ਸਰਦੀਆਂ ਆਉਣ ਤੋਂ ਪਹਿਲਾਂ ਸੁਧਾਰ ਲਓ ਇਹ ਆਦਤਾਂ, ਨਹੀਂ ਪੈ ਸਕਦੇ ਹੈ ਬੀਮਾਰ

Monday, Oct 06, 2025 - 04:20 PM (IST)

ਸਰਦੀਆਂ ਆਉਣ ਤੋਂ ਪਹਿਲਾਂ ਸੁਧਾਰ ਲਓ ਇਹ ਆਦਤਾਂ, ਨਹੀਂ ਪੈ ਸਕਦੇ ਹੈ ਬੀਮਾਰ

ਹੈਲਥ ਡੈਸਕ- ਮੌਸਮ ਬਦਲਣ ਦਾ ਸਮਾਂ ਸਿਹਤ ਲਈ ਸਭ ਤੋਂ ਨਾਜ਼ੁਕ ਮੰਨਿਆ ਜਾਂਦਾ ਹੈ। ਹਾਲ ਹੀ 'ਚ ਤਾਪਮਾਨ 'ਚ ਗਿਰਾਵਟ ਆਉਣ ਕਾਰਨ ਸਰਦੀਆਂ ਦੀ ਸ਼ੁਰੂਆਤ ਹੋ ਗਈ ਹੈ। ਇਹ ਮੌਸਮ ਜਿੱਥੇ ਠੰਡਕ ਅਤੇ ਆਰਾਮ ਲਿਆਉਂਦਾ ਹੈ, ਉੱਥੇ ਹੀ ਸਰਦੀ, ਖੰਘ, ਜ਼ੁਕਾਮ ਅਤੇ ਬੁਖ਼ਾਰ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਦੌਰਾਨ ਬੀਮਾਰੀ ਜ਼ਿਆਦਾ ਜਕੜਦੀ ਹੈ।

ਆਯੂਰਵੇਦ ਅਤੇ ਸਿਹਤ ਮਾਹਿਰਾਂ ਦੇ ਅਨੁਸਾਰ, ਜੇਕਰ ਤੁਸੀਂ ਸਰਦੀਆਂ ਦੇ ਆਉਣ ਤੋਂ ਪਹਿਲਾਂ ਕੁਝ ਆਦਤਾਂ 'ਚ ਬਦਲਾਅ ਕਰ ਲਓ, ਤਾਂ ਤੁਸੀਂ ਪੂਰਾ ਮੌਸਮ ਤੰਦਰੁਸਤ ਰਹਿ ਸਕਦੇ ਹੋ। ਆਓ ਜਾਣੀਏ ਉਹ 5 ਜ਼ਰੂਰੀ ਆਦਤਾਂ ਜੋ ਤੁਹਾਨੂੰ ਹੁਣੇ ਤੋਂ ਬਦਲਣੀਆਂ ਚਾਹੀਦੀਆਂ ਹਨ:-

1. ਠੰਡੇ ਪਾਣੀ ਦੀ ਥਾਂ ਕੋਸਾ ਪਾਣੀ ਪੀਓ

ਗਰਮੀਆਂ 'ਚ ਠੰਡਾ ਪਾਣੀ ਰਾਹਤ ਦਿੰਦਾ ਹੈ, ਪਰ ਸਰਦੀਆਂ 'ਚ ਇਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕੋਸਾ ਪਾਣੀ ਪੀਣ ਨਾਲ ਪਾਚਨ ਪ੍ਰਕਿਰਿਆ ਸੁਧਰਦੀ ਹੈ ਅਤੇ ਸਰੀਰ ਦੀ ਗਰਮੀ ਬਰਕਰਾਰ ਰਹਿੰਦੀ ਹੈ। ਸਵੇਰੇ ਉੱਠਦੇ ਹੀ ਇਕ ਗਲਾਸ ਕੋਸਾ ਪਾਣੀ ਪੀਣ ਨਾਲ ਸਰੀਰ ਡਿਟੌਕਸ ਹੁੰਦਾ ਹੈ।

2. ਹਲਕਾ ਅਤੇ ਗਰਮ ਭੋਜਨ ਕਰੋ

ਸਰਦੀਆਂ 'ਚ ਤਲਿਆ-ਭੁੰਨਿਆ ਜਾਂ ਭਾਰੀ ਖਾਣਾ ਪਚਾਉਣਾ ਔਖਾ ਹੁੰਦਾ ਹੈ। ਇਸ ਲਈ ਸਧਾਰਣ, ਪੌਸ਼ਟਿਕ ਅਤੇ ਗਰਮ ਖਾਣਾ ਖਾਓ। ਆਪਣੇ ਭੋਜਨ 'ਚ ਅਦਰਕ, ਲਸਣ, ਹਲਦੀ ਅਤੇ ਘਿਓ ਵਰਗੀਆਂ ਗਰਮ ਤਾਸੀਰ ਵਾਲੀਆਂ ਚੀਜ਼ਾਂ ਸ਼ਾਮਲ ਕਰੋ।

3. ਸਰੀਰ ਨੂੰ ਢੱਕ ਕੇ ਰੱਖੋ- ਖ਼ਾਸਕਰ ਸਵੇਰੇ ਤੇ ਸ਼ਾਮ ਨੂੰ

ਸਰਦੀਆਂ ਦੀ ਸ਼ੁਰੂਆਤ 'ਚ ਲੋਕ ਅਕਸਰ ਗਰਮ ਕੱਪੜੇ ਪਾਉਣ 'ਚ ਲਾਪਰਵਾਹੀ ਕਰਦੇ ਹਨ। ਸਵੇਰ ਅਤੇ ਸ਼ਾਮ ਦੇ ਵੇਲੇ ਤਾਪਮਾਨ ਤੇਜ਼ੀ ਨਾਲ ਘਟਦਾ ਹੈ, ਜਿਸ ਨਾਲ ਜ਼ੁਕਾਮ ਜਾਂ ਬੁਖ਼ਾਰ ਹੋ ਸਕਦਾ ਹੈ। ਕੰਨ, ਗਰਦਨ ਅਤੇ ਪੈਰ ਢੱਕ ਕੇ ਰੱਖੋ ਤਾਂ ਕਿ ਸਰੀਰ ਦੀ ਗਰਮੀ ਬਣੀ ਰਹੇ।

4. ਨਿਯਮਿਤ ਕਸਰਤ ਤੇ ਯੋਗ ਕਰੋ

ਸਰਦੀਆਂ 'ਚ ਸਰੀਰ ਸੁਸਤ ਹੋ ਜਾਂਦਾ ਹੈ ਅਤੇ ਮੈਟਾਬੋਲਿਜ਼ਮ ਹੌਲਾ ਪੈ ਜਾਂਦਾ ਹੈ। ਹਰ ਰੋਜ਼ 20-30 ਮਿੰਟ ਦੀ ਹਲਕੀ ਐਕਸਰਸਾਈਜ਼ ਜਾਂ ਯੋਗ ਕਰਨਾ ਲਾਭਕਾਰੀ ਹੈ। ਸੂਰਜ ਨਮਸਕਾਰ, ਪ੍ਰਾਣਾਯਾਮ ਅਤੇ ਤੇਜ਼ ਚੱਲਣਾ (ਬ੍ਰਿਸਕ ਵਾਕ) ਸਰਦੀਆਂ 'ਚ ਸਭ ਤੋਂ ਵਧੀਆ ਵਿਕਲਪ ਹਨ।

5. ਇਮਿਊਨਿਟੀ ਵਧਾਉਣ ਵਾਲੀਆਂ ਡ੍ਰਿੰਕਸ ਪੀਓ

ਸਰਦੀਆਂ 'ਚ ਰੋਗ-ਰੋਧਕ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਇਸ ਲਈ ਤੁਲਸੀ, ਅਦਰਕ, ਦਾਲਚੀਨੀ ਅਤੇ ਹਲਦੀ ਨਾਲ ਬਣੀ ਹਰਬਲ ਚਾਹ ਜਾਂ ਕਾੜ੍ਹਾ ਪੀਣਾ ਲਾਭਦਾਇਕ ਹੈ। ਨਾਲ ਹੀ ਆਂਵਲਾ, ਸ਼ਹਿਦ ਅਤੇ ਚਯਵਨਪ੍ਰਾਸ਼ ਵਰਗੇ ਆਯੂਰਵੇਦਿਕ ਟੌਨਿਕ ਇਮਿਊਨਿਟੀ ਮਜ਼ਬੂਤ ਕਰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News