇਂਟ ਲਵੋ ਤਾਂ ਕਿ ਇਕ ਚਿਕਨਾ ਮਿਸ਼ਰਨ ਤਿਆਰ ਹੋ ਜਾਵੇ।
2- ਹੁਣ ਇਕ ਪੈਨ 'ਚ 150 ਗ੍ਰਾਮ ਗੁੜ ਅਤੇ 100 ਮਿਲੀਲੀਟਰ ਪਾਣੀ ਪਾਓ। ਮੱਧਮ ਸੇਕ 'ਤੇ ਲਗਾਤਾਰ ਚਲਾਉਂਦੇ ਹੋਏ ਗੁੜ ਨੂੰ ਪੂਰੀ ਤਰ੍ਹਾਂ ਘੁਲਣ ਤੱਕ ਪਕਾਓ।
3- ਹੁਣ ਇਸ ਪੈਨ 'ਚ ਤਿਆਰ ਆਮਚੂਰ ਦਾ ਮਿਸ਼ਰਨ ਪਾਓ। ਫਿਰ ਇਸ 'ਚ ਕਾਲਾ ਲੂਣ, ਭੁੰਨਿਆ ਜੀਰਾ ਪਾਊਡਰ, ਲਾਲ ਮਿਰਚ, ਲੂਣ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਓ।
4- ਮਿਸ਼ਰਨ ਨੂੰ ਗਾੜ੍ਹਾ ਹੋਣ ਤੱਕ ਪਕਾਓ।
5- ਹੁਣ ਇਸ 'ਚ ਕਿਸ਼ਮਿਸ਼ ਅਤੇ ਖਰਬੂਜ਼ੇ ਦੇ ਬੀਜ ਪਾਓ ਅਤੇ ਇਕ ਮਿੰਟ ਤੱਕ ਹੋਰ ਪਕਾਓ।
6- ਗੈਸ ਬੰਦ ਕਰ ਦਿਓ ਅਤੇ ਇਸ ਨੂੰ ਇਕ ਘੰਟੇ ਤੱਕ ਠੰਡਾ ਹੋਣ ਦਿਓ।
7- ਠੰਡੀ ਹੋਣ ਤੋਂ ਬਾਅਦ ਪਰੋਸੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8